in

‘ਰੰਗ ਪੰਜਾਬ’ ਹਰ ਪੰਜਾਬੀ ਦਰਸ਼ਕ ਦੀ ਫ਼ਿਲਮ ਹੈ : ਦੀਪ ਸਿੱਧੂ

ਸੁਪਨਿਆਂ ਦੀ ਦੁਨੀਆਂ ਫ਼ਿਲਮ ਜਗਤ ‘ਚ ਦੇਸ਼ ਦੁਨੀਆਂ ਦੇ ਵੱਖ ਵੱਖ ਹਿੱਸਿਆਂ ‘ਚ ਰੋਜ਼ਾਨਾ ਹਾਜਾਰਾਂ ਆਪਣੇ ਸੁਪਨੇ ਪੂਰੇ ਕਰਨ ਜਾਂਦੇ ਹਨ, ਜਿਨ•ਾਂ ‘ਚੋਂ ਬਹੁਤ ਘੱਟ ਆਪਣੇ ਸੁਪਨੇ ਪੂਰੇ ਕਰ ਪਾਉਂਦੇ ਹਨ। ਸੁਪਨੇ ਹਮੇਸ਼ਾ ਉਨ•ਾਂ ਦੇ ਪੂਰੇ ਹੁੰਦੇ ਹਨ, ਜਿਨ•ਾਂ ਨੂੰ ਮਿਹਨਤ ਦੇ ਨਾਲ ਨਾਲ ਵਿਉਂਤਬੰਦੀ ਵੀ ਕਰਨੀ ਆਉਂਦੀ ਹੋਵੇ। ਅਦਾਕਾਰ ਦੀਪ ਸਿੱਧੂ ਉਨ•ਾਂ ਕਲਾਕਾਰਾਂ ‘ਚੋਂ ਹੈ, ਜਿਸ ਨੇ ਮਿਹਨਤ ਦੇ ਨਾਲ ਨਾਲ ਅਜਿਹੀ ਵਿਉਂਤਬੰਦੀ ਕੀਤੀ ਹੈ ਕਿ ਅੱਜ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਇਕ ਵੱਖਰੀ ਪਹਿਚਾਣ ਰੱਖਦਾ ਹੈ।

