fbpx

ਗੱਗੂ ਗਿੱਲ ਤੇ ਯੋਗਰਾਜ ਸਿੰਘ ਨੇ ਆਪਣੀ ‘ਸਾਂਝ’ ਬਾਰੇ ਕੀਤਾ ਖੁਲਾਸਾ, ਲੁਕਣਮੀਚੀ ‘ਚ ਇੱਕਠੇ ਹੋਏ ਦੋਵੇ ਦਿੱਗਜ

Posted on January 16th, 2019 in Fivewood Special

ਇਕ ਦੌਰ ਸੀ ਜਦੋਂ ਯੋਗਰਾਜ ਤੇ ਗੱਗੂ ਗਿੱਲ ਦੀ ਜੋੜੀ ਤੋਂ ਬਿਨਾਂ ਫ਼ਿਲਮ ਅਧੂਰੀ ਸਮਝੀ ਜਾਂਦੀ ਸੀ। ਦੋਵਾਂ ਨੇ ਪੰਜਾਬੀ ਸਿਨੇਮੇ ‘ਤੇ ਲੰਮਾ ਸਮਾਂ ਰਾਜ ਕੀਤਾ ਹੈ। ਦੋਵਾਂ ਨੂੰ ਲੈ ਕੇ ਬਦਲਾ ਜੱਟੀ ਦਾ, ਜ਼ੋਰ ਜੱਟ ਦਾ ਅਤੇ ਵੈਰੀ ਵਰਗੀਆਂ ਕਈ ਫ਼ਿਲਮਾਂ ਬਣੀਆਂ, ਜਿਨ•ਾਂ ਨੇ ਸਫ਼ਲਤਾ ਦੇ ਝੰਡੇ ਗੱਢੇ। ਕਿਸੇ ਕਾਰਨ ਇਹ ਜੋੜੀ ਟੁੱਟ ਗਈ। ਦਰਸ਼ਕਾਂ ਨੇ ਫ਼ਿਲਮਾਂ ‘ਚ ਦੋਹਾਂ ਨੂੰ ਇੱਕਠਿਆਂ ਦੀ ਥਾਂ ਵੱਖ ਵੱਖ ਦੇਖਿਆ। ਕਈ ਸਾਲਾਂ ਬਾਅਦ ਨਿਰਦੇਸ਼ਕ ਰਵਿੰਦਰ ਰਵੀ ਨੇ ‘ਸਿਕੰਦਰਾ’ ਫ਼ਿਲਮ ‘ਚ ਦੋਵਾ ਸ਼ੇਰਾਂ ਨੂੰ ਮੁੜ ਇਕੱਠੇ ਕੀਤਾ। ਪਰ ਫਿਰ ਦੋਨਾਂ ਦੀ ਜੋੜੀ ਇਕ ਦੂਜੇ ਤੋਂ ਦੂਰ ਹੋ ਗਈ। ਇਸ ਮਗਰੋਂ ਪੰਜਾਬੀ ਫ਼ਿਲਮਾਂ ਦਾ ਦੌਰ ਖ਼ਤਮ ਹੋ ਗਿਆ। ਪੰਜਾਬੀ ਸਿਨੇਮੇ ਦੇ ਮੁੜ ਸਰਜੀਤ ਹੁਣ ਤੋਂ ਬਾਅਦ ਪੰਜਾਬੀ ਫ਼ਿਲਮ ’25 ਕਿੱਲੇ’ ਵਿੱਚ ਦਰਸ਼ਕਾਂ ਨੇ ਦੋਵਾਂ ਨੂੰ ਫਿਰ ਇੱਕਠੇ ਦੇਖਿਆ, ਪਰ ਗੱਲ ਨਹੀਂ ਬਣੀ। ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਦੁੱਲਾ ਵੈਲੀ’ ਵਿੱਚ ਵੀ ਇਸ ਜੋੜੀ ਨੂੰ ਦਿਖਾਇਆ ਗਿਆ। ਹੁਣ ਇਹ ਜੋੜੀ ਇਕ ਵੱਖਰੇ ਅੰਦਾਜ਼ ‘ਚ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਵਿੱਚ ਨਜ਼ਰ ਆਵੇਗੀ। ‘ਬੰਬਲ ਬੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਰਹੀ ਇਸ ਨਿਰਮਾਤਾ ਅਵਤਾਰ ਸਿੰਘ ਬੱਲ ਅਤੇ ਨਿਰਦੇਸਕ ਐਮ ਹੁੰਦਲ ਦੀ ਇਸ ਫ਼ਿਲਮ ‘ਚ ਇਹ ਦੋਵੇਂ ਦਿੱਗਜ ਅਦਾਕਾਰ ਮੁੱਖ ਭੂਮਿਕਾ ਨਿਭਾ ਰਹੇ ਹਨ।

