in

ਕਰਤਾਰ ਸਿੰਘ ਸਰਾਭਾ’ ਦੇ ਰੂਪ ‘ਚ ਅਦਾਕਾਰੀ ਦੀ ਨਵੀਂ ਪਾਰੀ ਖੇਡੇਗਾ ਜਪਤੇਜ ਸਿੰਘ

ਪੰਜਾਬੀ ਦੀ ਇਕ ਕਹਾਵਤ ਹੈ ਕਿ ”ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ” ਇਹ ਲਾਈਨਾਂ ਜਪਤੇਜ ਸਿੰਘ ‘ਤੇ ਬਾਖੂਬ ਢੁੱਕਦੀਆਂ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਿਰਦਾਰ ‘ਚ ਛੇਤੀ ਦਰਸ਼ਕਾਂ ਮੂਹਰੇ ਪੇਸ਼ ਹੋ ਰਹੇ ਜਪਤੇਜ ਨੇ ਬਚਪਨ ‘ਚ ਵੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮਜਾਤ ਅਦਾਕਾਰ ਹੈ। ਬਾਲੀਵੁੱਡ ਦੇ ਦਿੱਗਜ ਫ਼ਿਲਮ ਨਿਰਮਾਤਾ, ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਦੀ ਬਹੁਚਰਚਿਤ ਫ਼ਿਲਮ ‘ਭਾਗ ਮਿਲਖਾ ਭਾਗ’ ਵਿੱਚ ਮਿਲਖਾ ਸਿੰਘ ਦੇ ਬਚਪਨ ਦਾ ਕਿਰਦਾਰ ਨਿਭਾ ਕੇ ਜਪਤੇਜ ਨੇ ਨਾ ਸਿਰਫ਼ ਹਰ ਪਾਸਿਓਂ ਵਾਹ ਵਾਹ ਖੱਟੀ ਸੀ, ਬਲਕਿ ਇਹ ਅਹਿਸਾਸ ਵੀ ਕਰਵਾ ਦਿੱਤਾ ਸੀ ਕਿ ਅਦਾਕਾਰੀ ਉਸ ਦੇ ਰਗ ਰਗ ‘ਚ ਵੱਸਦੀ ਹੈ।

ਨਿਰਦੇਸ਼ਕ ਅਵਤਾਰ ਸਿੰਘ ਦੀ ਫ਼ਿਲਮ ‘ਮਿੱਟੀ ਨਾ ਫ਼ਰੋਲ ਜੋਗੀਆ’ ਵਿੱਚ ਬਾਲ ਕਲਾਕਾਰ ਵਜੋਂ ਮੁੱਖ ਭੂਮਿਕਾ ਨਿਭਾ ਚੁੱਕਾ ਜਪਤੇਜ ਬਾਲ ਕਲਾਕਾਰ ਵਜੋਂ ਹੁਣ ਤੱਕ ਅੱਧੀ ਦਰਜਨ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ। ਨਿਰਦੇਸ਼ਕ ਨਵਤੇਜ ਸੰਧੂ ਦੀ ਫ਼ਿਲਮ ‘ਗਵਾਚੀ ਪੱਗ’ ਉਸਦੀ ਅਦਾਕਾਰੀ ਦਾ ਆਹਲਾ ਮਿਸਾਲ ਕਹੀ ਜਾ ਸਕਦੀ ਹੈ। ਬਾਲ ਕਲਾਕਾਰ ਤੋਂ ਹੁਣ ਉਹ ਨੌਜਵਾਨ ਅਦਾਕਾਰ ਵੱਲ ਵੱਧ ਰਿਹਾ ਹੈ। ਫ਼ਿਲਮ ਨਿਰਦੇਸ਼ਕ ਕਵੀ ਰਾਜ ਦੀ ਫ਼ਿਲਮ ‘ਕਰਤਾਰ ਸਿੰਘ ਸਰਾਭਾ, ਕਰਾਈ ਫ਼ਾਰ ਫਰੀਡਮ’ ਵਿੱਚ ਕਰਤਾਰ ਸਿੰਘ ਸਰਾਭਾ ਦੀ ਭੂਮਿਕਾ ‘ਚ ਨਜ਼ਰ ਆਵੇਗਾ। ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਹੀ ਰਾਜਸਥਾਨ ਤੋਂ ਸ਼ੁਰੂ ਹੋ ਰਹੀ ਹੈ।