ਪੰਜਾਬ ਨਾਲ ਸਬੰਧਿਤ ਅਤੇ ਮੁੰਬਈ ‘ਚ ਰਹਿ ਰਿਹਾ ਦੀਪ ਸਿੱਧੂ ਬਾਲੀਵੁੱਡ ਦੇ ਗਿਣੇ ਚੁਣੇ ਬਿਜਨਸ ਐਡਵੋਕੇਟਸ ਵਿੱਚੋਂ ਇਕ ਹੈ। ਹਮੇਸ਼ਾ ਹੀ ਇਕ ਅਦਾਕਾਰ ਬਣਨ ਦਾ ਸੁਪਨਾ ਦੇਖਣ ਵਾਲੇ ਦੀਪ ਸਿੱਧੂ ਨੇ ਇਸ ਖ਼ੇਤਰ ‘ਚ ਆਉਣ ਤੋਂ ਪਹਿਲਾਂ ਕਈ ਸਾਲ ਵਕਾਲਤ ਕੀਤੀ। ਮੁੰਬਈ ਦੇ ਨਾਮੀਂ ਫ਼ਿਲਮ ਘਰਾਣਿਆਂ ਨਾਲ ਉਸਦਾ ਪਰਿਵਾਰਕ ਨਾਤਾ ਹੈ। ਜ਼ਿੰਦਗੀ ‘ਚ ਕਾਮਯਾਬ ਹੋਣ ਤੋਂ ਬਾਅਦ ਹੀ ਉਹ ਆਪਣਾ ਸੁਪਨਾ ਪੂਰਾ ਕਰ ਰਿਹਾ ਹੈ। ਦੀਪ ਨੇ ਪੰਜਾਬੀ ਫ਼ਿਲਮ ‘ਰਮਤਾ ਜੋਗੀ’ ਨਾਲ ਪੰਜਾਬੀ ਸਿਨੇਮੇ ‘ਚ ਪਹਿਲਾ ਕਦਮ ਧਰਿਆ ਸੀ। ਬਾਲੀਵੁੱਡ ਦੇ ਨਾਮਵਰ ਫ਼ਿਲਮ ਨਿਰਦੇਸ਼ਕ ਗੁੱਡੂ ਧਨੋਆ ਦੀ ਨਿਰਦੇਸ਼ਨਾ ‘ਚ ਆਈ ਇਸ ਫ਼ਿਲਮ ਨਾਲ ਦੀਪ ਨੇ ਅਦਾਕਾਰੀ ਦੀਆਂ ਬਰੀਕੀਆਂ ਸਿੱਖੀਆਂ ਸਨ। ਅਦਾਕਾਰ ਵਜੋਂ ਦੀਪ ਨੂੰ ਅਸਲ ਪਹਿਚਾਣ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ 10 ਨੰਬਰੀਆ’ ਨੇ ਦਿੱਤੀ ਸੀ। ਸਾਲ ਕੁ ਪਹਿਲਾਂ ਆਈ ਇਸ ਫ਼ਿਲਮ ਨੇ ਦੀਪ ਦੀ ਚਰਚਾ ਫ਼ਿਲਮੀ ਦੁਨੀਆਂ ‘ਚ ਕਰਵਾਈ। ਇਸ ਫ਼ਿਲਮ ਨਾਲ ਦੀਪ ਨੇ ਗਾਇਕਾਂ ਤੋਂ ਹੀਰੋ ਬਣੇ ਕਲਾਕਾਰਾਂ ਨੂੰ ਬਰਾਬਰ ਦੀ ਟੱਕਰ ਦਿੱਤੀ ਸੀ। ਇਸ ਫ਼ਿਲਮ ‘ਚ ਉਸ ਵੱਲੋਂ ਨਿਭਾਇਆ ਗਿਆ ਗੈਂਗਸਟਰ ਜੋਰੇ ਦਾ ਕਿਰਦਾਰ ਏਨਾ ਮਸ਼ਹੂਰ ਹੋਇਆ ਕਿ ਅੱਜ ਬਹੁਤੇ ਲੋਕ ਦੀਪ ਨੂੰ ਜੋਰੇ ਬਾਈ ਦੇ ਨਾਮ ਨਾਲ ਹੀ ਜਾਣਦੇ ਹਨ। ਇਸ ਫ਼ਿਲਮ ਨੇ ਸਾਬਤ ਕੀਤਾ ਕਿ ਫ਼ਿਲਮੀ ਹਸਤੀਆਂ ‘ਚ ਰਹਿੰਦਿਆਂ ਦੀਪ ਨੇ ਨਾ ਸਿਰਫ਼ ਉਹਨਾਂ ਨਾਲ ਬਿਜਨਸ ਕੀਤਾ, ਬਲਕਿ ਉਹਨਾਂ ਤੋਂ ਪਰਦੇ ਲਈ ਬਹੁਤ ਕੁਝ ਸਬਕ ਵੀ ਲਿਆ ਹੈ। ਇਸ ਵੇਲੇ ਦੀਪ ਫ਼ਿਲਮ ਇੰਡਸਟਰੀ ‘ਚ ਪੂਰੀ ਤਰ•ਾਂ ਵਿਅਸਥ ਹੈ। ਉਸ ਦੀਆਂ ਦੋ ਪੰਜਾਬੀ ਫ਼ਿਲਮਾਂ ‘ਸਾਡੇ ਆਲੇ’ ਅਤੇ ‘ਰੰਗ ਪੰਜਾਬ’ ਰਿਲੀਜ਼ ਲਈ ਤਿਆਰ ਹਨ। ਜਦਕਿ ਉਸਦੀ ਫ਼ਿਲਮ ‘ਪਿੰਡ’ ਦੀ ਸ਼ੂਟਿੰਗ ਲਗਭਗ ਮੁਕੰਮਲ ਹੋ ਚੁੱਕੀ ਹੈ। ‘ਜੋਰਾ 10 ਨੰਬਰੀਆ’ ਦੀ ਸਫ਼ਲਤਾ ਤੋਂ ਬਾਅਦ ‘ਜੋਰਾ 10 ਨੰਬਰੀਆ 2’ ਦੀ ਸ਼ੂਟਿੰਗ ਵੀ ਦਸੰਬਰ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਵੀ ਅਮਰਦੀਪ ਸਿੰਘ ਗਿੱਲ ਹੀ ਨਿਰਦੇਸ਼ਤ ਕਰ ਰਹੇ ਹਨ। ਅੱਜ ਕੱਲ• ਉਹ ਆਪਣੀ ਰਿਲੀਜ਼ ਲਈ ਤਿਆਰ ਫ਼ਿਲਮਾਂ ਨੂੰ ਲੈ ਕੇ ਚਰਚਾ ‘ਚ ਹੈ। ਇਨ•ਾਂ ਵਿੱਚੋਂ ‘ਰੰਗ ਪੰਜਾਬ’ 23 ਨਵੰਬਰ ਨੂੰ ਰਿਲੀਜ਼ ਹੋਣੀ ਹੈ। ਫ਼ਿਲਮ ਦੇ ਪੋਸਟਰ ਅਤੇ ਟ੍ਰੇਲਰ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ।

