in

ਫੱਫੇਕੁਟਣੀ ਮਾਸੀ ਤੋਂ ਸਖ਼ਤ ਸੁਭਾਅ ਦੀ ਦਾਦੀ ਤਕ ਨਿਰਮਲ ਰਿਸ਼ੀ

ਇਕ ਸਮਾਂ ਸੀ ਜਦੋਂ ਪੰਜਾਬੀ ਅਦਾਕਾਰੀ ਵਿਚ ਗੁਲਾਬੋ ਦੇ ਨਾਮ ਨਾਲ ਜਾਣੀ ਜਾਂਦੀ ਨਿਰਮਲ ਰਿਸ਼ੀ ਤੋਂ ਬਿਨਾਂ ਕੋਈ ਵੀ ਪੰਜਾਬੀ ਦਾ ਨਾਟਕ ਅਤੇ ਫ਼ਿਲਮ ਲੋਕਾਂ ਵਿਚ ਮਾਨਤਾ ਪ੍ਰਾਪਤ ਨਹੀਂ ਕਰਦੀ ਸੀ। ਪੰਜਾਬੀ ਦੀ ਪਹਿਲੀ ਨਾਟਕ ਅਤੇ ਫ਼ਿਲਮਾਂ ਦੀ ਅਦਾਕਾਰਾ ਨਿਰਮਲ ਰਿਸ਼ੀ ਨੇ ਆਪਣੀ ਅਦਾਕਾਰੀ ਦੀ ਛਾਪ ਨਾਲ ਪੰਜਾਬੀਆਂ ਦੇ ਮਨਾਂ ਨੂੰ ਮੋਹ ਲਿਆ ਹੈ। ਕਾਲਜ ਵਿਚ ਪੜ•ਦਿਆਂ ਹੀ ਉਸਨੇ ਮੋਨੋ ਐਕਟਿੰਗ ਵਿਚ ਹਿੱਸਾ ਲਿਆ, ਜਿਸ ਤੋਂ ਬਾਅਦ ਹਰਪਾਲ ਟਿਵਾਣਾ ਅਤੇ ਨੀਨਾ ਟਿਵਾਣਾ ਨੇ ਉਸਦੀ ਅਦਾਕਾਰੀ ਦੀ ਪ੍ਰਤਿਭਾ ਨੂੰ ਪਛਾਣਿਆ। ਉਸਨੇ ਫਿਰ ਪੰਜਾਬ ਕਲਾ ਮੰਚ ਵਿਚ ਅਦਾਕਾਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਸਨੇ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਦਾਖਲਾ ਲੈ ਲਿਆ ਅਤੇ ਉੱਥੋਂ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਜਿਸ ਨਾਲ ਉਸਦੀ ਅਦਾਕਾਰੀ ਵਿਚ ਨਿਖ਼ਾਰ ਆਇਆ। ਉਦੋਂ ਤੋਂ ਉਹ ਥੀਏਟਰ ਅਤੇ ਫ਼ਿਲਮਾਂ ਨਾਲ ਜੁੜੀ ਹੋਈ ਹੈ। ਉਹ ਲਗਪਗ 40 ਸਾਲ ਹਰਪਾਲ ਟਿਵਾਣਾ ਦੇ ਗਰੁੱਪ ਨਾਲ ਜੁੜੀ ਰਹੀ। 17 ਸਾਲ ਦੀ ਅੱਲ•ੜ ਉਮਰ ਵਿਚ ਹੀ ਨਿਰਮਲ ਰਿਸ਼ੀ ਨੇ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਹਰਪਾਲ ਟਿਵਾਣਾ ਦੇ ਪੰਜਾਬ ਕਲਾ ਮੰਚ ਵਿਚ ਓਮ ਪੁਰੀ ਅਤੇ ਰਾਜ ਬੱਬਰ ਵੀ ਕੰਮ ਕਰਦੇ ਸਨ। ਡਾ. ਹਰਚਰਨ ਸਿੰਘ ਦੀ ਪਤਨੀ ਬੀਬੀ ਧਰਮ ਕੌਰ ਤੋਂ ਬਾਅਦ ਨਿਰਮਲ ਰਿਸ਼ੀ ਅਤੇ ਨੀਨਾ ਟਿਵਾਣਾ ਪਹਿਲੀਆਂ ਲੜਕੀਆਂ ਸਨ, ਜਿਹੜੀਆਂ ਪੰਜਾਬੀ ਦੇ ਨਾਟਕਾਂ ਅਤੇ ਫ਼ਿਲਮਾਂ ਵਿਚ ਕੰਮ ਕਰਨ ਲੱਗੀਆਂ ਸਨ। ਉਨ•ਾਂ ਦਿਨਾਂ ਵਿਚ ਲੜਕੀਆਂ ਦਾ ਸਟੇਜ ‘ਤੇ ਆਉਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ, ਪਰ ਨਿਰਮਲ ਰਿਸ਼ੀ ਦਾ ਪਰਿਵਾਰ ਪੜਿ•ਆ ਲਿਖਿਆ ਹੋਣ ਕਰਕੇ ਮਾਪਿਆਂ ਵੱਲੋਂ ਉਸਨੂੰ ਪੂਰੀ ਸਹਾਇਤ ਮਿਲੀ ਜਿਸ ਕਰਕੇ ਉਸਦੀ ਅਦਾਕਾਰੀ ਵਿਚ ਨਿਖਾਰ ਆਇਆ। ਹਾਲਾਂਕਿ ਮਾਨਸਾ ਦੇ ਇਲਾਕੇ ਨੂੰ ਪੱਛੜਿਆ ਹੋਇਆ ਸਮਝਿਆ ਜਾਂਦਾ ਸੀ, ਪਰ ਫਿਰ ਵੀ ਉਹ ਅਦਾਕਾਰੀ ਦੇ ਖੇਤਰ ਵਿਚ ਆਈ ਅਤੇ 1966 ਵਿਚ ਉਸਨੇ ਬਕਾਇਦਾ ਨਾਟਕਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।

 


ਸਭ ਤੋਂ ਪਹਿਲਾਂ ਉਸਨੇ ‘ਅਧੂਰੇ ਸਪਨੇ’ ਨਾਟਕ ਵਿਚ ਅਦਾਕਾਰੀ ਕੀਤੀ ਸੀ। ਉਸ ਸਮੇਂ ਲੁਧਿਆਣਾ ਵਿਖੇ ਅਦਾਕਾਰੀ ਦੀ ਰੁਚੀ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਸਾਰਥਿਕ ਮੰਚ ਨਾ ਮਿਲਿਆ। ਇਸ ਲਈ ਆਪਣੇ ਅਦਾਕਾਰੀ ਦੇ ਸ਼ੌਕ ਦੀ ਪੂਰਤੀ ਲਈ ਉਹ ਹਰਪਾਲ ਟਿਵਾਣਾ ਦੇ ਨਾਟਕਾਂ ਵਿਚ ਹਿੱਸਾ ਲੈਣ ਲਈ ਲੁਧਿਆਣਾ ਤੋਂ ਪਟਿਆਲਾ ਤਕ ਦਾ ਸਫ਼ਰ ਕਰਦੀ ਰਹੀ। 1975 ਵਿਚ ਨੀਨਾ ਟਿਵਾਣਾ ਅਤੇ ਹਰਪਾਲ ਟਿਵਾਣਾ ਪੰਜਾਬ ਕਲਾ ਮੰਚ ਦਾ ਕਾਰਜ ਖੇਤਰ ਪਟਿਆਲਾ ਤੋਂ ਲੁਧਿਆਣਾ ਤਬਦੀਲ ਕਰਕੇ ਲੈ ਗਏ। ਜਿਸ ਕਰਕੇ ਪੰਜਾਬੀ ਭਵਨ ਲੁਧਿਆਣਾ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣ ਗਿਆ। ਇਸ ਸਮੇਂ ਦੌਰਾਨ ਨਿਰਮਲ ਰਿਸ਼ੀ ਨੇ ਅਦਾਕਾਰੀ ਵਿਚ ਆਪਣੀ ਠੁਕ ਬਣਾ ਲਈ ਸੀ। ਉਸਦੀ ਆਵਾਜ਼ ਅਤੇ ਅਦਾਕਾਰੀ ਦੀ ਧੜੱਲੇਦਾਰੀ ਦਾ ਅਜੇ ਤਕ ਪੰਜਾਬੀ ਜਗਤ ਵਿਚ ਕੋਈ ਮੁਕਾਬਲਾ ਨਹੀਂ ਕਰ ਸਕਿਆ। 1984 ਵਿਚ ਨੀਨਾ ਟਿਵਾਣਾ ਦਾ ਗਰੁੱਪ ਫਿਰ ਪਟਿਆਲਾ ਆ ਗਿਆ। ਨਿਰਮਲ ਰਿਸ਼ੀ ਨੇ ਫਿਰ ਆਪਣਾ ਕਾਰਜ ਖੇਤਰ ਪਟਿਆਲਾ ਬਣਾ ਲਿਆ। ਇਸ ਸਮੇਂ ਦੌਰਾਨ ਉਸਨੇ ਬਹੁਤ ਸਾਰੇ ਨਾਟਕ ਆਪ ਲਿਖੇ ਅਤੇ ਉਨ•ਾਂ ਦੀ ਨਿਰਦੇਸ਼ਨਾ ਵੀ ਕੀਤੀ। 1969 ਵਿਚ ਉਹ ਖਾਲਸਾ ਕਾਲਜ ਫਾਰ ਵਿਮੈੱਨ ਲੁਧਿਆਣਾ ਵਿਚ ਸਰੀਰਿਕ ਸਿੱਖਿਆ ਦੀ ਲੈਕਚਰਾਰ ਲੱਗ ਗਈ। 2003 ਵਿਚ ਉਹ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਦੇ ਤੌਰ ‘ਤੇ ਸੇਵਾ ਮੁਕਤ ਹੋ ਗਈ। ਉਸ ਤੋਂ ਬਾਅਦ ਉਸਨੇ ਆਪਣਾ ਥੀਏਟਰ ਗਰੁੱਪ ‘ਅਲਾਈਵ ਆਰਟਿਸਟਸ’ ਬਣਾ ਲਿਆ। ਨਿਰਮਲ ਰਿਸ਼ੀ ਨੂੰ ਬਹੁਤ ਸਾਰੇ ਐਵਾਰਡ ਅਤੇ ਮਾਨ ਸਨਮਾਨ ਮਿਲੇ ਜਿਨ•ਾਂ ਵਿਚ ਸੰਗੀਤ ਨਾਟਕ ਅਕਾਦਮੀ ਐਵਾਰਡ, ਸਮਿਤਾ ਪਾਟਿਲ ਐਵਾਰਡ, ਕੈਲਗਰੀ ਸਿੱਖ ਐਸੋਸੀਏਸ਼ਨ ਕੈਨੇਡਾ ਵੱਲੋਂ ਸ਼੍ਰੋਮਣੀ ਅਦਾਕਾਰਾ, ਪੀ.ਟੀ.ਸੀ.ਬੈਸਟ ਆਰਟਿਸਟ ਐਵਾਰਡ, 2013 ਵਿਚ ਪ੍ਰੈਜੀਡੈਂਟ ਐਵਾਰਡ ਅਤੇ ‘ਲੌਂਗ ਦਾ ਲਿਸ਼ਕਾਰਾ’ ਫ਼ਿਲਮ ਵਿਚ ਅਦਾਕਾਰੀ ਲਈ ਪੰਜਾਬ ਫ਼ਿਲਮ ਰੀਵਿਊ ਐਸੋਸੀਏਸ਼ਨ ਮੁੰਬਈ ਨੇ ਸਨਮਾਨਤ ਕੀਤਾ।


ਉਸਦਾ ਜਨਮ ਪੈਪਸੂ ਦੇ ਸਭ ਤੋਂ ਪੱਛੜੇ ਇਲਾਕੇ ਮਾਨਸਾ ਵਿਖੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਅਤੇ ਮਾਤਾ ਬਚਨੀ ਦੇਵੀ ਦੇ ਘਰ 1 ਨਵੰਬਰ, 1943 ਨੂੰ ਹੋਇਆ। ਉਸਨੇ ਮੁੱਢਲੀ ਪੜ•ਾਈ ਮਾਨਸਾ ਤੋਂ ਹੀ ਪ੍ਰਾਪਤ ਕੀਤੀ। ਅਦਾਕਾਰੀ ਅਤੇ ਖੇਡਾਂ ਦਾ ਸ਼ੌਕ ਉਸਨੂੰ ਸਕੂਲ ਸਮੇਂ ਵਿਚ ਹੀ ਲੱਗ ਗਿਆ ਜੋ ਕਾਲਜ ਜਾ ਕੇ ਪ੍ਰਵਾਨ ਚੜਿ•ਆ। ਸਕੂਲ ਅਤੇ ਕਾਲਜ ਦੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਉਹ ਹਮੇਸ਼ਾਂ ਮਹੱਤਵਪੂਰਨ ਯੋਗਦਾਨ ਪਾਉਂਦੀ ਰਹੀ। ਉਹ ਸਕੂਲ ਅਤੇ ਕਾਲਜ ਵਿਚ ਐੱਨ.ਸੀ.ਸੀ.ਦੀ ਕੈਡੇਟ ਵੀ ਰਹੀ। ਨਿਰਮਲ ਰਿਸ਼ੀ ਖੋ-ਖੋ, ਸ਼ੂਟਿੰਗ, ਬਾਸਕਟਬਾਲ ਅਤੇ ਅਥਲੈਟਿਕਸ ਦੀ ਖਿਡਾਰਨ ਵੀ ਰਹੀ। ਉਸਨੇ 1966 ਵਿਚ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪਾਸ ਕੀਤੀ। ਖੇਡਾਂ ਅਤੇ ਅਦਾਕਾਰੀ ਬਰਾਬਰ ਚੱਲਦੇ ਰਹੇ। ਉਸਨੇ ਸਰੀਰਿਕ ਸਿੱਖਿਆ ਦੇ ਵਿਸ਼ੇ ਵਿਚ ਐੱਮ.ਫਿਲ ਸਰਕਾਰੀ ਸਰੀਰਿਕ ਸਿੱਖਿਆ ਕਾਲਜ, ਪਟਿਆਲਾ ਤੋਂ ਕੀਤੀ। ਸਰੀਰਿਕ ਸਿੱਖਿਆ ਉਸਦਾ ਚਹੇਤਾ ਵਿਸ਼ਾ ਸੀ, ਇਸ ਲਈ ਉਸਨੇ ਬੀ.ਪੀ.ਐੱਡ ਅਤੇ ਐੱਮ.ਐੱਡ ਸਰੀਰਿਕ ਸਿੱਖਿਆ ਵੀ ਪਾਸ ਕੀਤੀ। ਨਿਰਮਲ ਰਿਸ਼ੀ ਅੱਜ ਵੀ ਅਦਾਕਾਰੀ ਵਿਚ ਸਰਗਰਮ ਹੈ ਅਤੇ ਨੌਜਵਾਨ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ।
ਉਜਾਗਰ ਸਿੰਘ

Leave a Reply

Your email address will not be published. Required fields are marked *

ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ’ ਦੇਖਣ ਜਾਣ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਬਾਰੇ ਇਹ ਲੇਖ ਜ਼ਰੂਰ ਪੜੋ 

ਰਾਜੀਵ ਠਾਕੁਰ ਦਾ ਡੇਰਾ ਹੁਣ ਪੰਜਾਬੀ  ਫ਼ਿਲਮ ਇੰਡਸਟਰੀ ‘ਚ