ਚੰਡੀਗੜ• ਦੀ ਰਹਿਣ ਵਾਲੀ ਅਤੇ ਪੰਜਾਬੀ ਫ਼ਿਲਮਾਂ ਦੀ ਪੁਰਾਣੀ ਹੀਰੋਇਨ ਗੁਰਲੀਨ ਚੋਪੜਾ ਸਾਊਥ ‘ਚ ‘ਬਿਕਨੀ ਗਰਲ’ ਬਣ ਗਈ ਹੈ। ਪੰਜਾਬੀ ਫ਼ਿਲਮਾਂ ‘ਚ ਕੰਮ ਨਾ ਮਿਲਣ ਕਰਕੇ ਉਹ ਸਾਊਥ ਅਤੇ ਹੋਰ ਖ਼ੇਤਰੀ ਭਾਸ਼ਾਵਾਂ ਦੇ ਸਿਨੇਮੇ ਨਾਲ ਜੁੜ ਗਈ ਸੀ। ਗੁਰਲੀਨ ਨੇ ਆਪਣੀ ਫ਼ਿਲਮ ‘ਆਸ਼ਲੇ’ ਲਈ ਕੁਝ ਦਿਨ ਪਹਿਲਾਂ ਹੀ ਬਿਕਨੀ ‘ਚ ਇਕ ਹੌਟ ਫ਼ੋਟੋਸ਼ੂਟ ਕਰਵਾਇਆ ਹੈ। ਇਸ ਫ਼ੋਟੋ ਸ਼ੂਟ ਨਾਲ ਇਸ ਪੰਜਾਬੀ ਅਦਾਕਾਰਾ ਦਾ ਨਾਂ ਵੀ ਦੇਸ਼ ਦੀ ਬਿਕਨੀ ਬ੍ਰਿਗੇਡ ‘ਚ ਸ਼ਾਮਲ ਹੋ ਗਿਆ ਹੈ। ਤੇਲਗੂ, ਤਾਮਿਲ ਅਤੇ ਮਰਾਠੀ ਫ਼ਿਲਮਾਂ ‘ਚ ਕੰਮ ਕਰ ਰਹੀ ਗੁਰਲੀਨ ਦੀ ਇਸ ਫ਼ਿਲਮ ‘ਆਸ਼ਲੇ’ ਵਿੱਚ ਉਸ ਦਾ ਹੀਰੋ ਰਿਸ਼ੀ ਭੂਟਾਨੀ ਹੈ। ਇਸ ਫ਼ਿਲਮ ਨੂੰ ਕੇਵਲ ਸਿੰਘ ਡਾਇਰੈਕਟਰ ਕਰ ਰਹੇ ਹਨ। ਪਤਾ ਲੱਗਾ ਹੈ ਕਿ ਗੁਰਲੀਨ ਨੇ ਆਪਣੀ ਇਸ ਬਿਕਨੀ ਲੁੱਕ ਲਈ ਕਾਫ਼ੀ ਮਿਹਨਤ ਕੀਤੀ ਹੈ। ਦੱਸ ਦਈਏ ਕਿ ਗੁਰਲੀਨ ਦੀ ਪਹਿਲੀ ਪੰਜਾਬੀ ਫ਼ਿਲਮ ‘ਹਸ਼ਰ’ ਸੀ। ਇਸ ਫ਼ਿਲਮ ਤੋਂ ਬਾਅਦ ਉਸ ਨੇ ਅੱਧੀ ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ, ਪਰ ਵਧਦੀ ਉਮਰ ਨੇ ਉਸ ਨੂੰ ਪੰਜਾਬੀ ਇੰਡਸਟਰੀ ‘ਚ ਟਿਕਣa ਨਹੀਂ ਦਿੱਤਾ। ਜਿਸ ਤੋਂ ਬਾਅਦ ਉਹ ਸਾਊਥ ਇੰਡਸਟਰੀ ‘ਚ ਸਰਗਰਮ ਹੋ ਗਈ। ਸੁਰਵੀਨ ਚਾਵਲਾ, ਮੈਂਡੀ ਤੱਖਰ ਅਤੇ ਨੀਰੂ ਬਾਜਵਾ ਤੋਂ ਬਾਅਦ ਗੁਰਲੀਨ ਚੋਪੜਾ ਉਹ ਪੰਜਾਬੀ ਹੀਰੋਇਨ ਹੈ ਜਿਸ ਬਿਕਨੀ ‘ਚ ਨਜ਼ਰ ਆ ਰਹੀ ਹੈ।



