in

‘ਮਿਸਟਰ ਐਂਡ ਮਿਸਟਰ 420 ਅਗੇਨ’ ਵਿੱਚ ਹੋਵੇਗਾ ਕਾਮੇਡੀ ਦਾ ਡਬਲਡੋਜ, ਟ੍ਰੇਲਰ ਛੇਤੀ

ਤੁਸੀਂ ਜੱਸੀ ਗਿੱਲ, ਰਣਜੀਤ ਬਾਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਤੇ ਗੁਰਪ੍ਰੀਤ ਘੁੱਗੀ ਦੀਆਂ ਬਹੁਤ ਫ਼ਿਲਮਾਂ ਦੇਖੀਆਂ ਹੋਣੀਆਂ ਹਨ, ਪਰ ਹੁਣ ਇਹ ਸਾਰੇ ਜਣੇ ਇੱਕਠੇ ਹੋ ਕੇ ‘ਮਿਸਟਰ ਐਂਡ ਮਿਸਟਰ 420 ਅਗੇਨ’ ਵਿੱਚ ਧਮਾਲਾਂ ਪਾਉਣ ਜਾ ਰਹੇ ਹਨ। ਕਾਮੇਡੀ ਦੇ ਡਬਲਡੋਜ਼ ਵਾਲੀ ਇਸ ਫ਼ਿਲਮ ‘ਚ ਤੁਸੀਂ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੂੰ ਇਕ ਅਜਿਹੇ ਕਿਰਦਾਰ ‘ਚ ਦੇਖੋਗੇ, ਜਿਸ ‘ਚ ਤੁਸੀਂ ਦੋਵਾਂ ਨੂੰ ਅੱਜ ਤੱਕ ਪਹਿਲਾਂ ਕਿਸੇ ਫ਼ਿਲਮ ‘ਚ ਨਹੀਂ ਦੇਖਿਆ। ਸ਼ੇਰ ਮਾਰਨ ਵਾਲਾ ਰਣਜੀਤ ਬਾਵਾ ਇਸ ਫ਼ਿਲਮ ‘ਚ ਸ਼ੇਰ ਮਾਰਦਾ ਹੈ ਜਾਂ ਫਿਰ ਉਸ ਨੂੰ ਆਫ਼ੀਮ ਦੀ ਤੋੜ ਮਾਰਦੀ ਹੈ, ਇਹ ਦੇਖਣ ਤੁਹਾਡੇ ਲਈ ਬੇਹੱਦ ਦਿਲਚਸਪ ਰਹੇਗਾ। ਅਵਿੰਤਕਾ ਹੁੰਦਲ ਤੇ ਪਾਇਲ ਰਾਜਪੂਤ ਵਰਗੀਆਂ ਖੂਬਸੂਰਤ ਹੀਰੋਇਨਾਂ ਵਾਲੀ ਇਸ ਫ਼ਿਲਮ ‘ਚ ਤੁਸੀਂ ਕੁਝ ਹੋਰ ਵੀ ਖਾਸ ਦੇਖੋਗੇ, ਇਹ ਖਾਸ ਕੀ ਹੈ, ਇਸ ਦਾ ਪਤਾ ਤੁਹਾਨੂੰ ਫ਼ਿਲਮ ਦਾ ਟ੍ਰੇਲਰ ਦੇਖਕੇ ਲੱਗ ਜਾਵੇਗਾ। ਤੁਹਾਨੂੰ ਟ੍ਰੇਲਰ ਲਈ ਬੱਸ ਥੋੜਾ ਇਤਜਾਰ ਹੋਰ ਕਰਨਾ ਪਵੇਗਾ। ਨਰੇਸ਼ ਕਥੂਰੀਆ ਦੀ ਲਿਖੀ ਅਤੇ ਸਿਤਿਜ ਚੌਧਰੀ ਦੀ ਨਿਰਦੇਸ਼ਕ ਕੀਤੀ ਇਹ ਫ਼ਿਲਮ ਤੁਸੀਂ ਆਜ਼ਾਦੀ ਵਾਲੇ ਦਿਨ ਯਾਨੀ 15 ਅਗਸਤ ਨੂੰ ਦੇਖ ਸਕਦੇ ਹੋ। #Fivewood

Leave a Reply

Your email address will not be published. Required fields are marked *

ਦੇਬੀ ਮਖਸੂਸਪੁਰੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਜੱਗਾ ਜਿਉਂਦਾ ਏ’ ਦਾ ਟਾਈਟਲ ਟਰੈਕ, ਦੇਬੀ ਨੇ ਤੋੜਿਆ ਆਪਣਾ ਰਿਕਾਰਡ

‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ‘ਚ ਜੱਸੀ ਗਿੱਲ ਤੇ ਕਰਮਜੀਤ ਅਨਮੋਲ ਨੇ ਰਣਜੀਤ ਬਾਵੇ ਨਾਲ ਕੀਤਾ ਵੱਡਾ ਧੌਖਾ, ਆਹ ਦੇਖੋ ਵੀਡੀਓ