ਕਾਬਲ ਫ਼ਿਲਮ ਲੇਖਕ ਜਗਦੀਪ ਸਿੰਘ ਸਿੱਧੂ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ਕਿਸਮਤ 21 ਸਤੰਬਰ ਨੂੰ ਰਿਲੀਜ਼ ਹੋਣੀ ਹੈ। ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਵਿਵਾਦ ‘ਚ ਫ਼ਸ ਗਈ ਹੈ। ਫ਼ਿਲਮ ਦੀ ਡਿਸਟੀਬਿਊਸ਼ਨ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੁਣ ਅਦਾਲਤ ਵਿੱਚ ਹੈ। ਸੋਮਵਾਰ ਨੂੰ ਸਿਵਲ ਜੱਜ ਅੰਮ੍ਰਿਤ ਥਿੰਦ ਦੀ ਅਦਾਲਤ ‘ਚ ਇਹ ਫ਼ੈਸਲਾ ਹੋਵੇਗਾ ਕਿ ਇਹ ਫ਼ਿਲਮ ਤੈਅ ਡੇਟ ‘ਤੇ ਰਿਲੀਜ਼ ਹੋ ਸਕੇਗੀ ਜਾਂ ਨਹੀਂ। ‘ਸ਼੍ਰੀ ਨਿਰੋਤਮ ਜੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਅੰਕਿਤ ਵਿਜ਼ਨ ਤੇ ਉਨ•ਾਂ ਦੇ ਸਾਥੀਆਂ ਦੀ ਇਸ ਫ਼ਿਲਮ ਨੂੰ ‘ਵਾਈਟ ਹਿੱਲ ਸਟੂਡੀਓ’ ਵੱਲੋਂ ਵਰਡਲ ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।
ਪੰਜਾਬ ਦੀ ਇਕ ਹੋਰ ਡਿਸਟੀਬਿਊਸ਼ਨ ਕੰਪਨੀ ‘ਓਮ ਜੀ’ ਗੁਰੱਪ ਦੇ ਮੁਖੀ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਦੀ ਰਿਲੀਜਿੰਗ ਨੂੰ ਚੁਣੌਤੀ ਦਿੰਦਿਆਂ ਅਦਾਲਤ ਨੂੰ ਦੱਸਿਆ ਹੈ ਕਿ ਇਸ ਫ਼ਿਲਮ ਦੀ ਡਿਸਟੀਬਿਊਸ਼ਨ ਉਨ•ਾਂ ਦੀ ਕੰਪਨੀ ਨਾਲ ਤੈਅ ਹੋਈ ਸੀ। ਉਹਨਾਂ ਕਥਿਤ ਤੌਰ ‘ਤੇ ਇਸ ਫ਼ਿਲਮ ਲਈ 75 ਲੱਖ ਰੁਪਏ ਅਡਵਾਂਸ ਰੂਪ ‘ਚ ਫ਼ਿਲਮ ਦੇ ਨਿਰਮਾਤਾ ਨੂੰ ਵੀ ਦਿੱਤੇ ਸਨ। ਫ਼ਿਲਮ ਦੇ ਨਿਰਮਾਤਾ ਵੱਲੋਂ ਇਹ ਪੈਸਾ ਫ਼ਿਲਮ ਦੇ ਨਿਰਮਾਣ ‘ਚ ਖਰਚਿਆ ਗਿਆ ਸੀ। ਪਰ ਫ਼ਿਲਮ ਦੇ ਰਿਲੀਜ਼ ਤੋਂ ਕਰੀਬ ਇਕ ਮਹੀਨਾ ਪਹਿਲਾਂ ਅਚਾਨਕ ਇਸ ਫ਼ਿਲਮ ਦੀ ਡਿਸਟੀਬਿਊਸ਼ਨ ਵਾਈਟ ਹਿੱਲ ਸਟੂਡੀਓ ਨੂੰ ਸੌਂਪ ਦਿੱਤੀ ਗਈ। ਹੁਣ ਉਹਨਾਂ ਵੱਲੋਂ ਫ਼ਿਲਮ ਦੀ ਸਟੇਅ ਲਈ ਅਦਾਲਤ ‘ਚ ਅਰਜੀ ਦਾਇਰ ਕੀਤੀ ਗਈ ਹੈ। ਇਸ ਮਾਮਲੇ ‘ਚ ਹੁਣ ਅਦਾਲਤ ਨੇ ਫ਼ਿਲਮ ਦੇ ਨਿਰਮਾਤਾ ਅਤੇ ਡਿਸਟੀਬਿਊਸ਼ਨ ਕੰਪਨੀ ਨੂੰ ਨੋਟਿਸ ਭੇਜ ਕੇ 17 ਸਤੰਬਰ ਨੂੰ ਆਪਣਾ ਪੱਖ ਰੱਖਣ ਲਈ ਕਿਹਾ ਹੈ।

in News
ਕਿਸਮਤ ਦੀ ‘ਕਿਸਮਤ’ ਦਾ ਫ਼ੈਸਲਾ ਹੁਣ ਅਦਾਲਤ ਦੇ ਹੱਥ, ਸੋਮਵਾਰ ਨੂੰ ਅਦਾਲਤ ਸੁਣਾ ਸਕਦੀ ਹੈ ਫ਼ੈਸਲਾ


