ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ ਨਾਲ ਸਬੰਧਿਤ ਅਤੇ ਹਾਸਿਆ ਦੇ ਬੇਤਾਜ ਬਾਦਸ਼ਾਹ ਕਪਿਲ ਸ਼ਰਮਾ ਬਾਲੀਵੁੱਡ ਦੀ ਨਾਮੀਂ ਹਸਤੀ ਬਣ ਚੁੱਕੇ ਹਨ। ਆਪਣੇ ਕਾਮੇਡੀ ਸ਼ੋਅ ਨਾਲ ਕਰੋੜਾਂ ਲੋਕਾਂ ਦੇ ਪਸੰਦੀਦਾ ਕਾਮੇਡੀਅਨ ਬਣੇ ਕਪਿਲ ਸ਼ਰਮਾ ਬਾਲੀਵੁੱਡ ‘ਚ ਬਤੌਰ ਹੀਰੋ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਉਹ ਮੁੜ ਆਪਣੀ ਜੜ•ਾਂ ਨਾਲ ਜੁੜਨ ਜਾ ਰਹੇ ਹਨ। ਕਪਿਲ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਬਤੌਰ ਨਿਰਮਾਤਾ ਜੁੜਨ ਜਾ ਰਹੇ ਰਹੇ ਹਨ। ਉਨ•ਾਂ ਤੋਂ ਪ੍ਰੋਡਿਊਸ ਕੀਤੀ ਪਹਿਲੀ ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਅਗਲੇ ਮਹੀਨੇ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ। ‘ਸਾਗਾ ਮਿਊਜ਼ਿਕ’ ਵੱਲੋਂ ਆਪਣੀ ਕੰਪਨੀ ‘ਸੈਵਨ ਕਲਰ ਪਿਕਚਰਜ’ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਵਿਕਰਮ ਗਰੋਵਰ ਨੇ ਨਿਰਦੇਸ਼ਤ ਕੀਤਾ ਹੈ। ਗੁਰਪ੍ਰੀਤ ਘੁੱਗੀ ਅਤੇ ਬਾਲ ਅਦਾਕਾਰ ਦਮਨਜੀਤ ਸਿੰਘ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਪੰਜਾਬੀ ਦੇ ਕਈ ਨਾਮੀਂ ਅਦਾਕਾਰ ਨਜ਼ਰ ਆਉਂਣਗੇ। ਕਪਿਲ ਸ਼ਰਮਾ ਅਤੇ ਸੁਮਿਤ ਸਿੰਘ ਵੱਲੋਂ ਪ੍ਰੋਡਿਊਸ ਕੀਤੀ ਗਈ ਇਸ ਫ਼ਿਲਮ ਦੇ ਗੀਤਾਂ ਲਈ ਕਪਿਲ ਨੇ ਆਵਾਜ਼ ਵੀ ਦਿੱਤੀ ਹੈ। ਉਹ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਦੀਆਂ ਫ਼ਿਲਮਾਂ ਲਈ ਵੀ ਪਲੇਅਬੈਕ ਸਿੰਗਰ ਵਜੋਂ ਗਾ ਚੁੱਕੇ ਹਨ। ਇਕ ਪਾਸੇ ਕਪਿਲ ਜਿਥੇ ਆਪਣੇ ਨਵੇਂ ਸ਼ੋਅ ਦੀ ਤਿਆਰੀ ‘ਚ ਰੁੱਝਿਆ ਹੋਇਆ ਹੈ, ਉਥੇ ਹੀ ਉਹ ਆਪਣੀ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ।
in News
‘ਸੰਨ ਆਫ਼ ਮਨਜੀਤ ਸਿੰਘ’ ਜ਼ਰੀਏ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜਨਗੇ ਕਪਿਲ ਸ਼ਰਮਾ


