ਪੰਜਾਬੀ ਫ਼ਿਲਮ ‘ਅਫਸਰ’ ਜ਼ਰੀਏ ਗਾਇਕਾ ਦੇ ਨਾਲ ਨਾਲ ਬਤੌਰ ਹੀਰੋਇਨ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੀ ਨਿਮਰਤ ਖਹਿਰਾ ਲਈ ਇਸ ਫ਼ਿਲਮ ‘ਅਫਸਰ’ ਵਿੱਚ ਇਕ ਨਹੀਂ, ਦੋ ਨਹੀਂ ਬਲਕਿ ਤਿੰਨ ਤਿੰਨ ਬਰਾਤਾਂ ਨਿਕਣਗੀਆਂ। ਇਨ•ਾਂ ‘ਚੋਂ ਦੋ ਬਰਾਤਾਂ ਤਾਂ ਇੱਕੋ ਵੇਲੇ ਜਦਕਿ ਅਸਲ ਬਰਾਤ ਫ਼ਿਲਮ ਦੇ ਕਲਾਈਮੈਕਸ ‘ਚ ਨਿਕਲੇਗੀ। ਜੇ ਤੁਸੀਂ ਟ੍ਰੇਲਰ ਦੇਖਿਆ ਤਾਂ ਉਸ ‘ਚ ਦੇਖਿਆ ਹੋਵੇਗਾ ਕਿ ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਦੋਵੇਂ ਜਣੇ ਘੋੜੀ ‘ਤੇ ਬੈਠੇ ਹੋਏ ਹਨ। ਜੀ ਹਾਂ, ਦਰਅਸਲ ਇਹ ਦੋਵੇਂ ਜਣੇ ਮਾਸਟਰਨੀ ਯਾਨੀਕਿ ਫ਼ਿਲਮ ਦੀ ਨਾਇਕਾ ਨਾਲ ਵਿਆਹ ਕਰਵਾਉਣ ਚੱਲੇ ਹਨ, ਪਰ ਵਿਆਹ ਹੁੰਦਾ ਨਹੀਂ। ਇਨ•ਾਂ ‘ਚੋਂ ਇਕ ਤਾਂ ਇਸ ਮਾਸਟਰਨੀ ਨੇ ਨਾਲ ਹੀ ਸਕੂਲ ‘ਚ ਪੜਉਂਦਾ ਹੈ ਜਦਕਿ ਦੂਜਾ ਸਕੂਲ ਦੀ ਨਾਲ ਦੀ ਪਟਰਵਾਰਖਾਨੇ ਦੀ ਬਿਲਡਿੰਗ ‘ਚੋਂ ਨਿੱਤ ਮਾਸਟਰਨੀ ਨੂੰ ਤੱਕੜ ਵਾਲਾ ਪਟਵਾਰੀ ਹੈ। ਤੀਜੀ ਬਰਾਤ ਕਿਸ ਦੀ ਹੋਵੇਗੀ? ਇਹ ਫ਼ਿਲਮ ਦੇਖ ਕੇ ਪਤਾ ਲੱਗੇਗਾ।
ਨਿਰ
ਮਾਤਾ ਅਮੀਕ ਗਿੱਲ ਤੇ ਮਨਪ੍ਰੀਤ ਜੌਹਲ ਦੀ ਇਸ ਫ਼ਿਲਮ ਨੂੰ ਗੁਲਸ਼ਨ ਸਿੰਘ ਨੇ ਨਿਰਦੇਸ਼ਤ ਕੀਤਾ ਹੈ ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਫ਼ਿਲਮ ‘ਚ ਤਰਸੇਮ ਜੱਸੜ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਪੁਖਰਾਜ ਭੱਲਾ, ਮਲਕੀਤ ਰੌਣੀ, ਹਰਦੀਪ ਗਿੱਲ ਤੇ ਗੁਰਪ੍ਰੀਤ ਭੰਗੂ ਸਮੇਤ ਕਈ ਨਾਮੀਂ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ