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ‘ਤੇ ਪੰਜਾਬੀ ਵਿੱਚ ਪਹਿਲੀ ਵਾਰ ਬਣਨ ਜਾ ਰਹੀ ਇਸ ਫ਼ਿਲਮ ਲਈ ਜਪਤੇਜ ਦੀ ਚੋਣ ਸੈਂਕੜੇ ਕਲਾਕਾਰਾਂ ਵਿੱਚੋਂ ਕੀਤੀ ਗਈ ਹੈ। ਇਸ ਫ਼ਿਲਮ ਲਈ ਹਜ਼ਾਰਾਂ ਕਲਾਕਾਰਾਂ ਨੇ ਅਡੀਸ਼ਨ ਦਿੱਤਾ ਸੀ, ਜਿਨ•ਾਂ ‘ਚੋਂ ਛਾਂਟੀ ਕੀਤੇ ਗਏ ਕਲਾਕਾਰਾਂ ‘ਚ ਆਖਰ ਜਪਤੇਜ ਸਿੰਘ ਨੂੰ ਇਸ ਕਿਰਦਾਰ ਲਈ ਚੁਣਿਆ ਗਿਆ। ਹਾਲਹਿ ‘ਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਸੰਨ ਆਫ਼ ਮਨਜੀਤ ਸਿੰਘ’ ਵਿੱਚ ਵੀ ਜਪਤੇਜ ਨੇ ਛੋਟੀ, ਪਰ ਅਹਿਮ ਭੂਮਿਕਾ ਨਿਭਾਈ ਸੀ।

ਜਪਤੇਜ ਮੁਤਾਬਕ ਉਸ ਨੂੰ ਅੱਗੇ ਵਧਣ ਦੀ ਕੋਈ ਕਹਾਲੀ ਨਹੀਂ ਹੈ, ਉਹ ਆਪਣੀ ਪੜ•ਾਈ ਦੇ ਨਾਲ ਨਾਲ ਆਪਣੀ ਅਦਾਕਾਰੀ ਸਫ਼ਰ ਨੂੰ ਜਾਰੀ ਰੱਖ ਰਿਹਾ ਹੈ। ਕਰਤਾਰ ਸਿੰਘ ਸਰਾਭਾ ਉਸਦੀ ਜ਼ਿੰਦਗੀ ਦੀ ਸਭ ਤੋਂ ਅਹਿਮ ਫ਼ਿਲਮ ਹੈ। ਇਹ ਫ਼ਿਲਮ ਉਸਦੇ ਭਵਿੱਖ ਦਾ ਫ਼ੈਸਲਾ ਕਰੇਗੀ, ਇਸ ਲਈ ਉਹ ਇਸ ਫ਼ਿਲਮ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ।

Leave a Reply

Your email address will not be published. Required fields are marked *

2 ਨਵੰਬਰ ਨੂੰ ਰਿਲੀਜ਼ ਹੋਵੇਗਾ ‘ਰੰਗ ਪੰਜਾਬ ਦਾ ਟ੍ਰੇਲਰ, 23 ਨਵੰਬਰ ਨੂੰ ਰਿਲੀਜ਼ ਹੋਵੇਗੀ ਫ਼ਿਲਮ

‘ਕਾਰ ਰੀਬਨਾਂ ਵਾਲੀ’ ਛੱਡੋ, ਬੱਸ… ‘ਭੱਜੋ ਵੀਰੋ ਵੇ’