ਫ਼ਿਲਮ ਦੀ ਟੀਮ ਮੁਤਾਬਕ ਗੱਗੂ ਗਿੱਲ ਅਤੇ ਯੋਗਰਾਜ ਦਾ ਟਕਰਾਅ ਭਾਵੇਂ ਬਹੁਤ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ, ਪਰ ਦੋਵਾਂ ਦੀ ਦੋਸਤੀ ‘ਲੁਕਣ ਮੀਚੀ’ ਵਿੱਚ ਦੇਖਣ ਨੂੰ ਮਿਲੇਗੀ। ਦੋਵੇ ਅਦਾਕਾਰ ਜਿੰਨਾਂ ਪਿਆਰ ਅਸਲ ਜ਼ਿੰਦਗੀ ‘ਚ ਇਕ ਦੂਜੇ ਨੂੰ ਕਰਦੇ ਹਨ, ਐਸਾ ਪਿਆਰ ਹੀ ਲੁਕਣਮੀਚੀ ‘ਚ ਦੇਖਣ ਨੂੰ ਮਿਲੇਗਾ। ਸਾਲ 1980-1990 ਤੱਕ ਦੋਵਾਂ ਦੀ ਸਹਾਇਕ ਹੀਰੋ ਵਿਲੇਨ ਦੀ ਜੋੜੀ ਰਹੀ ਹੈ। ਫ਼ਿਲਮ ਲੁਕਣਮੀਚੀ ਦਾ ਦੋਵਾਂ ਦੀ ਦੋਸਤੀ ਉੱਪਰ ਇਕ ਵਿਸ਼ੇਸ਼ ਗੀਤ ਵੀ ਇਸ ਫ਼ਿਲਮ ‘ਚ ਸੁਣਨ ਨੂੰ ਮਿਲੇਗਾ।


ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ, ਮੈਂਡੀ ਤੱਖਰ, ਅੰਮ੍ਰਿਤ ਔਲਖ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਸਰਦਾਰ ਸੋਹੀ, ਹੌਬੀ ਧਾਲੀਵਾਲ, ਗੁਰਚੇਤ ਚਿੱਤਰਕਾਰ ਅਤੇ ਅਨਮੋਲ ਵਰਮਾ ਵਰਗੇ ਕਲਾਕਾਰਾਂ ਵਾਲੀ ਇਸ ਫ਼ਿਲਮ ਦੀ ਕਹਾਣੀ ਲੇਖਕ ਰਾਜੂ ਵਰਮਾ ਨੇ ਉੱਚੇਚੇ ਤੌਰ ‘ਤੇ ਦੋਵਾਂ ਨੂੰ ਧਿਆਨ ‘ਚ ਰੱਖਕੇ ਲਿਖੀ ਹੈ। ਗੱਗੂ ਗਿੱਲ ਮੁਤਾਬਕ ਉਹ ਅਤੇ ਯੋਗਰਾਜ ਸਿੰਘ ਹਮੇਸ਼ਾ ਇਕ ਦੂਜੇ ਦੇ ਖਿਲਾਫ਼ ਦੁਸ਼ਮਣਾਂ ਦੀ ਤਰ•ਾਂ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਪਰ ਪਹਿਲੀ ਵਾਰ ਹੈ ਕਿ ਸਾਨੂੰ ਪਰਦੇ ‘ਤੇ ਦੋਸਤ ਬਣਨ ਦਾ ਮੌਕਾ ਮਿਲਿਆ ਹੈ। ਅਸਲ ਵਿੱਚ ਅਸੀ ਬਹੁਤ ਹੀ ਵਧੀਆ ਦੋਸਤ ਹਾਂ। ਯੋਗਰਾਜ ਸਿੰਘ ਮੇਰੇ ਲਈ ਵੱਡੇ ਭਰਾ ਦੀ ਤਰ•ਾਂ ਹਨ। ਅਸੀ ਬਹੁਤ ਪ੍ਰਜੈਕਟਾਂ ‘ਤੇ ਇਕੱਠੇ ਕੰਮ ਕੀਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ਲੋਕ ਸਾਡਾ ਕੰਮ ਪਸੰਦ ਕਰਨਗੇ। ਫ਼ਿਲਮ ਦੀ ਕਹਾਣੀ ਮੁਤਾਬਕ ਪਹਿਲਾ ਸਾਡੀ ਦੋਸਤੀ ਹੈ ਪਰ ਫਿਰ ਕਿਸੇ ਕਾਰਨ ਅਸੀਂ ਇਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਾਂ। ਫਿਰ ਸਾਡੇ ਵਿਚਾਲੇ ਇਕ ਐਸਾ ਬੰਦਾ ਆਉਦਾ ਹੈ ਕਿ ਜੋ ਸਾਡੀ ਦੁਸ਼ਮਣੀ ਨੂੰ ਮੁੜ ਦੋਸਤੀ ‘ਚ ਬਦਲਦਾ ਹੈ।


ਫ਼ਿਲਮ ‘ਚ ਦਰਸਾਇਆ ਗਿਆ ਹੈ ਕਿ ਚੁਗਲਖੋਰ ਲੋਕਾਂ ਦੇ ਮਗਰ ਲੱਗਕੇ ਆਪਣੇ ਰਿਸ਼ਤੇ ਨਹੀਂ ਵਿਗਾੜਨੇ ਚਾਹੀਦੇ। ਇਸ ਫ਼ਿਲਮ ‘ਚ ਹਰ ਤਰ•ਾਂ ਦਾ ਰੰਗ ਦੇਖਣ ਨੂੰ ਮਿਲੇਗਾ। ਗੱਗੂ ਗਿੱਲ ਨੇ ਪੰਜਾਬੀ ਫ਼ਿਲਮਾਂ ਬਾਰੇ ਦੱਸਿਆ ਕਿ ਪੰਜਾਬੀ ਫ਼ਿਲਮਾਂ ਦਾ ਦਾਇਰਾ ਵਿਸ਼ਾਲ ਹੋ ਗਿਆ ਹੈ। ਹਰ ਹਫ਼ਤੇ ਇਕ ਜਾਂ ਦੋ ਪੰਜਾਬੀ ਫ਼ਿਲਮਾਂ ਰਿਲੀਜ ਹੋ ਰਹੀਆ ਹਨ। ਪੰਜਾਬੀ ਸਿਨੇਮਾ ਲਈ ਸ਼ੁਭ ਸ਼ਗਨ ਹੈ। ਜੇਕਰ ਦਰਸ਼ਕ ਫ਼ਿਲਮਾਂ ਪਸੰਦ ਕਰਦੇ ਹਨ ਤਾਂ ਹੀ ਫ਼ਿਲਮਾਂ ਬਣ ਰਹੀਆ ਹਨ। ਉਨ•ਾਂ ਕਿਹਾ ਕਿ ਪੰਜਾਬੀ ਸਿਨੇਮੇ ਨੂੰ ਹੋਰ ਨਵੇਂ ਚਿਹਰਿਆਂ ਦੀ ਲੋੜ ਹੈ। ਗੁਰਨੈਬ ਸਾਜਨ ਦਿਓਣ

Comments & Feedback