in

ਰਾਂਝਾ ਰੀਫਿਊਜੀ : ਸਰਹੱਦ ‘ਤੇ ਗੋਲੀਆਂ ਨਹੀਂ ਕਾਮੇਡੀ ਦੀਆਂ ਬੁਛਾਰਾਂ ਵੱਜਣਗੀਆਂ, ਟ੍ਰੇਲਰ 5 ਅਕਤੂਬਰ ਨੂੰ

ਅਵਤਾਰ ਸਿੰਘ ਦੀ ਨਿਰਦੇਸ਼ਤ ਕੀਤੀ ਅਤੇ ਰੌਸ਼ਨ ਪ੍ਰਿੰਸ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਰਾਂਝਾ ਰਫਿਊਜੀ’ 26 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦਾ ਟ੍ਰੇਲਰ 5 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ। ਫ਼ਿਲਮ ‘ਚ ਰੌਸ਼ਨ ਪਹਿਲੀ ਵਾਰ ਦੋਹਰੀ ਭੂਮਿਕਾ ‘ਚ ਨਜ਼ਰ ਆਵੇਗਾ। ਕਾਮੇਡੀ, ਰੁਮਾਂਸ ਅਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ਦੇ ਨਿਰਮਾਤਾ ਤਰਸੇਮ ਕੌਸ਼ਿਕ ਹਨ। ‘ ਜੇ ਬੀ ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ਹਾਰਬੀ ਸੰਘਾ, ਸਾਨਵੀਂ ਧੀਮਾਨ ਅਤੇ ਅਨੀਤਾ ਸ਼ਬਦੀਸ਼ ਨੇ ਅਹਿਮ ਭੂਮਿਕਾ ਨਿਭਾਈ ਹੈ। ਨਿਰਦੇਸ਼ਕ ਅਵਤਾਰ ਸਿੰਘ ਦੀ ਕਹਾਣੀ ਅਤੇ ਸਕਰੀਨਪਲੇ ‘ਤੇ ਬਣੀ ਇਹ ਫ਼ਿਲਮ ਗੁਆਂਢੀ ਦੇਸ਼ ਪਾਕਿਸਤਾਨ ਤੋਂ ਉੱਜੜਕੇ ਪੰਜਾਬ ਆਏ ਇਕ ਰੀਫਿਊਜੀ ਪਰਿਵਾਰ ਦੇ ਮੁੰਡੇ ਰਾਂਝੇ ਦੀ ਕਹਾਣੀ ਹੈ। ਇਹ ਰਾਂਝਾ ਨਾਂ ਤੋਂ ਹੀ ਨਹੀਂ ਕੰਮ ਤੋਂ ਵੀ ਰਾਂਝਾ ਹੀ ਹੈ। ਹਾਸੇ ਠੱਠੇ ਵਾਲਾ ਤੇ ਸਧਾਰਨ ਜਿਹਾ ਇਹ ਮੁੰਡਾ ਪਿੰਡ ‘ਚ ਭੂਆ ਘਰ ਆਈ ਕੁੜੀ ਦੇ ਇਸ਼ਕ ‘ਚ ਪੈ ਜਾਂਦਾ ਹੈ।

ਇਸੇ ਗੱਲੋਂ ਪਿੰਡ ਛੱਡਣ ਲਈ ਮਜਬੂਰ ਹੋਇਆ ਰਾਂਝਾ ਕਿਸਮਤ ਵੱਸ ਬੀਐਸਐਫ ‘ਚ ਭਰਤੀ ਹੋ ਜਾਂਦਾ ਹੈ। ਸਰਹੱਦ ‘ਤੇ ਖੜ•ਾ ਇਹ ਰਾਂਝਾ ਜੰਗ ਦੀਆਂ ਨਹੀਂ ਬਲਕਿ ਪਿਆਰ ਦੀਆਂ ਗੱਲਾਂ ਕਰਦਾ ਹੈ। ਸਰਹੱਦ ‘ਤੇ ਪਰਲੇ ਬੰਨ•ੇ ਖੜ•ੇ ਫੌਜੀ ਉਸ ਲਈ ਬਿਗਾਨੇ ਨਹੀਂ ਆਪਣੇ ਹੋ ਜਾਂਦੇ ਹਨ। ਇਸ ਫ਼ਿਲਮ ‘ਚ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ‘ਤੇ ਜੰਗ ਦੀ ਨਹੀਂ ਬਲਕਿ ਮੁਹੱਬਤ ਦੀ ਗੱਲ ਹੋਵੇਗੀ। ਕਾਮੇਡੀ ਨਾਲ ਲਿਬਰੇਜ ਇਸ ਫ਼ਿਲਮ ‘ਚ ਦਰਸ਼ਕ ਰੌਸ਼ਨ ਨੂੰ ਭਾਰਤ ਦੇ ਨਾਲ ਨਾਲ ਪਾਕਿਸਤਾਨੀ ਰੇਂਜਰ ਦੇ ਰੂਪ ‘ਚ ਵੀ ਦੇਖਣਗੇ। ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਹ ਫ਼ਿਲਮ ਰੌਸ਼ਨ ਪ੍ਰਿੰਸ ਦੀ ਅਦਾਕਾਰੀ ਦੀ ਮਿਸਾਲ ਬਣ ਸਕਦੀ ਹੈ। ਇਸ ਫ਼ਿਲਮ ‘ਚ ਦੋਹਰਾ ਕਿਰਦਾਰ ਨਿਭਾਉਣਾ ਰੌਸ਼ਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।

Leave a Reply

Your email address will not be published. Required fields are marked *

ਲੁਕਣ ਮੀਚੀ’ ਵਿੱਚ ਦਿਖਣਗੇ ਰਿਸ਼ਤਿਆਂ ਦੇ ਰੰਗ, ਕਾਮੇਡੀ ਦੇ ਨਾਲ ਨਾਲ ਕਟਾਕਸ਼ ਵੀ, ਸ਼ੂਟਿੰਗ 11 ਨਵੰਬਰ ਤੋਂ

ਦਿਲ ਦੀਆਂ ਮਲੂਕ ਭਾਵਨਾਵਾਂ ਨੂੰ ਪਰਦੇ ‘ਤੇ ਪੇਸ਼ ਕਰਦੀ ਹੈ ‘ਕਿਸਮਤ’