ਪੰਜਾਬੀ ਫ਼ਿਲਮ ‘ਟਾਈਟੈਨਿਕ’ 21 ਦਸੰਬਰ ਨੂੰ ਰਿਲੀਜ਼ ਹੋਵੇਗੀ। ਨਿਰਮਾਤਾ ਹੈਰੀ ਪੁੰਜ ਤੇ ਬਲਜਿੰਦਰ ਸਿੰਘ ਦੀ ਇਸ ਫ਼ਿਲਮ ਨੂੰ ਰਵੀ ਪੁੰਜ ਨੇ ਨਿਰਦੇਸ਼ਤ ਕੀਤਾ ਹੈ। ਰਾਜ ਸਿੰਘ ਝਿੰਜਰ, ਗੌਰਵ ਮੋਦਗਿੱਲ, ਕਮਲ ਖੰਗੂਰਾ, ਹੌਬੀ ਧਾਲੀਵਾਲ, ਮਲਕੀਤ ਰੌਣੀ, ਤਰਸੇਮ ਪੌਲ, ਗੁਰਪ੍ਰੀਤ ਕੌਰ ਭੰਗੂ, ਸਤਵਿੰਦਰ ਕੌਰ, ਸਤਵੰਤ ਕੌਰ ਸੰਨੀ ਗਿੱਲ, ਸਿਮਰਨ ਸਹਿਜਪਾਲ , ਅਕਾਸ਼ ਗਿੱਲ ਅਤੇ ਨਿਹਾਲ ਪੁਰਬਾ ਦੀ ਅਦਾਕਾਰੀ ਵਾਲੀ ਇਸ ਫ਼ਿਲਮ ਦੀ ਕਹਾਣੀ ਨਿਰਦੇਸ਼ਕ ਰਵੀ ਪੁੰਜ ਨੇ ਹੀ ਲਿਖੀ ਹੈ।
ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਜ਼ਿੰਦਗੀ ਦੀ ਅਨੌਖੀ ਸੱਚਾਈ ਨੂੰ ਬਿਆਨ ਕਰਦੀ ਇਹ ਇੱਕ ਅਜਿਹੀ ਫ਼ਿਲਮ ਹੈ ਜਿਸ ਰਾਹੀਂ ਸਮਾਜ ਦੇ ਕਈ ਅਣਗੌਲੇ ਮੁੱਦਿਆਂ ਨੂੰ ਉਜਾਗਰ ਕੀਤਾ ਗਿਆ ਹੈ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਅਜੌਕੇ ਨੌਜਵਾਨਾਂ ਦੀਆਂ ਸਮੱਸਿਆਵਾਂ ਇਸ ਫ਼ਿਲਮ ਦਾ ਅਹਿਮ ਹਿੱਸਾ ਹਨ। ਫ਼ਿਲਮ ਵਿਚ ਪੜ•ੇ ਲਿਖੇ ਨੌਜਵਾਨਾਂ ਦੀ ਜ਼ਿੰਦਗੀ ਦੇ ਅਜਿਹੇ ਅਜੀਬੋ-ਗਰੀਬ ਤੇ ਸੱਚਾਈ ਨਾਲ ਭਰੇ ਹਾਲਾਤ ਦਿਖਾਏ ਜਾਣਗੇ ਕਿ ਕਿਵੇਂ ਨੌਜਵਾਨ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਮਾੜੇ ਸਿਸਟਮ ਤੋਂ ਤੰਗ ਆ ਕੇ ਕੀ ਕੁਝ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਇਹ ਫ਼ਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜੋ ਆਰਮੀ ‘ਚ ਭਰਤੀ ਹੋਣਾ ਚਾਹੁੰਦਾ ਹੈ, ਪਰ ਸਿਸਟਮ ਦੇ ਸਤਾਏ ਇਸ ਨੌਜਵਾਨ ਨੂੰ ਅਸਫ਼ਲਤਾ ਦਾ ਮੂੰਹ ਦੇਖਣਾ ਪੈਂਦਾ ਹੈ। ਪਰ ਉਹ ਹਿੰਮਤ ਨਹੀਂ ਹਾਰਦਾ ਅਤੇ ਆਪਣੀ ਅਨਜਰੀ ਕਿਸੇ ਹੋਰ ਪਾਸੇ ਲਾਉਂਦਾ ਹੈ। ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ। ਸੰਗੀਤਕਾਰ ਡੀ ਜੇ ਨਰਿੰਦਰ ਵੱਲੋਂ ਮਨਮੋਹਕ ਧੁਨਾਂ ਨਾਲ ਸ਼ਿੰਗਾਰੇ ਗਏ ਫਿਲਮ ਦੇ ਗੀਤਾਂ ਨੂੰ ਮਸ਼ਹੂਰ ਗਾਇਕ ਗੁਰਨਾਮ ਭੁੱਲਰ , ਫਿਰੋਜ਼ ਖਾਨ, ਨਿੰਜਾ, ਅਲੀ ਬ੍ਰਦਰਜ, ਦੀਪਕ ਢਿਲੋਂ ਆਰਤੀ ਗਿੱਲ ਅਤੇ ਅੰਗਰੇਜ ਮਾਨ ਨੇ ਗਾਇਆ ਹੈ।