ਗੱਲਾਂ ਮਿੱਠੀਆਂ ਤੇ ਗੈਂਗਲੈਂਡ ਵਾਲੇ ਮਨਕਿਰਤ ਔਲਖ ਦਾ ਨਵਾਂ ਗੀਤ ‘ਬ੍ਰਦਰਹੁੱਡ’ ਦੇਸ਼ ਦੀ ਨਾਮਵਰ ਮਿਊਜ਼ਿਕ ਕੰਪਨੀ ਸਾਗਾ ਹਿਟਸ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਮਨਕਿਰਤ ਵੱਲੋਂ ਆਪਣੇ ਦੋਸਤ ਲਵਪ੍ਰੀਤ ਸੰਧੂ ਉਰਫ ਪੀਤਾ ਨੂੰ ਸਮਰਪਿਤ ਇਹ ਗੀਤ ਸੰਘਾ ਵੱਲੋਂ ਲਿਖਿਅ ਗਿਆ ਹੈ। ਗੀਤ ‘ਚ ਉਸ ਨੇ ਫ਼ੀਚਰਿੰਗ ਵੀ ਕੀਤੀ ਹੈ। ਸੁੱਖ ਸੰਘੇੜਾ ਵੱਲੋਂ ਨਿਰਦੇਸ਼ਤ ਕੀਤਾ ਗਏ ਇਸ ਗੀਤ ਨੇ ਆਉਂਦਿਆਂ ਹੀ ਸੋਸ਼ਲ ਮੀਡੀਆ ‘ਤੇ ਧਮਾਲ ਮਚਾਉਣੀ ਸ਼ੁਰੂ ਕਰ ਦਿੱਤੀ ਹੈ।
ਇਹ ਗੀਤ ਮਨਕਿਰਤ ਦੇ ਪਹਿਲੇ ਗੀਤਾਂ ਵਾਂਗ ਯੰਗ ਜਰਨੇਸ਼ਨ ਨੂੰ ਟਾਰਗਟ ਕਰਦਾ ਹੈ। ਇਸ ਗੀਤ ‘ਚ ਉਸਨੇ ਦੋਸਤਾਂ ਦੀ ਅਹਿਮੀਅਤ ਦੀ ਗੱਲ ਕੀਤੀ ਹੈ। ਯਾਦ ਰਹੇ ਮਨਕਿਰਤ ਆਪਣੇ ਗੀਤਾਂ ਨਾਲ ਲਗਾਤਾਰ ਚਰਚਾ ‘ਚ ਬਣਿਆ ਹੋਇਆ ਹੈ। ਉਸਨੇ ਆਪਣਾ ਇਹ ਗੀਤ ਸਾਰੇ ਦੋਸਤਾਂ ਨੂੰ ਸਮਰਪਿਤ ਕੀਤਾ ਹੈ।


