in

‘ਕਾਰ ਰੀਬਨਾਂ ਵਾਲੀ’ ਛੱਡੋ, ਬੱਸ… ‘ਭੱਜੋ ਵੀਰੋ ਵੇ’

ਸਿੰਮੀ ਚਾਹਲ ਅਤੇ ਅੰਬਰਦੀਪ ਸਿੰਘ ਨੂੰ ਹੁਣ ਸ਼ਾਇਦ ‘ਕਾਰ ਰੀਬਨਾਂ ਵਾਲੀ’ ਨਾ ਨਸੀਬ ਹੋਵੇ। ਹੁਣ ਦੋਵਾਂ ਨੂੰ ਕਹਿਣਾ ਪਵੇਗਾ ‘ਭੱਜੋ ਵੀਰੇ ਵੇ’ ਜੀ ਹਾਂ, ਖਬਰ ਮਿਲੀ ਹੈ ਕਿ ‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਨੇ ਆਪਣੀ ਫ਼ਿਲਮ ‘ਕਾਰ ਰੀਬਨਾਂ ਵਾਲੀ’ ਦਾ ਨਾਂ ਬਦਲ ਕੇ ‘ਭੱਜੋ ਵੀਰੇ ਵੇ’ ਰੱਖ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਇਸ ਫ਼ਿਲਮ ਦਾ ਪੋਸਟਰ ਅੱਜ ਕਿਸੇ ਵੇਲੇ ਵੀ ਰਿਲੀਜ਼ ਹੋ ਸਕਦਾ ਹੈ। 14 ਦਸੰਬਰ ਨੂੰ ਰਿਲੀਜ ਹੋਣ ਵਾਲੀ ਨਿਰਮਾਤਾ ਕਾਰਜ ਗਿੱਲ ਦੀ ਇਸ ਫ਼ਿਲਮ ਦਾ ਲੇਖਕ, ਨਿਰਦੇਸ਼ਕ ਅਤੇ ਹੀਰੋ ਅੰਬਰਦੀਪ ਸਿੰਘ ਹੋਵੇਗਾ। ਇਸ ਫ਼ਿਲਮ ਦਾ ਟਾਈਟਲ ਪਹਿਲਾਂ ‘ਕਾਰ ਰੀਬਨਾਂ ਵਾਲੀ’ ਰੱਖਿਆ ਗਿਆ ਸੀ, ਜੋ ਹੁਣ ਬਦਲਕੇ ‘ਭੱਜੋ ਵੀਰੋ ਵੇ’ ਰੱਖਿਆ ਜਾ ਰਿਹਾ ਹੈ। ਅੰਬਰਦੀਪ ਦੀ ਬਤੌਰ ਹੀਰੋ ‘ਲੌਂਗ ਲਾਚੀ’ ਤੋਂ ਬਾਅਦ ਇਹ ਦੂਜੀ ਫ਼ਿਲਮ ਹੋਵੇਗੀ। ਇਸ ਫ਼ਿਲਮ ਨਾਲ ਓਮਜੀ ਹੇਅਰ ਸਟੂਡੀਓ ਵੀ ਜੁੜਿਆ ਹੋਇਆ ਹੈ। ਇਸ ਫ਼ਿਲਮ ਨੁੰ ਲੈ ਕੇ ਕਈ ਦਿਨਾਂ ਦਾ ਫ਼ਿਲਮ ਇੰਡਸਟਰੀ ‘ਚ ਸਸਪੈਂਸ ਚੱਲ ਰਿਹਾ ਸੀ। ਵਿਆਹਾਂ ਨਾਲ ਸਬੰਧਿਤ ਟਾਈਟਲ ਵਾਲੀਆਂ ਫ਼ਿਲਮਾਂ ਦੇ ਦੌਰ ‘ਚ ਫ਼ਿਲਮ ਦੀ ਟੀਮ ਵੱਲੋਂ ਆਪਣੀ ਫ਼ਿਲਮ ਦਾ ਸਹੀ ਸਮੇਂ ‘ਤੇ ਟਾਈਟਲ ਬਦਲੇ ਜਾਣ ਵੱਡੀ ਸਮਝਦਾਰੀ ਤੇ ਵਪਾਰਕ ਸੂਝਬੂਝ ਦਾ ਸਬੂਤ ਕਿਹਾ ਜਾ ਸਕਦਾ ਹੈ। ਇਹ ਫ਼ਿਲਮ ਆਪਣੀ ਅਨਾਊਂਸਮੈਂਟ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਸੀ, ਪਰ ਹੁਣ ਟਾਈਟਲ ਬਦਲੇ ਜਾਣ ‘ਤੇ ਇਸ ਦੀ ਮੁੜ ਚਰਚਾ ਹੋਣ ਲੱਗੀ ਹੈ।

Leave a Reply

Your email address will not be published. Required fields are marked *

ਕਰਤਾਰ ਸਿੰਘ ਸਰਾਭਾ’ ਦੇ ਰੂਪ ‘ਚ ਅਦਾਕਾਰੀ ਦੀ ਨਵੀਂ ਪਾਰੀ ਖੇਡੇਗਾ ਜਪਤੇਜ ਸਿੰਘ

‘ਰੰਗ ਪੰਜਾਬ’ ਹਰ ਪੰਜਾਬੀ ਦਰਸ਼ਕ ਦੀ ਫ਼ਿਲਮ ਹੈ : ਦੀਪ ਸਿੱਧੂ