1 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ੳ ਅ’ ਪੰਜਾਬ ਦੇ ਕਾਨਵੈਂਟ ਸਕੂਲਾਂ ‘ਤੇ ਵਿਅੰਗ ਕਰੇਗੀ। ਫ਼ਿਲਮ ਦੇ ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰ•ਾਂ ਇੰਗਲਿਸ਼ ਮੀਡੀਅਮ ਸਕੂਲ, ਬੱਚਿਆਂ ਨੂੰ ਅੰਗਰੇਜ਼ੀ ਸਿਖਾਉਣ ਦੇ ਨਾਲ ਨਾਲ ਉਨ•ਾਂ ਨੂੰ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਕਰ ਰਹੇ ਹਨ। ਖੇਤਰੀ ਬੋਲੀ ਪੰਜਾਬੀ ਦੇ ਹੱਕ ‘ਚ ਹਾਂ ਦਾ ਨਾਅਰਾ ਮਾਰਦੀ ਇਹ ਫ਼ਿਲਮ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਆ ਚੁੱਕੇ ਵਿਦਿਅਕ ਸਿਸਮਟ ‘ਤੇ ਵੀ ਕਰਾਰੀ ਚੋਟ ਕਰਦੀ ਹੈ।
ਫ਼ਿਲਮ ਦੇ ਟ੍ਰੇਲਰ ਮੁਤਾਬਕ ਪੰਜਾਬ ਦੇ ਮੱਧ ਵਰਗੀ ਪਰਿਵਾਰਾਂ ਦੀ ਇਹ ਪ੍ਰਬਲ ਇੱਛਾ ਬਣ ਗਈ ਹੈ ਕਿ ਉਨ•ਾਂ ਦੇ ਬੱਚੇ ਸਰਕਾਰੀ ਸਕੂਲਾਂ ਦੀ ਜਗ•ਾ ਕਾਨਵੈਂਟ ਸਕੂਲਾਂ ‘ਚ ਪੜ•ਨ। ਬੱਚਿਆਂ ਨੂੰ ਕਾਨਵੈਂਟ ਸਕੂਲਾਂ ‘ਚ ਪੜ•ਾਉਣ ਲਈ ਲੱਖਾਂ ਮਾਪੇ ਖੁਦ ਨੂੰ ਮੁਸੀਬਤ ‘ਚ ਤਾਂ ਪਾਉਂਦੇ ਹੀ ਹਨ ਬਲਕਿ ਬੱਚਿਆਂ ਦੀ ਮਾਨਸਿਕਤਾ ਦਾ ਵੀ ਘਾਣ ਕਰਦੇ ਹਨ। ਇਕ ਗੰਭੀਰ ਮੁੱਦੇ ‘ਤੇ ਬਣੀ ਇਹ ਪਰਿਵਾਰਕ, ਕਾਮੇਡੀ ਅਤੇ ਡਰਾਮਾ ਫ਼ਿਲਮ ਇਸ ਵੇਲੇ ਖੂਬ ਚਰਚਾ ਵਿੱਚ ਹੈ।

ਪੰਜਾਬੀ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਅਤੇ ਅਦਾਕਾਰਾ ਨੀਰੂ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਨਾਰੇਸ਼ ਕਥੂਰੀਆ ਨੇ ਲਿਖੇ ਹਨ। ਸਿਤਿਜ ਚੌਧਰੀ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੇ ਨਿਰਮਾਤਾ ਰੂਪਾਲੀ ਗੁਪਤਾ, ਦੀਪਕ ਗੁਪਤਾ, ਸਿਤਿਜ਼ ਚੌਧਰੀ ਤੇ ਨਾਰੇਸ਼ ਕਥੂਰੀਆ ਹਨ। ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰ’, ‘ਸਿਤਿਜ਼ ਚੌਧਰੀ ਫ਼ਿਲਮਸ’, ਅਤੇ ‘ਨਾਰੇਸ਼ ਕਥੂਰੀਆ ਫ਼ਿਲਮਸ’ ਦੀ ਪੇਸ਼ਕਸ਼ ਇਸ ਫ਼ਿਲਮ ‘ਚ ਤਰਸੇਮ ਜੱਸੜ ਤੇ ਨੀਰੂ ਬਾਜਵਾ ਤੋਂ ਇਲਾਵਾ ਮਾਸਟਰ ਅੰਸ਼, ਮਾਸਟਰ ਸਮੀਪ ਸਿੰਘ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ ਗੁਰਪ੍ਰੀਤ ਘੁੱਗੀ, ਪੌਪੀ ਜੱਬਾਲ ਤੇ ਰੋਜ ਜੇ ਕੌਰ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ। 1 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦਾ ਸੰਗੀਤ ਵੀ ਪ੍ਰਭਾਵਸ਼ਾਲੀ ਹੈ। ਆਰ ਗੁਰੂ ਅਤੇ ਗੁਰਚਰਨ ਸਿੰਘ ਨੇ ਇਸ ਦਾ ਮਿਊਜ਼ਿਕ ਤਿਆਰ ਕੀਤਾ ਹੈ। ਤਰਸੇਮ ਜੱਸੜ ਅਤੇ ਵਿੰਦਰ ਨੱਥੂ ਮਾਜਰਾ ਵੱਲੋਂ ਲਿਖੇ ਗੀਤਾਂ ਨੂੰ ਤਰਸੇਮ ਜੱਸੜ, ਪ੍ਰਭ ਗਿੱਲ ਅਤੇ ਨਛੱਤਰ ਗਿੱਲ ਨੇ ਆਵਾਜ਼ ਦਿੱਤੀ ਹੈ।



