in

‘ਸੰਨ ਆਫ ਮਨਜੀਤ ਸਿੰਘ’ ਦਾ ਟਰੇਲਰ ਰਿਲੀਜ਼, ਪਿਤਾ ਤੇ ਬੇਟੇ ਦੇ ਸੁਪਨੇ ਕਰਨਗੇ ਤੁਹਾਨੂੰ ਇਮੋਸ਼ਨਲ

12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦੀ ਫਿਲਮ ‘ਸੰਨ ਆਫ ਮਨਜੀਤ ਸਿੰਘ’ ਦਾ ਟਰੇਲਰ ਯੂਟਿਊਬ ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਬੇਹੱਦ ਜ਼ਬਰਦਸਤ ਤੇ ਇਮੋਸ਼ਨਲ ਹੈ। ਟਰੇਲਰ ‘ਚ ਪਿਤਾ ਤੇ ਬੇਟੇ ਦਾ ਪਿਆਰ ਤੇ ਬਾਂਡਿੰਗ ਬੇਹੱਦ ਖੂਬਸੂਰਤ ਢੰਗ ਨਾਲ ਦਿਖਾਈ ਗਈ ਹੈ। ਟਰੇਲਰ ‘ਚ ਪਿਤਾ ਤੇ ਬੇਟੇ ਦੇ ਵੱਖ-ਵੱਖ ਸੁਪਨੇ ਦਿਖਾਏ ਗਏ ਹਨ, ਜਿਨ੍ਹਾਂ ਨੂੰ ਉਹ ਦੋਵੇਂ ਪੂਰਾ ਕਰਨਾ ਚਾਹੁੰਦੇ ਹਨ। ਪਿਤਾ ਦੀ ਭੂਮਿਕਾ ਨਿਭਾ ਰਹੇ ਗੁਰਪ੍ਰੀਤ ਘੁੱਗੀ ਆਪਣੇ ਬੇਟੇ ਨੂੰ ਇਨਵੈਸਟਮੈਂਟ ਬੈਂਕਰ ਬਣਾਉਣਾ ਚਾਹੁੰਦੇ ਹਨ ਪਰ ਬੇਟਾ ਧੋਨੀ-ਭੱਜੀ ਵਾਂਗ ਕ੍ਰਿਕਟਰ ਬਣਨ ਦਾ ਸੁਪਨਾ ਦੇਖਦਾ ਹੈ, ਜਿਸ ਕਰਕੇ ਉਹ ਪੜ੍ਹਾਈ ‘ਚ ਜ਼ੀਰੋ ਹੈ। ਦੂਜੇ ਪਾਸੇ ਪਿਤਾ ਦੀ ਆਰਥਿਕ ਹਾਲਤ ਵੀ ਕਮਜ਼ੋਰ ਦਿਖਾਈ ਗਈ ਹੈ। ਪਿਤਾ ਆਪਣੇ ਬੇਟੇ ਦੀ ਪੜ੍ਹਾਈ ਲਈ ਕਰਜ਼ਾ ਚੁੱਕ ਰਿਹਾ ਹੈ ਪਰ ਬੇਟਾ ਪੜ੍ਹਾਈ ‘ਚ ਸੀਰੀਅਸ ਹੀ ਨਹੀਂ ਹੈ। ਹੁਣ ਫਿਲਮ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਫਿਲਮ ਦੇ ਅੰਤ ‘ਚ ਇਕ ਪਿਤਾ ਦੇ ਸੁਪਨੇ ਪੂਰੇ ਹੁੰਦੇ ਹਨ ਜਾਂ ਬੇਟੇ ਦੀ ਚਾਹਤ।

ਦੱਸਣਯੋਗ ਹੈ ਕਿ ਇਹ ਫਿਲਮ 12 ਅਕਤੂਬਰ, 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਕਪਿਲ ਸ਼ਰਮਾ, ਸੈਵਨ ਕਲਰਸ ਮੋਸ਼ਨ ਪਿਕਚਰਸ ਤੇ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ ਹੈ। ਫਿਲਮ ਨੂੰ ਡਾਇਰੈਕਟ ਵਿਕਰਮ ਗਰੋਵਰ ਨੇ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਧੀਰਜ ਰਤਨ ਨੇ ਲਿਖਿਆ ਹੈ ਤੇ ਡਾਇਲਾਗਸ ਸੁਰਮੀਤ ਮਾਵੀ ਦੇ ਹਨ। ਗੁਰਪ੍ਰੀਤ ਘੁੱਗੀ ਤੋਂ ਇਲਾਵਾ ਫਿਲਮ ‘ਚ ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਜਪਜੀ ਖਹਿਰਾ, ਹਾਰਬੀ ਸੰਘਾ, ਮਲਕੀਤ ਰੌਣੀ, ਦੀਪ ਮਨਦੀਪ, ਤਾਨੀਆ ਤੇ ਦਮਨਪ੍ਰੀਤ ਸਿੰਘ ਨਜ਼ਰ ਆ ਰਹੇ ਹਨ। ਫਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ, ਜਿਹੜਾ ਸਾਗਾ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਵੇਗਾ।

Leave a Reply

Your email address will not be published. Required fields are marked *

ਤਰਸੇਮ ਜੱਸੜ ਲਈ ਕਿਉਂ ਖਾਸ ਹੈ ‘ਅਫ਼ਸਰ’?

ਇਸ ਕੁੜੀ ਲਈ 5 ਅਕਤੂਬਰ ਨੂੰ ਨਿਕਲਣਗੀਆਂ ਤਿੰਨ ਤਿੰਨ ਬਰਾਤਾਂ