ਅਗਲੇ ਸਾਲ 1 ਮਾਰਚ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਮਿੱਟੀ’ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਨਿਰਦੇਸ਼ਕ ਹਿਰਦੈ ਸ਼ੈਟੀ ਦੀ ਇਸ ਫ਼ਿਲਮ ਵਿੱਚ ਪੰਜਾਬੀ ਦੇ ਕਈ ਨਾਮੀਂ ਸਿਤਾਰੇ ਨਜ਼ਰ ਆਉਂਣਗੇ। ਲਖਵਿੰਦਰ ਕੰਡੋਲਾ ਵੱਲੋਂ ਲਿਖੀ ਗਈ ਇਹ ਫ਼ਿਲਮ ‘ਮਿੱਟੀ, ਵਿਰਾਸਤ ਬੱਬਰਾਂ’ ਵਿੱਚ ਲਖਵਿੰਦਰ ਕੰਡੋਲਾ, ਨਿਸ਼ਾਵਨ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਪਾਲੀ ਸੰਧੂ, ਕੁਲਜਿੰਦਰ ਸਿੱਧੂ, ਸ਼ਵਿੰਦਰ ਮਾਹਲ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਸ਼ਬਦੀਸ਼, ਗੁਰਪ੍ਰੀਤ ਕੌਰ ਭੰਗੂ, ਜਪਜੀ ਖਹਿਰਾ ਅਤੇ ਅਕਾਂਸ਼ਤਾ ਸਰੀਨ ਨੇ ਅਹਿਮ ਭੂਮਿਕਾ ਨਿਭਾਈ ਹੈ। ਸੰਜੇ ਬਾਲੀ ਵੱਲੋਂ ਡਿਜਾਈਨ ਕੀਤੇ ਗਏ ਇਸ ਫ਼ਿਲਮ ਪ੍ਰਾਜੈਕਟ ਨੂੰ ਲਾਈਨ ਨਿਰਮਾਤਾ ਚੰਨਪ੍ਰੀਤ ਧੰਨੋਆ ਅਤੇ ਨਿਤਿਨ ਗੁਪਤਾ ਨੇ ਨੇਪਰੇ ਚਾੜਿ•ਆ ਹੈ।

ਇਹ ਫ਼ਿਲਮ ਪੰਜਾਬ ਦੇ ਮੌਜੂਦਾ ਹਾਲਤਾਂ ਦੇ ਨਾਲ ਨਾਲ ਸਾਲ 1920 ਦੇ ਦੌਰ ‘ਚ ਚੱਲੀ ਬੱਬਰ ਅਕਾਲੀ ਲਹਿਰ ਨੂੰ ਪਰਦੇ ‘ਤੇ ਪੇਸ਼ ਕਰੇਗੀ। ਇਹ ਫ਼ਿਲਮ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਭਾਰਨ ਦੇ ਨਾਲ ਨਾਲ ਪੰਜਾਬ ਦੇ ਅਮੀਰ ਤੇ ਅਣਗੌਲੀ ਵਿਰਾਸਤ ਨੂੰ ਵੀ ਅਜੌਕੇ ਦਰਸ਼ਕਾਂ ਦੇ ਰੂਬਰੂ ਕਰੇਗੀ।

ਫ਼ਿਲਮ ਦੇ ਨਿਰਦੇਸ਼ਕ ਹਿਰਦੈ ਸ਼ੈਟੀ ਮੁਤਾਬਕ ਬਤੌਰ ਨਿਰਦੇਸ਼ਕ ਉਸ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦਾ ਵਿਸ਼ਾ ਏਨਾ ਖੂਬਸੂਰਤ ਹੈ ਕਿ ਉਹ ਇਸ ਤੋਂ ਨਿੱਜੀ ਤੌਰ ‘ਤੇ ਪ੍ਰਭਾਵਿਤ ਹਨ।

ਅਜਿਹੀਆਂ ਫ਼ਿਲਮਾਂ ਹੀ ਕਿਸੇ ਭਾਸ਼ਾ ਦੇ ਸਿਨੇਮੇ ਦਾ ਮਿਆਰ ਤੇ ਕੱਦ ਉੱਚਾ ਚੁੱਕਣ ‘ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਫ਼ਿਲਮ ਵਿੱਚ ਕੰਮ ਕਰ ਰਹੇ ਕਲਾਕਾਰਾਂ ਮੁਤਾਬਕ ਉਨ•ਾਂ ਨੇ ਪਹਿਲੀ ਵਾਰ ਆਮ ਨਾਲੋਂ ਹਟਕੇ ਕਿਰਦਾਰ ਨਿਭਾਏ ਹਨ। ਇਹ ਫ਼ਿਲਮ ਪੰਜਾਬੀ ਸਿਨੇਮੇ ਦਾ ਕੁੱਦ ਹੋਰ ਉੱਚਾ ਕਰਨ ਦੇ ਸਮਰੱਥ ਹੈ।
in Article
‘ਮਿੱਟੀ’ ਵਿੱਚ ਕੁਝ ਇਸ ਤਰ•ਾਂ ਦਿਖਣਗੇ ਪੰਜਾਬੀ ਦੇ ਇਹ ਨਾਮੀਂ ਕਲਾਕਾਰ


