in

ਦੇਬੀ ਮਖਸੂਸਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਜੱਗਾ ਜਿਉਂਦਾ ਏ’ ਦਾ ਟਾਈਟਲ ਟਰੈਕ, ਦੇਬੀ ਨੇ ਤੋੜਿਆ ਆਪਣਾ ਰਿਕਾਰਡ

ਪੰਜਾਬ ਦੇ ਨਾਮਵਰ ਸ਼ਾਇਰ, ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਦੀ ਆਵਾਜ਼ ‘ਚ ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਏ’ ਦਾ ਟਾਈਟਲ ਗੀਤ ‘ਜੱਗਾ’ ਰਿਲੀਜ਼ ਹੋਇਆ ਹੈ। ਦੇਬੀ ਦੇ ਲਿਖੇ ਅਤੇ ਗਾਏ ਇਸ ਗੀਤ ਦਾ ਸੰਗੀਤ ਨੌਜਵਾਨ ਮਿਊਜ਼ਿਕ ਡਾਇਰੈਕਟਰ ਮਿਲਿੰਦ ਗਾਬਾ ਨੇ ਤਿਆਰ ਕੀਤਾ ਹੈ। 3 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਦਲਜੀਤ ਕਲਸੀ ਅਤੇ ਕਾਇਨਾਤ ਅਰੋੜਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਲਈ ਦੇਬੀ ਮਖਸੂਸਪੁਰੀ ਨੇ ਗੀਤ ਗਾ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਦੇਬੀ ਨੇ ਕਦੇ ਕਿਸੇ ਫ਼ਿਲਮ ਲਈ ਗੀਤ ਨਹੀਂ ਆਇਆ। ਇਨ•ਾਂ ਹੀ ਨਹੀਂ ਪਿਛਲੇ ਕਈ ਸਾਲਾਂ ਤੋਂ ਉਹਨਾਂ ਕਿਸੇ ਫ਼ਿਲਮ ਲਈ ਕੋਈ ਗੀਤ ਵੀ ਨਹੀਂ ਲਿਖਿਆ। ਪੰਜਾਬ ਦੇ ਅੱਵਲ ਦਰਜੇ ਦੇ ਗੀਤਕਾਰਾਂ ‘ਚ ਸ਼ੁਮਾਰ ਦੇਬੀ ਨੇ ਅਚਾਨਕ ਕਿਸੇ ਫ਼ਿਲਮ ਲਈ ਗੀਤ ਲਿਖਕੇ ਅਤੇ ਉਸਨੂੰ ਆਵਾਜ਼ ਦੇ ਕੇ ਸਭ ਨੂੰ ਹੈਰਾਨ ਤਾਂ ਕੀਤਾ ਹੀ ਹੈ ਬਲਕਿ ਇਸ ਗੀਤ ‘ਚ ਖੁਦ ਫ਼ੀਚਰਿੰਗ ਕਰਕੇ ਆਪਣੇ ਸਰੋਤਿਆਂ ਨੂੰ ਇਕ ਤੋਹਫ਼ਾ ਵੀ ਦਿੱਤਾ ਹੈ। ਯਾਦ ਰਹੇ ਇਸ ਫ਼ਿਲਮ ਲਈ ਯੋ ਯੋ ਹਨੀ ਸਿੰਘ ਨੇ ਵੀ ਇਕ ਗੀਤ ਤਿਆਰ ਕੀਤਾ ਹੈ। ਕਾਫੀ ਸਮੇਂ ਤੋਂ ਗਾਇਕੀ ਦੀ ਦੁਨੀਆਂ ਤੋਂ ਦੂਰ ਚੱਲ ਰਹੇ, ਹਨੀ ਸਿੰਘ ਨੇ ਇਸ ਫ਼ਿਲਮ ਜ਼ਰੀਏ ਮੁੜ ਸੰਗੀਤ ਦੀ ਦੁਨੀਆਂ ‘ਚ ਵਾਪਸੀ ਕੀਤੀ ਹੈ।

‘ਆਲ ਟਾਈਮ ਮੂਵੀਜ਼’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਨੂੰ ਨਾਮਵਰ ਗਾਇਕ ਮਿੱਕਾ ਸਿੰਘ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਫ਼ਿਲਮ ‘ਚ ਦਲਜੀਤ ਕਲਸੀ ਤੇ ਕਾਇਨਾਤ ਅਰੋੜਾ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼, ਯੋਗਰਾਜ ਸਿੰਘ, ਸਰਦਾਰ ਸੋਹੀ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਹਾਰਪ ਫ਼ਾਰਮਰ, ਸੁਨੀਤਾ ਧੀਰ ਅਤੇ ਅਨੀਤਾ ਦੇਵਗਨ ਤੋਂ ਇਲਾਵਾ ਕਈ ਨਾਮੀਂ ਚਿਹਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *

ਕਾਮੇਡੀਅਨ ਰਾਜੀਵ ਠਾਕੁਰ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਦਿੱਤਾ ‘ਕਾਮੇਡੀ ਹਾਊਸ’ ਦਾ ਨਵਾਂ ਪਲੇਟਫ਼ਾਰਮ

‘ਮਿਸਟਰ ਐਂਡ ਮਿਸਟਰ 420 ਅਗੇਨ’ ਵਿੱਚ ਹੋਵੇਗਾ ਕਾਮੇਡੀ ਦਾ ਡਬਲਡੋਜ, ਟ੍ਰੇਲਰ ਛੇਤੀ