in

‘ਬਣਜਾਰਾ’ ਵਿੱਚ ਬੱਬੂ ਮਾਨ ਨਾਲ ਨਜ਼ਰ ਆਉਂਣਗੀਆਂ ਤਿੰਨ ਤਿੰਨ ਹੀਰੋਇਨਾਂ, ਫ਼ਿਲਮ 7 ਦਸੰਬਰ ਨੂੰ

ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ, ਦਾ ਟਰੱਕ ਡਰਾਈਵਰ’ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਧੀਰਜ ਰਤਨ ਦੀ ਲਿਖੀ ਅਤੇ ਮੁਸ਼ਤਾਕ ਪਾਸ਼ਾ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਬੱਬੂ ਮਾਨ ਨਾਲ ਇਕ ਨਹੀਂ, ਦੋ ਨਹੀਂ ਬਲਕਿ ਤਿੰਨ ਤਿੰਨ ਹੀਰੋਇਨਾਂ ਨਜ਼ਰ ਆਉਂਣਗੀਆਂ। ਇਸ ਫ਼ਿਲਮ ‘ਚ ਬੱਬੂ ਨਾਲ ਸ਼ਰਧਾ ਆਰੀਆ, ਸਾਰਾ ਖੱਤਰੀ ਤੇ ਜੀਆ ਮੁਸਤਫ਼ਾ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਹੀਰੋਇਨ ਜਿਆ ਮੁਸਤਫ਼ਾ ਹਿੰਦੀ ਸੀਰੀਅਲ ਕ੍ਰਾਈਮ ਪਟਰੋਲ, ਪਵਿੱਤਰ ਰਿਸ਼ਤਾ ਅਤੇ ਬੇਤਾਬ ਦਿਲ ਦੀ ਤਮੰਨਾ ਵਰਗੇ ਸੀਰੀਅਲ ‘ਚ ਨਜ਼ਰ ਆ ਚੁੱਕੀ ਹੈ।

ਜਦਕਿ ਸ਼ਰਧਾ ਆਰੀਆ ਹਿੰਦੀ ਸੀਰੀਅਲ ਕੁੰਡਲੀ ਭਾਗਿਆ, ਕੁਮਕੁਮ, ਡਰੀਮ ਗਰਲਜ਼, ਤੁਮਾਹਰੀ ਪਾਖੀ ਅਤੇ ਮੈਂ ਤੁਲਸੀ ਤੇਰੇ ਆਂਗਣ ਕੀ ਵਰਗੇ ਸੀਰੀਅਲ ‘ਚ ਕੰਮ ਕਰ ਚੁੱਕੀ ਹੈ ਜਦਕਿ ਫ਼ਿਲਮ ਦੀ ਤੀਜੀ ਹੀਰੋਇਨ ਸਾਰਾ ਖੱਤਰੀ ਫ਼ੈਸ਼ਨ ਇੰਡਸਟਰੀ ਦਾ ਚਰਚਿਤ ਚਿਹਰਾ ਹੈ। ਇਨ•ਾਂ ਤਿੰਨਾਂ ਕੁੜੀਆਂ ਦੀ ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੈ।  ਸੁਰਮੀਤ ਮਾਵੀ ਵਰਗੇ ਨਾਮੀਂ ਲੇਖਕਾਂ ਦੇ ਸੰਵਾਦਾਂ ਵਾਲੀ ਇਸ ਫ਼ਿਲਮ ‘ਚ ਰਾਣਾ ਰਣਬੀਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ‘ਓਹਰੀ ਪ੍ਰੋਡਕਸ਼ਨ’ ਦੀ ਪੇਸ਼ਕਸ਼ ਅਤੇ ਨਿਰਮਾਤਾ ਰਾਣਾ ਅਹਲੂਵਾਲੀਆ, ਬਾਬੂ ਸਿੰਘ ਮਾਨ ਅਤੇ ਹਰਜੀਤ ਮੰਦਰ ਦੀ ਇਹ ਫ਼ਿਲਮ ‘ਗਲੋਬ ਮੂਵੀਜ਼’ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

ਵਿਦੇਸ਼ਾਂ ਨੂੰ ਭੱਜ ਰਹੇ ਪੰਜਾਬੀਆਂ ਦੀ ਜ਼ਿੰਦਗੀ ਦਾ ਸ਼ੀਸ਼ਾ ‘ਜਮਰੌਦ’, ਸ਼ੂਟਿੰਗ 25 ਤੋਂ

ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ’ ਦੇਖਣ ਜਾਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਬਾਰੇ ਇਹ ਲੇਖ ਜ਼ਰੂਰ ਪੜੋ