fbpx

POLLYWOOD DIRECTORY 2018-19 ਹੋਈ ਰਿਲੀਜ਼, ਨਾਮੀਂ ਸਖ਼ਸ਼ੀਅਤਾਂ ਨੇ ਕੀਤੀ ਸ਼ਿਰਕਤ

Posted on August 12th, 2018 in Fivewood Special

ਪੰਜਾਬੀ ਮਨੋਰੰਜਨ ਜਗਤ ਦੀ ਪਾਲੀਵੁੱਡ ਟੈਲੀਫ਼ੋਨ ਡਾਇਰੈਕਟਰੀ ਰਿਲੀਜ਼ ਹੋ ਗਈ ਹੈ। ਦੋ ਸਾਲਾਂ ਬਾਅਦ ਆਉਣ ਵਾਲੀ ਇਸ ਡਾਇਰੈਕਟਰੀ ਦਾ ਚੌਥਾ ਅਡੀਸ਼ਨ ਨਾਮਵਰ ਪੰਜਾਬੀ ਸੂਫ਼ੀ ਗਾਇਕ, ਸ਼ਾਇਰ, ਕੰਪੋਜ਼ਰ ਤੇ ਅਦਾਕਾਰ ਸਤਿੰਦਰ ਸਰਤਾਜ ਨੇ ਮੀਡੀਆ ਦੀ ਹਾਜ਼ਰੀ ‘ਚ ਰਿਲੀਜ਼ ਕੀਤਾ। ਜਦਕਿ ਇਸ ਤੋਂ ਪਹਿਲਾਂ ਇਕ ਵੱਖਰੇ ਸਮਾਰੋਹ ‘ਚ ਡਾਇਰੈਕਟਰੀ ਦੀ ਸਾਫ਼ਟ ਲਾਂਚ ਰਿਲੀਜਿੰਗ ਕੀਤੀ ਗਈ ਸੀ, ਜਿਸ ‘ਚ ਪੰਜਾਬੀ ਮਨੋਰੰਜਨ ਜਗਤ ਨਾਲ ਸਬੰਧਿਤ ਕਈ ਨਾਮਵਰ ਸਖ਼ਸ਼ੀਅਤਾਂ ਨੇ ਸ਼ਿਰਕਤ ਕੀਤੀ ਸੀ। ਫ਼ਾਈਵਵੁੱਡ ਮੀਡੀਆ ਦੇ ਮੁਖੀ ਸਪਨ ਮਨਚੰਦਾ ਵੱਲੋਂ ਤਿਆਰ ਕੀਤੀ ਜਾਂਦੀ ਇਸ ਡਾਇਰੈਕਟਰੀ ‘ਚ ਇਸ ਵਾਰ ਬਹੁਤ ਕੁਝ ਨਵਾਂ ਦਰਜ ਕੀਤਾ ਗਿਆ ਹੈ। ਇਸ ਵਾਰ ਡਾਇਰੈਕਟਰੀ ‘ਚ ਨਾ ਸਿਰਫ਼ ਇਸ ਖੇਤਰ ਨਾਲ ਜੁੜੇ 7 ਹਜ਼ਾਰ ਦੇ ਕਰੀਬ ਲੋਕਾਂ ਦੀ ਸੰਪਰਕ ਡੀਟੇਲ ਉਨ•ਾਂ ਦੀ ਤਸਵੀਰ ਸਮੇਤ ਪ੍ਰਕਾਸ਼ਿਤ ਕੀਤੀ ਗਈ ਹੈ, ਬਲਕਿ ਹੁਣ ਤੱਕ ਰਿਲੀਜ਼ ਹੋਈਆਂ ਪੰਜਾਬੀ ਫ਼ਿਲਮਾਂ ਦੀ ਜਾਣਕਾਰੀ ਅਤੇ ਇਸ ਇੰਡਸਟਰੀ ਨਾਲ ਜੁੜੇ ਕਈ ਅਹਿਮ ਪਹਿਲੂ ਵੀ ਇਸ ‘ਚ ਸ਼ਾਮਲ ਕੀਤੇ ਗਏ ਹਨ।

