ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਦੋ ਹੀਰੋਇਨਾਂ ਸਰਗੁਣ ਮਹਿਤਾ ਅਤੇ ਸੁਰਵੀਨ ਚਾਵਲਾ ਦੇ ਗਰਭਵਤੀ ਹੋਣ ਦੀਆਂ ਗੱਲਾਂ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀਆਂ ਹਨ। ਕੁਝ ਪ੍ਰਸ਼ੰਸਕਾਂ ਤਾਂ ਇਨ•ਾਂ ਨੂੰ ਪਰਿਵਾਰ ‘ਚ ਵਾਧੇ ਦੀਆਂ ਵਧਾਈਆਂ ਵੀ ਦੇ ਰਹੇ ਹਨ। ਇਨ•ਾਂ ਖ਼ਬਰਾਂ ਨੂੰ ਲੈ ਕੇ ਆਖਰ ਦੋਵਾਂ ਅਭਿਨੇਤੀਆਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਆਪਣੇ ਵਿਚਾਰ ਰੱਖੇ ਹਨ। ਸਰਗੁਣ ਮਹਿਤਾ ਨੇ ਜਿਥੇ ਇਸ ਖ਼ਬਰ ਨੂੰ ਝੂਠੀ ਕਰਾਰ ਦਿੱਤਾ ਹੈ, ਉਥੇ ਸੁਰਵੀਨ ਚਾਵਲਾ ਨੇ ਖੁਸ਼ੀ ਸਾਂਝੀ ਕਰਦਿਆਂ ਇਸ ਖ਼ਬਰ ਦੇ ਸਹੀ ਹੋਣ ‘ਤੇ ਮੋਹਰ ਲਗਾਈ ਹੈ। ਸੁਰਵੀਨ ਚਾਵਲਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਸਾਫ ਹੋ ਰਿਹਾ ਹੈ ਕਿ ਉਹ ਗਰਭਵਤੀ ਹੈ। ਹਾਲ ਹੀ ‘ਚ ਸੁਰਵੀਨ ਨੇ ਇਕ ਇੰਟਰਵਿਊ ‘ਚ ਦੱਸਿਆ, ”ਇਹ ਖੂਬਸੂਰਤ ਅਹਿਸਾਸ ਹੈ। ਮੈਨੂੰ ਅਤੇ ਅਕਸ਼ੈ (ਪਤੀ) ਨੂੰ ਇਸ ਦਾ ਬਿਲਕੁੱਲ ਅੰਦਾਜ਼ਾ ਨਹੀਂ ਸੀ। ਅਚਾਨਕ ਜ਼ਿੰਦਗੀ ਬੇਹੱਦ ਖੂਬਸੂਰਤ ਹੋ ਗਈ ਹੈ। ਮੈਂ ਹੁਣ ਹਰ ਚੀਜ਼ ਲਈ ਤਿਆਰ ਹਾਂ।” ਉਨ•ਾਂ ਇਹ ਵੀ ਦੱਸਿਆ ਕਿ ਉਸ ਦੀ ਡਿਲੀਵਰੀ ਅਪ੍ਰੈਲ ‘ਚ ਹੋਵੇਗੀ । ਸੁਰਵੀਨ ਮੁਤਬਕ ਉਹ ਇਸ ਅਹਿਸਾਸ ਦਾ ਆਨੰਦ ਮਾਣ ਰਹੀ ਹੈ।

ਦੂਜੇ ਪਾਸੇ ਸਰਗੁਣ ਮਹਿਤਾ ਅਤੇ ਉਸਦੇ ਪਤੀ ਰਵੀ ਦੁਬੇ ਨੇ ਇਸ ਖ਼ਬਰ ਨੂੰ ਅਫ਼ਵਾਹ ਦੱਸਿਆ ਹੈ ਅਤੇ ਕਿਹਾ ਹੈ ਕਿ ਫ਼ਿਲਹਾਲ ਉਨ•ਾਂ ਦਾ ਅਜਿਹਾ ਕੋਈ ਮੂਡ ਨਹੀਂ ਹੈ। ਵੈਸੇ ਵੀ ਇਹ ਉਨ•ਾਂ ਦਾ ਬੇਹੱਦ ਨਿੱਜੀ ਮਾਮਲਾ ਹੈ। ਦਰਅਸਲ ਚ ਟੀ. ਵੀ. ਦੇ ਲੋਕਪ੍ਰਿਯ ਅਦਾਕਾਰ ਰਵੀ ਦੁਬੇ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਨਾਲ ਉਹ ਸੁਰਖੀਆਂ ‘ਚ ਆਏ ਸਨ। ਰਵੀ ਨੇ ਇਸ ਪੋਸਟ ਰਾਹੀਂ ਇਹ ਖੁਲਾਸਾ ਕੀਤਾ ਕਿ ਉਹ ਪਿਛਲੇ 5 ਮਹੀਨਿਆਂ ‘ਤੋਂ ਕੁਝ ਲੁਕਾ ਰਹੇ ਹਨ। ਰਵੀ ਦੀ ਇਸ ਪੋਸਟ ਦੇ ਤੁਰੰਤ ਬਾਅਦ ਲੋਕਾਂ ਨੇ ਇਹ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਕਿਤੇ ਰਵੀ ਆਪਣੀ ਪਤਨੀ ਸਰਗੁਣ ਦੀ ਗਰਭਅਵਸਥਾ ਦੀ ਗੁੱਡ ਨਿਊਜ਼ ਦੇਣ ਵਾਲੇ ਹਨ ਪਰ ਜਦੋਂ ਇਕ ਇੰਟਰਵਿਊ ‘ਚ ਰਵੀ ਤੋਂ ਸਰਗੁਣ ਦੀ ਗਰਭਅਵਸਥਾ ਦੀ ਖਬਰ ‘ਤੇ ਗੱਲ ਕੀਤੀ ਤਾਂ ਉਨ•ਾਂ ਨੇ ਅਜਿਹੀਆਂ ਖਬਰਾਂ ਨੂੰ ਅਫਵਾਹ ਦੱਸਿਆ।ਰਵੀ ਨੇ ਕਿਹਾ ਕਿ, ”ਮੈਂ ਸੱਚੀ ‘ਚ ਉਸ ਸਥਿਤੀ ‘ਚ ਨਹੀਂ ਹਾਂ (ਗਰਭਅਵਸਥਾ ‘ਤੇ ਟਿੱਪਣੀ ਕਰਨ ਲਈ)। ਲੋਕ ਜੋ ਸੋਚ ਰਹੇ ਹਨ, ਉਹ ਸੱਚ ਨਹੀਂ ਹੈ।


