in

ਫੈਨਜ਼ ਦੇ ਕਾਲਜੇ ’ਚ ਧੂਹ ਪਾਉਂਦਾ ਹੈ ਸੋਨਮ ਬਾਜਵਾ ਦਾ ਇਹ ‘ਹੌਟ ਲੁੱਕ’

ਪਾਲੀਵੁੱਡ ਇੰਡਸਟਰੀ ‘ਚ ਦਿਲ ਖਿੱਚਵੀ ਅਦਾਕਾਰੀ ਨਾਲ ਪ੍ਰਸਿੱਧੀ ਖੱਟਣ ਵਾਲੀ ਅਦਾਕਾਰਾ ਸੋਨਮ ਬਾਜਵਾ ਦੀ ਖੂਬਸੂਰਤੀ ਦੇ ਚਰਚੇ ਕਾਫੀ ਜੋਰਾਂ ‘ਤੇ ਹਨ। ਹਾਲ ਹੀ ‘ਚ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਾਫੀ ਖੂਬਸੂਰਤ ਤੇ ਗਲੈਮਰਸ ਲੁੱਕ ਨਜ਼ਰ ਆ ਰਹੀ ਹੈ। ਸੋਨਮ ਬਾਜਵਾ ਦਾ ਇਹ ਖੂਬਸੂਰਤ ਤੇ ਹੌਟ ਲੁੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਸੋਨਮ ਬਾਜਵਾ ਪਾਲੀਵੁੱਡ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚੋਂ ਇਕ ਹੈ। ਸੋਨਮ ਬਾਜਵਾ ਨੇ ਸਾਲ 2013 ‘ਚ ਆਈ ਪੰਜਾਬੀ ਫਿਲਮ ‘ਬੈਸਟ ਆਫ ਲੱਕ’ ਰਾਹੀਂ ਪਾਲੀਵੁੱਡ ‘ਚ ਐਂਟਰੀ ਕੀਤੀ। ਇਸ ਤੋਂ ਇਲਾਵਾ ਸੋਨਮ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਤਾਮਿਲ ਤੇ ਤੇਲਗੂ ਫਿਲਮਾਂ ‘ਚ ਵੀ ਕੰਮ ਕੀਤਾ।

 

ਸੋਨਮ ਨੇ ‘ਬੈਸਟ ਆਫ ਲੱਕ’, ‘ਪੰਜਾਬ 1984’, ‘ਕਾਪਲ’, ‘ਬੋਰਨ ਟੂ ਬੀ ਕਿੰਗ’, ‘ਸਰਦਾਰ ਜੀ 2’, ‘ਅਟਦਕੁੰਦਮ ਰਾਅ’ ਤੇ ‘ਬਾਬੂ ਬੰਗਾਰਾਮ’, ‘ਮੰਜੇ ਬਿਸਤਰੇ’, ‘ਕੈਰੀ ਆਨ ਜੱਟਾ 2’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਹਮੇਸ਼ਾ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹੈ ਕਿ ਬਾਲੀਵੁੱਡ ਹਸੀਨਾਵਾਂ ਵੀ ਸੋਨਮ ਦੀ ਖੂਬਸੂਰਤੀ ਅੱਗੇ ਪਾਣੀ ਭਰਦੀਆਂ ਹਨ।

ਸੋਨਮ ਨੇ ਪ੍ਰੋਫੈਸ਼ਨਲ ਦੇ ਤੌਰ ‘ਤੇ ਏਅਰ ਹੌਸਟੈੱਸ ਨੂੰ ਚੁਣਿਆ ਸੀ। ਸੋਨਮ ਪੰਜਾਬੀ ਫਿਲਮਾਂ ਤੋਂ ਇਲਾਵਾ ਤਾਮਿਲ ਫਿਲਮਾਂ ‘ਚ ਵੀ ਐਕਟਿੰਗ ਕਰ ਚੁੱਕੀ ਹੈ। ਸਾਲ 2012 ‘ਚ ਉਨ੍ਹਾਂ ਨੇ ‘ਮਿਸ ਇੰਡੀਆ’ ਮੁਕਾਬਲੇ ‘ਚ ਵੀ ਹਿੱਸਾ ਲਿਆ ਸੀ। ਸਾਲ 2014 ‘ਚ ਆਈ ਫਿਲਮ ‘ਪੰਜਾਬ 1984’ ਨਾਲ ਸੋਨਮ ਨੇ ਕਾਫੀ ਨਾਂ ਕਮਾਇਆ ਸੀ, ਜਿਸ ‘ਚ ਉਨ੍ਹਾਂ ਦੇ ਓਪੋਜ਼ਿਟ ਸੁਪਰਸਟਾਰ ਦਿਲਜੀਤ ਦੋਸਾਂਝ ਸਨ।

Leave a Reply

Your email address will not be published. Required fields are marked *

‘ਮਿੱਟੀ’, ਵਿਰਾਸਤ ਬੱਬਰਾਂ ਦੀ’ ਦਾ ਪਹਿਲਾ ਸ਼ਡਿਊਲ ਖ਼ਤਮ, 1 ਮਾਰਚ ਨੂੰ ਹੋਵੇਗੀ ਰਿਲੀਜ਼

‘ਟਾਈਟੈਨਿਕ’  21 ਦਸੰਬਰ ਨੂੰ ਉਤਰੇਗਾ ਪੰਜਾਬੀ ਸਿਨੇਮੇ ਦੇ ਸੁਮੰਦਰ ‘ਚ