ਸਪਨ ਮਨਚੰਦਾ ਨੇ ਦੱਸਿਆ ਕਿ 392 ਪੰਨਿਆਂ ਵਾਲੀ ਇਸ ਡਾਇਰੈਕਟਰੀ ਨੂੰ ਤਿਆਰ ਕਰਨ ‘ਚ ਕਰੀਬ ਛੇ ਮਹੀਨੇ ਲੱਗੇ ਹਨ, ਇਸ ਨੂੰ ਬਣਾਉਣ ‘ਚ ਗਗਨਦੀਪ ਸਿੰਘ ਜਿੰਦਲ, ਰੂਬਲ ਭਾਂਖਰਪੁਰ, ਗੁਰੀ ਸੰਧੂ, ਰੋਮਾ ਰੇਖੀ, ਹਰਨੀਤ ਕੌਰ, ਕੰਵਲਜੀਤ ਸਿੰਘ, ਸੁਖਬੀਰ ਠਾਕੁਰ, ਸਮੀਰ ਧਵਨ ਤੇ ਬਲਜਿੰਦਰ ਉਪਲ ਅਹਿਮ ਯੋਗਦਾਨ ਪਾਇਆ ਹੈ। ਇਸ ਡਾਇਰੈਕਟਰੀ ‘ਚ ਪੰਜਾਬੀ ਫ਼ਿਲਮਾਂ, ਸੰਗੀਤ, ਰੰਗਮੰਚ ਅਤੇ ਫ਼ੈਸ਼ਨ ਇੰਡਸਟਰੀ ਨਾਲ ਸਬੰਧਤ ਐਕਟਰ, ਡਾਇਰੈਕਟਰ, ਲੇਖਕ, ਗੀਤਕਾਰ, ਗਾਇਕ, ਸੰਗੀਤਕਾਰ, ਕਲਾ ਨਿਰਦੇਸ਼ਕ, ਐਕਸ਼ਨ ਨਿਰਦੇਸ਼ਕ, ਮਾਡਲ, ਫ਼ਿਲਮ ਨਿਰਮਾਤਾ, ਮਿਊਜ਼ਿਕ ਤੇ ਫ਼ਿਲਮ ਕੰਪਨੀਆਂ, ਐਂਕਰ, ਕਾਮੇਡੀਅਨ, ਸਿੱਖ ਕਲਾਕਾਰ, ਬਾਲ ਕਲਾਕਾਰ, ਥੀਏਟਰ ਕਲਾਕਾਰ ਆਰ ਜੇ, ਫ਼ਿਲਮ ਪੱਤਰਕਾਰ, ਵੀਡੀਓ ਨਿਰਦੇਸ਼ਕ, ਡ੍ਰੈਸ ਡਿਜਾਈਨਰ ਅਤੇ ਪਿੱਠਵਰਤੀ ਗਾਇਕਾਂ ਸਮੇਤ 47 ਕੈਟਾਗਿਰੀਜ਼ ਹਨ। ਉਨ•ਾਂ ਕਿਹਾ ਕਿ ਇੰਡਸਟਰੀ ਚਾਹੇ ਕੋਈ ਹੋਵੇ, ਬਿਨਾਂ ਇੰਨਫਰਮੇਸ਼ਨ ਤੋਂ ਉਸ ਦਾ ਸਫ਼ਲ ਹੋਣ ਸੰਭਵ ਨਹੀਂ ਹੈ।

