in

‘ਨਿੱਕਾ ਜ਼ੈਲਦਾਰ 3’ ਦੀ ਸ਼ੂਟਿੰਗ ਇਸੇ ਮਹੀਨੇ, ਐਮੀ ਨਾਲ ਨਜ਼ਰ ਆਵੇਗੀ ਵਾਮਿਕਾ ਗੱਬੀ

‘ਪਟਿਆਲਾ ਮੋਸ਼ਨ ਪਿਕਚਰਸ’ ਦੀ ਪੇਸ਼ਕਸ਼ ‘ਨਿੱਕਾ ਜ਼ੈਲਦਾਰ 1’, ‘ਨਿੱਕਾ ਜ਼ੈਲਦਾਰ 2’ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੁਣ ‘ਨਿੱਕਾ ਜ਼ੈਲਦਾਰ 3’ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਨਿਰਦੇਸ਼ਕ ਸਿਮਰਜੀਤ ਸਿੰਘ ਹੀ ਇਸ ਹਿੱਟ ਸੀਰੀਜ ਦੇ ਨਿਰਦੇਸ਼ਕ ਹੋਣਗੇ। ਨਿਰਮਾਤਾ ਅਮਨੀਤ ਸ਼ੇਰ ਕਾਕੂ ਅਤੇ ਉਨ•ਾਂ ਦੇ ਸਾਥੀਆਂ ਦੀ ਇਸ ਫ਼ਿਲਮ ਦੀ ਸ਼ੂਟਿੰਗ ਇਸੇ ਮਹੀਨੇ ਤੋਂ ਚੰਡੀਗੜ• ਅਤੇ ਪਟਿਆਲਾ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਸ਼ੁਰੂ ਹੋ ਰਹੀ ਹੈ। ਇਸ ਵਾਰ ਇਸ ਫ਼ਿਲਮ ‘ਚ ਐਮੀ ਵਿਰਕ ਦੇ ਨਾਲ ਨਾਲ ਵਾਮਿਕਾ ਗੱਬੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਵਾਮਿਕਾ ਇਸ ਤੋਂ ਪਹਿਲਾਂ ‘ਨਿੱਕਾ ਜ਼ੈਲਦਾਰ 2’ ਵਿੱਚ ਵੀ ਕੰਮ ਕਰ ਚੁੱਕੀ ਹੈ। ਸੂਤਰਾਂ ਮੁਤਾਬਕ ‘ਨਿੱਕਾ ਜੈਲਦਾਰ 1ਅਤੇ 2’ ਵਿੱਚ ਮੁੱਖ ਭੂਮਿਕਾ ਨਿਭਾ ਚੁੱਕੀ ਸੋਨਮ ਬਾਜਵਾ ਇਸ ਵਾਰ ਇਸ ਫ਼ਿਲਮ ਦਾ ਹਿੱਸਾ ਨਹੀਂ ਹੋਵੇਗੀ, ਉਸ ਦੀ ਜਗ•ਾ ਵਾਮਿਕਾ ਗੱਬੀ ਹੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ, ਜਦਕਿ ਫ਼ਿਲਮ ਦੀ ਦੂਜੀ ਹੀਰੋਇਨ ਨਵਾਂ ਚਿਹਰਾ ਹੋਵੇਗੀ। ਫ਼ਿਲਮ ‘ਚ ਜ਼ਿਆਦਾਤਰ ਕਲਾਕਾਰ ਪਹਿਲੀਆਂ ਫ਼ਿਲਮਾਂ ਵਾਲੇ ਹੀ ਹੋਣਗੇ, ਪਰ ਇਸ ਵਾਰ ਕੁਝ ਨਵੇਂ ਚਿਹਰੇ ਵੀ ਇਸ ਫ਼ਿਲਮ ਜ਼ਰੀਏ ਸਾਹਮਣੇ ਲਿਆਂਦੇ ਜਾਣਗੇ।

Leave a Reply

Your email address will not be published. Required fields are marked *

ਪੰਜਾਬ ਦੇ ਕਾਨਵੈਂਟ ਸਕੂਲਾਂ ‘ਤੇ ਵਿਅੰਗ ਕਰੇਗੀ ‘ੳ ਅ’, 1 ਫ਼ਰਵਰੀ ਨੂੰ ਹੋਵੇਗੀ ਰਿਲੀਜ਼

ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਲੱਡੂ ਬਰਫ਼ੀ’ ਵਿੱਚ ਰੋਨਿਕਾ ਸਿੰਘ ਦੀ ਥਾਂ ਆਈ ਇਸ਼ਾ ਰਿੱਖੀ’