ਨਵਤੇਜ ਸੰਧੂ ਪੰਜਾਬੀ ਸਿਨੇਮੇ ਨਾਲ ਜੁੜਿਆ ਹੋਇਆ ਉਹ ਚਿਹਰਾ ਹੈ, ਜੋ ਹਮੇਸ਼ਾ ਪੰਜਾਬੀ ਸਿਨੇਮੇ ਦੀ ਪ੍ਰਫੁੱਲਤਾ ਖ਼ਾਤਰ ਯਤਨਸ਼ੀਲ ਹੈ। ਪੰਜਾਬੀ ਮਨੋਰੰਜਨ ਜਗਤ ਦਾ ਪਹਿਲਾ ਫ਼ਿਲਮ ਫ਼ੈਸਟੀਵਲ ਉਲੀਕਣ ਤੋਂ ਲੈ ਕੇ ਪੰਜਾਬ ‘ਚ ਲਘੂ ਫ਼ਿਲਮਾਂ ਦਾ ਇਕ ਨਵਾਂ ਰੁਝਾਨ ਸ਼ੁਰੂ ਕਰਨ ਤੱਕ ਨਵਤੇਜ ਦੇ ਕਈ ਅਜਿਹੀਆਂ ਪੈੜਾਂ ਪਾਈਆਂ ਹਨ, ਜੋ ਅੱਜ ਦਰਜਨਾਂ ਫ਼ਿਲਮ ਨਿਰਦੇਸ਼ਕਾਂ ਤੇ ਸਿਨੇ ਪ੍ਰੇਮੀਆਂ ਲਈ ਪਗਡੰਡੀ ਬਣ ਚੁੱਕੀਆਂ ਹਨ। ਆਪਣੀਆਂ ਲਘੂ ਫ਼ਿਲਮਾਂ ਨੂਰਾਂ, ਕੰਬਦੀ ਡਿਊੜੀ, ਗੁਆਚੀ ਪੱਗ ਅਤੇ ਭੁਲੇਖਾ ਤੋਂ ਬਾਅਦ ਨਵਤੇਜ ਹੁਣ ਪੰਜਾਬੀ ਫ਼ੀਚਰ ਫ਼ਿਲਮ ‘ਜਮਰੌਦ’ ਦਾ ਨਿਰਦੇਸ਼ਨ ਕਰਨ ਜਾ ਰਿਹਾ ਹੈ। ਨਾਮਵਰ ਕਹਾਣੀਕਾਰ ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ’ ‘ਤੇ ਆਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਸ਼੍ਰੀ ਅੰਮ੍ਰਿਤਸਰ ‘ਚ 25 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ। ਪੰਜਾਬ ਲਈ ਨਾਸੂਰ ਬਣ ਚੁੱਕੀ ਇਕ ਕੌੜੀ ਸੱਚਾਈ ਨੂੰ ਪਰਦੇ ‘ਤੇ ਪੇਸ਼ ਕਰਦੀ ਇਸ ਫ਼ਿਲਮ ‘ਚ ਕੁਲਜਿੰਦਰ ਸਿੱਧੂ, ਸਰਦਾਰ ਸੋਹੀ, ਅਸ਼ੀਸ਼ ਦੁੱਗਲ, ਜੋਤ ਗਰੇਵਾਲ, ਹਰਵਿੰਦਰ ਬੱਬਲੀ, ਕੁੱਲ ਸਿੱਧੂ, ਸੰਜੀਵ ਅੱਤਰੀ, ਗੁਰਿੰਦਰ ਮਕਨਾ ਸਮੇਤ ਕਈ ਨਾਮੀਂ ਚਿਹਰੇ ਅਤੇ ਨਵੇਂ ਚਿਹਰੇ ਨਜ਼ਰ ਆਉਂਣਗੇ। ਆਪਣੇ ਟਾਈਟਲ ਤੋਂ ਇਤਿਹਾਸਕ ਫ਼ਿਲਮ ਜਾਪਣ ਵਾਲੀ ਇਹ ਫ਼ਿਲਮ ਨਿਰੋਲ ਰੂਪ ‘ਚ ਕਮਰਸ਼ੀਅਲ ਫ਼ਿਲਮ ਹੈ। ਇਹ ਪੰਜਾਬ ਦੇ ਹਰ ਬੰਦੇ ਦੀ ਕਹਾਣੀ ਕਹੀ ਜਾ ਸਕਦੀ ਹੈ। ਜੇ ਇਸ ਦੇ ਟਾਈਟਲ ਬਾਬਤ ਗੱਲ ਕਰੀਏ ਤਾਂ ‘ਜਮਰੌਦ’ ਉਸ ਕਿਲ•ੇ ਦਾ ਨਾਂ ਹੈ, ਜਿਸ ਨੂੰ ਉਸਦੀ ਬਣਾਵਟ ਕਾਰਨ ਅੱਜ ਤੱਕ ਦੁਨੀਆਂ ਦੀ ਕੋਈ ਵੀ ਫ਼ੌਜ ਇਸ ਨੂੰ ਫ਼ਤਿਹ ਨਹੀਂ ਕਰ ਸਕੀ ਸਿਰਫ਼ ਸਿੱਖ ਜਰਨੈਲ ਹਰੀ ਸਿੰਘ ਨਲੂਆ ਹੀ ਅਜਿਹੀ ਯੋਧਾ ਸੀ, ਜਿਸ ਨੇ ਇਸ ਕਿਸੇ ‘ਤੇ ਆਪਣਾ ਝੰਡਾ ਗੱਡਿਆ ਸੀ।

ਆਮ ਤੌਰ ‘ਤੇ ਕਿਸੇ ਮੁਸ਼ਕਲ ਕੰਮ ਬਾਬਤ ਕਿਹਾ ਜਾਂਦਾ ਹੈ ਕਿ ” ਇਹ ਕੰਮ ਕਰਨਾ, ਜਮਰੌਦ ਦਾ ਕਿਲ•ਾ ਫ਼ਤਿਹ ਕਰਨ ਤੋਂ ਘੱਟ ਨਹੀਂ ਹੈ।” ਨਵਤੇਜ ਮੁਤਾਬਕ ਇਨਸਾਨ ਦੀ ਜ਼ਿੰਦਗੀ ਦੇ ਕਿਸੇ ਬਹੁਤ ਔਖੇ ਪੜਾਅ ਦਾ ਦਲੇਰੀ ਨਾਲ ਸਾਹਮਣਾ ਕੀਤੇ ਜਾਣ ਵੇਲੇ ‘ਜਮਰੌਦ ਦੇ ਕਿਲ•ੇ’ ਨੂੰ ਉਸ ਇਨਸਾਨ ਦੀ ਅੰਦਰੂਨੀ ਮਜ਼ਬੂਤ ਮਾਨਸਿਕਤਾ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਇਹ ਫ਼ਿਲਮ ਇਕ ਅਜਿਹੇ ਬਾਪ ਅਤੇ ਪੁੱਤ ਦੀ ਕਹਾਣੀ ਹੈ, ਜੋ ਪੰਜਾਬ ਦੇ ਹਰ ਬੰਦੇ ਨੂੰ ਝੰਜੋੜ ਕੇ ਰੱਖ ਸਕਦੀ ਹੈ। ‘ਅਜਬ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣਨ ਜਾ ਰਹੀ ਨਿਰਮਾਤਾ ਬੌਬੀ ਸੱਚਦੇਵਾ ਦੀ ਇਸ ਫ਼ਿਲਮ ‘ਚ ਬਾਬੂ ਸਿੰਘ ਮਾਨ, ਅਮਰਦੀਪ ਸਿੰਘ ਗਿੱਲ ਅਤੇ ਰਾਜ ਸੰਧੂ ਦੇ ਲਿਖੇ ਗੀਤ ਵੀ ਸੁਣਨ ਨੂੰ ਮਿਲਣਗੇ। ਸੰਗੀਤਕਾਰ ਗੁਰਮੀਤ ਸਿੰਘ ਅਤੇ ਅਨੁਜ ਚਤਰਵੇਦੀ ਦੇ ਸੰਗੀਤ ‘ਚ ਲਿਬਰੇਜ ਇਨ•ਾਂ ਗੀਤਾਂ ਨੂੰ ਪੰਜਾਬ ਦੇ ਨਾਮੀਂ ਗਾਇਕ ਆਵਾਜ਼ ਦੇਣਗੇ।
ਟੀਮ ਫ਼ਾਈਵਵੁੱਡ ਟੁਡੇ