ਉਨ•ਾਂ ਕਿਹਾ ਕਿ ਇਹ ਡਾਇਰੈਕਟਰੀ ਜਿਥੇ ਪੰਜਾਬੀ ਇੰਡਸਟਰੀ ਦਾ ਕੰਮ ਆਸਾਨ ਕਰੇਗੀ, ਉਥੇ ਨਾਲ ਹੀ ਨਵੇਂ ਕਲਾਕਾਰਾਂ ਦਾ ਸੰਘਰਸ਼ ਵੀ ਘਟਾਏਗੀ। ਇਸ ਨਾਲ ਹੁਣ ਕਲਾਕਾਰਾਂ ਦਾ ਇਕ ਦੂਜੇ ਨਾਲ ਰਾਬਤਾ ਕਾਇਮ ਕਰਨਾ ਵੀ ਆਸਾਨ ਹੋਵੇਗਾ। ਹਰ ਇੰਡਸਟਰੀ ਦੀ ਡਾਇਰੈਕਟਰੀ ਜ਼ਰੂਰ ਬਣਦੀ ਹੈ। ਸਪਨ ਮਨਚੰਦਾ ਮੁਤਾਬਕ ਮੁੰਬਈ ‘ਚ ਬੈਠੇ ਫ਼ਿਲਮ ਇੰਡਸਟਰੀ ‘ਚ ਬੈਠੇ ਲੋਕਾਂ ਲਈ ਇਹ ਡਾਇਰੈਕਟਰੀ ਕਾਰਗਰ ਸਾਬਤ ਹੋ ਰਹੀ ਹੈ। ਇਸ ਨਾਲ ਜਿਥੇ ਨਵੇਂ ਕਲਾਕਾਰਾਂ ਨੂੰ ਫ਼ਿਲਮ ਪ੍ਰੋਡਕਸ਼ਨ ਕੰਪਨੀਆਂ ਤੱਕ ਪਹੁੰਚ ਕਾਰਨ ‘ਚ ਅਸਾਨੀ ਹੋ ਰਹੀ ਹੈ, ਉਥੇ ਪ੍ਰੋਡਕਸ਼ਨ ਕੰਪਨੀਆਂ ਦਾ ਕੰਮ ਵੀ ਆਸਾਨ ਹੋਇਆ ਹੈ।

ਡਾਇਰੈਕਟਰੀ ਦੀ ਘੁੰਡ ਚੁਕਾਈ ਮੌਕੇ ਡਾ ਸਤਿੰਦਰ ਸਰਤਾਜ ਨੇ ਸਪਨ ਮਨਚੰਦਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਪੰਜਾਬੀ ਇੰਡਸਟਰੀ ਲਈ ‘ਸੰਜੀਵਨੀ ਬੂਟੀ’ ਦੱਸਿਆ, ਜਿਸ ਨਾਲ ਭਵਿੱਖ ‘ਚ ਕਈ ਫ਼ਾਇਦੇ ਹੋਣਗੇ। ਡਾਇਰੈਕਟਰੀ ਨੂੰ ਰਿਲੀਜ਼ ਕਰਨ ਲਈ ਰੱਖੇ ਗਏ ਦੋਵਾਂ ਵੱਖ ਵੱਖ ਸਮਾਗਮਾਂ ਦੌਰਾਨ ਨਾਮਵਰ ਪੰਜਾਬੀ ਗਾਇਕ ਹਰਭਜਨ ਮਾਨ, ਪੰਮੀ ਬਾਈ, ਕੁਲਵਿੰਦਰ ਬਿੱਲਾ, ਅੰਮ੍ਰਿਤ ਮਾਨ,

 