ਇਸ ਫ਼ਿਲਮ ‘ਚ ਦੀਪ ਸਿੱਧੂ ਇਕ ਪੁਲਿਸ ਅਫ਼ਸਰ ਵਜੋਂ ਨਜ਼ਰ ਆ ਰਿਹਾ ਹੈ। ਦੀਪ ਸਿੱਧੂ ਦੇ ਦੱਸਣ ਮੁਤਾਬਕ ਇਹ ਫ਼ਿਲਮ ਪੁਲਿਸ ਅਤੇ ਗੈਂਗਸਟਰ ਦੁਆਲੇ ਘੁੰਮਦੀ ਹੈ ਜਦਕਿ ਸਿਆਸੀ ਲੋਕ ਵੀ ਇਸ ਫ਼ਿਲਮ ਦਾ ਅਹਿਮ ਹਿੱਸਾ ਹਨ। ਉਹ ਇਸ ਫ਼ਿਲਮ ‘ਚ ਕਰਮਵੀਰ ਨਾਂ ਦੇ ਇਕ ਅਜਿਹੇ ਗਰੀਬ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਹਮੇਸ਼ਾ ਆਈਪੀਐਸ ਅਫ਼ਸਰ ਹੀ ਬਣਨਾ ਚਾਹੁੰਦਾ ਹੈ। ਉਹ ਆਈਪੀਐਸ ਦੀ ਪ੍ਰੀਖਿਆ ਦਿੰਦਾ ਹੈ ਅਤੇ ਪੰਜਾਬ ਪੁਲਿਸ ‘ਚ ਐਸ ਪੀ ਭਰਤੀ ਹੋ ਜਾਂਦਾ ਹੈ। ਇਸ ਦੌਰਾਨ ਉਸਦੀ ਜ਼ਿੰਦਗੀ ‘ਚ ਐਸੀ ਤਰਥੱਲੀ ਮੱਚਦੀ ਹੈ, ਜੋ ਉਸ ਨੂੰ ਬੇਚੈਨ ਕਰ ਦਿੰਦੀ ਹੈ। ਕਰਮਵੀਰ ਡਰੱਗ ਮਾਫ਼ੀਆ ਅਤੇ ਗੈਂਗਸਟਰਾਂ ਨਾਲ ਟੱਕਰ ਲੈਂਦਾ ਹੋਇਆ ਇਸ ਪਿੱਛੇ ਖੜ•ੇ ਸਿਆਸੀ ਆਗੂਆਂ ਦੇ ਚਿਹਰੇ ਨੰਗੇ ਕਰਦਾ ਹੈ। ਇਹ ਫ਼ਿਲਮ ਪੰਜਾਬ ਦੇ ਕਾਲੇ ਸੱਚ ਨੁੰ ਬਿਆਨ ਕਰਦੀ ਹੈ। ਦੀਪ ਮੁਤਾਬਕ ਉਸ ਨੂੰ ਅਜਿਹੇ ਹਕੀਕਤ ਨਾਲ ਜੁੜੇ ਕਿਰਦਾਰ ਨਿਭਾਉਣਾ ਹੀ ਚੰਗਾ ਲੱਗਦਾ ਹੈ। ਇਸ ਫ਼ਿਲਮ ਵਿਚਲਾ ਕਰਮਵੀਰ ਅਤੇ ਜੋਰਾ 10 ਨੰਬਰੀਆ ਦਾ ਜੋਰਾ ਕੋਈ ਫ਼ਿਲਮ ਹੀਰੋ ਨਹੀਂ ਬਲਕਿ ਸਮਾਜ ਦੇ ਅਸਲ ਪਾਤਰ ਹਨ, ਜਿਨ•ਾਂ ਨਾਲ ਸਾਡਾ ਕਿਸੇ ਨਾ ਕਿਸੇ ਮੋੜ ‘ਤੇ ਵਾਹ ਜ਼ਰੂਰ ਪੈਂਦਾ ਹੈ। ਉਸਦੀਆਂ ਅਗਲੀਆਂ ਫ਼ਿਲਮਾਂ ਵਿੱਚ ਵੀ ਉਹ ਅਜਿਹੇ ਹੀ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਦੀਪ ਮੁਤਾਬਕ ਸਿਨੇਮਾ ਅਤੇ ਕਿਰਦਾਰ ਉਹੀ ਹੁੰਦੇ ਹਨ ਜੋ ਸਮਾਜ ਦੀ ਤਰਜਮਾਨੀ ਕਰਨ। ਦੀਪ ਸਿੱਧੂ ਕਹਿੰਦਾ ਹੈ ਕਿ ਉਹ ਪੰਜਾਬੀ ਸਿਨੇਮੇ ਨੂੰ ਹੋਰ ਉੱਚਾ ਤੇ ਮਿਆਰੀ ਬਣਾਉਣ ‘ਚ ਜੁਟੇ ਲੋਕਾਂ ਦੀ ਹਮਾਇਤ ਵਿੱਚ ਹੈ। ਉਸਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ। ਉਸ ਨੇ ਆਪਣੇ ਚੱਲਣ ਲਈ ਆਪਣਾ ਖੁਦ ਦਾ ਰਾਹ ਤਿਆਰ ਕੀਤਾ ਹੈ। ਉਹ ਬਾਲੀਵੁੱਡ ਵਿੱਚ ਵੀ ਆਪਣਾ ਕਰੀਅਰ ਬਣਾ ਸਕਦਾ ਸੀ, ਪਰ ਉਸ ਨੇ ਪੰਜਾਬੀ ਸਿਨੇਮੇ ਨੂੰ ਚੁਣਿਆ ਹੈ। ਇਸ ਪਿੱਛੇ ਇਹੀ ਕਾਰਨ ਹੈ ਕਿ ਉਹ ਪੰਜਾਬ ਦੀ ਜੰਮਪਲ ਹੈ ਅਤੇ ਪੰਜਾਬ ਦੇ ਹਰ ਤਰ•ਾਂ ਦੇ ਕਿਰਦਾਰਾਂ ਨੂੰ ਜਿਉਂਣਾ ਚਾਹੁੰਦਾ ਹੈ।

Leave a Reply

Your email address will not be published. Required fields are marked *

‘ਕਾਰ ਰੀਬਨਾਂ ਵਾਲੀ’ ਛੱਡੋ, ਬੱਸ… ‘ਭੱਜੋ ਵੀਰੋ ਵੇ’

ਕੱਲ 16 ਨਵੰਬਰ ਨੂੰ ਜਗੇਗਾ ਗਗਨ ਕੋਕਰੀ ਦਾ ‘ਲਾਟੂ’