ਭਾਰਤੀ ਟੈਲੀਵਿਜ਼ਨ ਇੰਡਸਟਰੀ ਦਾ ਚਮਕਦਾ ਸਿਤਾਰਾ ਕਾਮੇਡੀਅਨ ਰਾਜੀਵ ਠਾਕੁਰ ਨੇ ਹੁਣ ਟੈਲੀਵਿਜ਼ਨ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡਸਟਰੀ ‘ਚ ਵੀ ਡੇਰਾ ਲਾ ਲਿਆ ਹੈ। ਉਹ ਛੇਤੀ ਹੀ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆਉਣ ਵਾਲਾ ਹੈ। ਅੱਜ ਕੱਲ• ਉਹ ਆਪਣੀ ਜਨਮ ਭੂਮੀ ਸ਼੍ਰੀ ਅੰਮ੍ਰਿਤਸਰ ਸਾਹਬ ਵਿਖੇ ਆਪਣੀ ਫ਼ਿਲਮ ‘ਤਾਰਾਮੀਰਾ’ ਦੀ ਸ਼ੂਟਿੰਗ ਕਰ ਰਿਹਾ ਹੈ। ਨਿਰਦੇਸ਼ਕ ਰਾਜੀਵ ਢੀਂਡਰਾ ਦੀ ਇਸ ਫ਼ਿਲਮ ‘ਚ ਉਹ ਰਣਜੀਤ ਬਾਵੇ ਨਾਲ ਦਮਦਾਰ ਭੂਮਿਕਾ ‘ਚ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਆਪਣਾ ਜੱਟ ਦੋਸਤ ਦਾ ਪੰਡਿਤ ਯਾਰ ਬਣਿਆ ਹੈ, ਜੋ ਉਸਦੀ ਹਰ ਜਗ•ਾ ਮੱਦਦ ਕਰਦਾ ਹੈ। ਉਹੀ ਉਸਦੀ ਮੁਹੱਬਤ ਸਿਰੇ ਚੜਾਉਣ ‘ਚ ਅਹਿਮ ਮੱਦਦ ਕਰਦਾ ਹੈ।
ਇਸ ਤੋਂ ਇਲਾਵਾ ਉਹ ਨਿਰਦੇਸ਼ਕ ਮਾਨਵ ਸ਼ਾਹ ਦੀ ਫ਼ਿਲਮ ‘ਸਿਕੰਦਰ 2’ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਵੀ ਇਸੇ ਮਹੀਨੇ ਸ਼ੁਰੂ ਹੋ ਰਹੀ ਹੈ। ਰਾਜੀਵ ਮੁਤਾਬਕ ਉਸ ਦੀ ਹਮੇਸ਼ਾ ਪੰਜਾਬੀ ਸਿਨੇਮੇ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਰਹੀ ਹੈ। ਉਹ ਅਕਸਰ ਚੰਗੇ ਕਿਰਦਾਰਾਂ ਵਾਲੀਆਂ ਫ਼ਿਲਮਾਂ ਦੀ ਉਡੀਕ ‘ਚ ਰਹਿੰਦਾ ਹੈ। ਉਹ ਹਮੇਸ਼ਾ ਦਮਦਾਰ ਕਿਰਦਾਰ ਵਾਲੀਆਂ ਫ਼ਿਲਮਾਂ ਨੂੰ ਹੀ ਤਰਜ਼ੀਹ ਦੇਣਾ ਚਾਹੁੰਦਾ ਹੈ। ਰਾਜੀਵ ਮੁਤਾਬਕ ਉਹ ਟੈਲੀਵਿਜ਼ਨ ਇੰਡਸਟਰੀ ‘ਚ ਤਾਂ ਸਰਗਰਮ ਹੈ ਹੀ, ਪਰ ਉਸਦੀ ਆਤਮਾ ਨੂੰ ਸਕੂਨ ਹਮੇਸ਼ਾ ਪੰਜਾਬੀ ਫ਼ਿਲਮਾਂ ‘ਚ ਕੰਮ ਕਰਕੇ ਹੀ ਮਿਲਿਆ ਹੈ। ਨੈਸ਼ਨਲ ਟੀਵੀ ਚੈਨਲ ਐਮ ਐਚ ਵੰਨ ‘ਤੇ ਪੰਜਾਬੀ ਮਨੋਰੰਜਨ ਇੰਡਸਟਰੀ ਦਾ ਪਹਿਲਾਂ ਕਾਮੇਡੀ ਸ਼ੋਅ ਸ਼ੁਰੂ ਕਰਨ ਵਾਲਾ ਰਾਜੀਵ ਚਾਹੁੰਦਾ ਹੈ ਕਿ ਪੰਜਾਬੀ ਸਿਨੇਮਾ ਵੀ ਉਸ ਮੁਕਾਮ ‘ਤੇ ਪਹੁੰਚੇ ਕਿ ਨੈਸ਼ਨਲ ਟੀਵੀ ਚੈਨਲਾਂ ਨੂੰ ਪੰਜਾਬੀ ਇੰਡਸਟਰੀ ਲਈ ਉਚੇਚਾ ਟਾਈਮ ਰੱਖਣਾ ਪਵੇ।
ਠੱਗ ਲਾਈਫ਼, ਜਿੰਦੂਆ, ਲਹੌਰੀਏ ਅਤੇ ਦਿਲ ਵਿਲ ਪਿਆਰ ਵਿਆਰ ਵਰਗੀਆਂ ਫ਼ਿਲਮਾਂ ‘ਚ ਦਿਲਚਸਪ ਕਿਰਦਾਰ ਨਿਭਾ ਚੁੱਕਿਆ ਰਾਜੀਵ ਨੇ ਸਾਲ 2007 ਤੋਂ ਲੈ ਕੇ ਹੁਣ ਤੱਕ ਮਨੋਰੰਜਨ ਨਾਲ ਜੁੜਿਆ ਦੇਸ਼ ਦਾ ਕੋਈ ਵੀ ਅਜਿਹਾ ਟੀਵੀ ਚੈਨਲ ਨਹੀਂ ਛੱਡਿਆ, ਜਿਸ ‘ਤੇ ਉਸ ਨੇ ਕੰਮ ਨਾ ਕੀਤਾ ਹੋਵੇ। ਉਸ ਨੇ ਲਗਾਤਾਰ 7 ਸਾਲ ਕਾਮੇਡੀ ਸਰਕਸ ਕੀਤਾ। ਕਾਮੇਡੀ ਦੇ 500 ਤੋਂ ਵੱਧ ਐਪੀਸੋਡ ਅਤੇ 14 ਸੀਜਨ ਕਰਨ ਦਾ ਮਾਣ ਵੀ ਉਸ ਦੇ ਹਿੱਸੇ ਆਇਆ ਹੈ। ਪੀਟੀਸੀ ਨਾਲ ਮਿਲ ਕੇ ਨਵੀਂ ਪ੍ਰਤਿਭਾਵਾਂ ਲੱਭਣ ਲਈ ‘ਲਾਫ਼ਟਰ ਦਾ ਮਾਸਟਰ” ਸ਼ੋਅ ਵੀ ਸ਼ੁਰੂ ਕੀਤਾ। ਟੈਲੀਵਿਜ਼ਨ ‘ਤੇ ਭਰਪੂਰ ਕੰਮ ਕਰਨ ਤੋਂ ਬਾਅਦ ਹੁਣ ਉਸ ਨੇ ਵੱਡੇ ਪਰਦੇ ‘ਤੇ ਕੰਮ ਕਰਨ ਦਾ ਮਨ ਬਣਾਇਆ ਹੈ। ਆਉਣ ਵਾਲੇ ਦਿਨਾਂ ‘ਚ ਉਹ ਪੰਜਾਬੀ ਸਿਨੇਮਾ ਦਾ ਚਰਚਿਤ ਅਦਾਕਾਰ ਸਾਬਤ ਹੋ ਸਕਦਾ ਹੈ।