ਰੇਸ਼ਮ ਅਨਮੋਲ, ਬੀ ਪਰੈਕ, ਫ਼ਿਲਮ ਅਦਾਕਾਰ ਸਰਦਾਰ ਸੋਹੀ, ਕਾਮੇਡੀਅਨ ਕਰਮਜੀਤ ਅਨਮੋਲ, ਅਦਾਕਾਰਾ ਸੁਨੀਤਾ ਧੀਰ, ਅਦਾਕਾਰ ਦੇਵ ਖਰੌੜ, ਸੰਗੀਤਕਾਰ ਸਚਿੱਨ ਅਹੂਜਾ, ਗਾਇਕ ਰਵਿੰਦਰ ਗਰੇਵਾਲ, ਗਾਇਕ ਦੇਬੀ ਮਖਸੂਸਪੁਰੀ, ਮਾਡਲ ਸਾਰਾ ਗੁਰਪਾਲ, ਫ਼ਿਲਮ ਲੇਖਕ ਤੇ ਨਾਟਕਕਾਰ ਪਾਲੀ ਭੁਪਿੰਦਰ ਸਿੰਘ, ਗੀਤਕਾਰ ਬੰਟੀ ਬੈਂਸ, ਅਦਾਕਾਰਾ ਦਿਲਜੋਤ,

ਫ਼ਿਲਮ ਨਿਰਦੇਸ਼ਕ ਸਿਮਰਨਜੀਤ ਸਿੰਘ, ਫ਼ਿਲਮ ਨਿਰਦੇਸ਼ਕ ਸਿਮਰਜੀਤ ਹੁੰਦਲ, ਫ਼ਿਲਮ ਨਿਰਦੇਸ਼ਕ ਅਥਰਵ ਬਲੂਜਾ, ਫ਼ਿਲਮ ਨਿਰਦੇਸ਼ਕ ਅਵਤਾਰ ਸਿੰਘ, ਅਦਾਕਾਰ ਮਲਕੀਤ ਰੌਣੀ, ਹਰਦੀਪ ਗਿੱਲ, ਪ੍ਰਿੰਸ ਕੰਵਲਜੀਤ ਸਿੰਘ, ਅਮਨ ਧਾਲੀਵਾਲ, ਸੁਖਦੀਪ ਸੁੱਖ, ਡੈਵੀ ਸਿੰਘ, ਅਦਾਕਾਰਾ ਸਾਨਵੀ ਧੀਮਾਨ, ਅਨੀਤਾ ਸ਼ਬਦੀਸ਼, ਪੂਨਮ ਸੂਦ, ਮਨੀ ਬੋਪਾਰਾਏ, ਫ਼ਿਲਮ ਲੇਖਕ ਰਾਜੂ ਵਰਮਾ, ਫ਼ਿਲਮ ਡਿਸਟੀਬਿਊਟਰ ਮੁਨੀਸ਼ ਸਾਹਨੀ,

ਵਿਵੇਕ ਓਹਰੀ, ਫ਼ਿਲਮ ਨਿਰਮਾਤਾ ਦੀਪਕ ਗੁਪਤਾ, ਅਦਾਕਾਰ ਤੇ ਐਂਕਰ ਰਵਨੀਤ ਸਿੰਘ, ਵੀਡੀਓ ਨਿਰਦੇਸ਼ਕ ਸਟਾਇਨਵੀਰ ਸਿੰਘ, ਅਸ਼ੋਕ ਕੁਮਾਰ ਵਿੱਕੀ, ਅਦਾਕਾਰਾ ਅੰਮ੍ਰਿਤ ਔਲਖ, ਮੰਚ ਸੰਚਾਲਕ ਜਸਬੀਰ ਜੱਸੀ, ਵੀਡੀਓ ਨਿਰਦੇਸ਼ਕ ਸੰਦੀਪ ਸ਼ਰਮਾ ਸਮੇਤ ਕਈ ਹੋਰ ਸਖ਼ਸੀਅਤਾਂ ਹਾਜ਼ਰ ਸਨ
ਡਾਇਰੈਕਟਰੀ ਦੀ ਕਾਪੀ ਹਾਸਲ ਕਰਨ ਲਈ ਇਸ ਨੰਬਰ ‘ਤੇ ਫ਼ੋਨ ਕਰ ਸਕਦੇ ਹੋ। 95016 33900, 98788 26333

Comments & Feedback