ਕੁਲਜਿੰਦਰ ਸਿੱਧੂ ਫ਼ਿਲਮ ਅਦਾਕਾਰ ਤੇ ਨਿਰਮਾਤਾ ਹੈ। ਪੰਜਾਬੀ ਫ਼ਿਲਮ ‘ਸਾਡਾ ਹੱਕ’ ਨਾਲ ਚਰਚਾ ਵਿੱਚ ਆਇਆ ਕੁਲਜਿੰਦਰ ‘ਯੋਧਾ’ ਫ਼ਿਲਮ ਜ਼ਰੀਏ ਦਰਸ਼ਕਾਂ ਦੇ ਦਿਲਾਂ ‘ਚ ਬਤੌਰ ਹੀਰੋ ਜਗ•ਾ ਬਣਾਉਣ ‘ਚ ਕਾਮਯਾਬ ਹੋਇਆ। ‘ਸ਼ਰੀਕ’ ਫ਼ਿਲਮ ਵਿੱਚ ਜਿੰਮੀ ਸ਼ੇਰਗਿੱਲ ਤੇ ਕੁਲਜਿੰਦਰ ਸਿੱਧੂ ਵਰਗੇ ਦਿੱਗਜ ਕਲਾਕਾਰਾਂ ਨੂੰ ਬਰਾਬਰ ਦੀ ਟੱਕਰ ਦੇਣ ਵਾਲਾ ਇਹ ਅਦਾਕਾਰ ਪਿਛਲੇ ਕੁਝ ਮਹੀਨਿਆਂ ਤੋਂ ਫ਼ਿਲਮ ਨਗਰੀ ਮੁੰਬਈ ‘ਚ ਸਰਗਰਮ ਹੈ। ਕੁਲਜਿੰਦਰ ਨੇ ‘ਫ਼ਾਈਵਵੁੱਡ’ ਨਾਲ ਕੀਤੀਆਂ ਕੁਝ ਦਿਲ ਦੀਆਂ ਗੱਲ, ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ।