fbpx

ਪੰਕਜ ਬਤਰਾ ਦੀ ਫ਼ਿਲਮ ‘ਹਾਈ ਐਂਡ ਯਾਰੀਆ’ ਵਿੱਚ ਕੀ ਹੋਵੇਗਾ ਖਾਸ? ਪੜੋ

Posted on January 21st, 2019 in Article

ਹਮੇਸ਼ਾ ਵੱਖਰੇ ਵੱਖਰੇ ਵਿਸ਼ਿਆਂ ਵਾਲੀਆਂ ਫ਼ਿਲਮਾਂ ਬਣਾਉਣ ‘ਚ ਮਾਹਰ ਨਿਰਦੇਸ਼ਕ ਪੰਕਜ ਬਤਰਾ ਹੁਣ ‘ਹਾਈ ਐਂਡ ਯਾਰੀਆ’ ਲੈ ਕੇ ਹਾਜ਼ਰ ਹੋ ਰਿਹਾ ਹੈ। 22 ਫ਼ਰਵਰੀ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਕੀ ਹੋਵੇਗਾ ਖਾਸ? ਇਸ ਦਾ ਅੰਦਾਜ਼ਾ ਫ਼ਿਲਮ ਦੇ ਟ੍ਰੇਲਰ ਤੋਂ ਲੱਗ ਚੁੱਕਿਆ ਹੈ। ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਦੇ ਚਾਰ ਦਿੱਗਜ ਗਾਇਕ ਤੇ ਅਦਾਕਾਰ ਰਣਜੀਤ ਬਾਵਾ,  ਨਿੰਜਾ, ਜੱਸੀ ਗਿੱਲ ਤੇ ਗੁਰਨਾਮ ਭੁੱਲਰ ਨਜ਼ਰ ਆਉਂਣਗੇ। ਬੇਸ਼ੱਕ ਇਹ ਫ਼ਿਲਮ ਤਿੰਨ ਦੋਸਤਾਂ ਦੀ ਕਹਾਣੀ ਹੈ। ਫ਼ਿਲਮ ‘ਚ ਇਹ ਤਿੰਨ ਦੋਸਤ ਬਾਵਾ, ਜੱਸੀ ਤੇ ਨਿੰਜਾ ਬਣੇ ਹਨ। ਫ਼ਿਲਮ ‘ਚ ਗੁਰਨਾਮ ਭੁੱਲਰ ਦਾ ਕੀ ਰੋਲ ਹੈ? ਇਹ ਅਜੇ ਸਭ ਲਈ ਸਸਪੈਂਸ ਬਣਿਆ ਹੋਇਆ ਹੈ।
ਟ੍ਰੇਲਰ ਤੋਂ ਬਾਅਦ ਹੁਣ ਫ਼ਿਲਮ ਦੇ ਗੀਤ ਵੀ ਹੌਲੀ ਹੌਲੀ ਸਭ ਦੇ ਸਾਹਮਣੇ ਆਉਂਣ ਲੱਗੇ ਹਨ। ਇਸ ਫ਼ਿਲਮ ਦਾ ਜਿਆਦਾ ਹਿੱਸਾ ਲੰਡਨ ‘ਚ ਹੀ ਫਿਲਮਾਇਆ ਗਿਆ ਹੈ। ‘ਪਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ’, ‘ਪੰਕਜ ਬਤਰਾ ਫ਼ਿਲਮਸ਼’ ਅਤੇ ਸਪੀਡ ਰਿਕਾਰਡਸ਼’ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਦੀਪ ਬਾਂਸਲ, ਦਿਨੇਸ਼ ਔਲਖ, ਰੂਬੀ ਦੀ ਇਸ ਫ਼ਿਲਮ ਜ਼ਰੀਏ ਪੰਕਜ ਬਤਰਾ ਵੀ ਬਤੌਰ ਨਿਰਮਾਤਾ ਆਪਣੇ ਪ੍ਰੋਡਕਸ਼ਨ ਹਾਊਸ ‘ਪੰਕਜ ਬਤਰਾ ਫ਼ਿਲਮਸ਼’ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ।  ਇਸ ਫ਼ਿਲਮ ‘ਚ ਤਿੰਨ ਖੂਬਸੂਰਤ ਅਦਾਕਾਰਾਂ ਨਵਨੀਤ ਕੌਰ ਢਿੱਲੋਂ, ਆਰੂਸ਼ੀ ਸ਼ਰਮਾ ਤੇ ਮੁਸ਼ਕਾਨ ਸੇਠੀ ਵੀ ਨਜ਼ਰ ਆਉਂਣਗੀਆਂ।

ਨਿਰਦੇਸ਼ਕ ਪੰਕਜ ਬਤਰਾ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਇਕ ਵੱਖਰੇ ਕਿਸਮ ਦੀ ਫ਼ਿਲਮ ਹੋਵੇਗੀ। ਆਪਣੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫ਼ਿਲਮ ‘ਚ ਵੀ ਉਸਨੇ ਕਈ ਨਵੇਂ ਤਜਰਬੇ ਕੀਤੇ ਹਨ।  ਇਹ ਫ਼ਿਲਮ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਲੰਡਨ ਪੜ•ਾਈ ਕਰਨ ਗਏ ਤਿੰਨ ਨੌਜਵਾਨ ਦੀ ਕਹਾਣੀ ਹੈ। ਇਹ ਤਿੰਨੇ ਨੌਜਵਾਨ ਜੱਸੀ ਗਿੱਲ, ਨਿੰਜਾ ਅਤੇ ਰਣਜੀਤ ਬਾਵਾ ਵੱਖੋਂ ਵੱਖਰੇ ਸ਼ਹਿਰਾਂ ਅਤੇ ਸੁਸਾਇਟੀ ਅਤੇ ਧਰਮ ਨਾਲ ਸਬੰਧਿਤ ਹਨ। ਰਣਜੀਤ ਬਾਵਾ ਬਠਿੰਡੇ ਦੇ ਇਕ ਦੇਸੀ ਨੌਜਵਾਨ ਦੇ ਰੂਪ ‘ਚ ਦਿਖੇਗਾ ਜਦਕਿ ਨਿੰਜਾ ਚੰਡੀਗੜ• ਦੇ ਇਕ ਹਿੰਦੂ ਪਰਿਵਾਰ ਦਾ ਮੁੰਡਾ ਹੈ। ਜੱਸੀ ਗਿੱਲ ਅੰਮ੍ਰਿਤਸਰ ਦਾ ਇਕ ਰੰਗੀਨ ਮਜਾਜ ਅਮੀਰ ਪਰਿਵਾਰ ਦਾ ਮੁੰਡਾ ਹੈ। ਪੜ•ਾਈ ਲਈ ਲੰਡਨ ਆਏ ਇਹ ਤਿੰਨੇ ਨੌਜਵਾਨ ਜਦੋਂ ਇੱਕਠੇ ਹੁੰਦੇ ਹਨ ਤਾਂ ਅਜਿਹਾ ਕੁਝ ਵਾਪਰਦਾ ਹੈ, ਜੋ ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜਦਾ ਹੈ। ਇਸ ਫ਼ਿਲਮ ਜ਼ਰੀਏ ਵਿਦੇਸ਼ਾਂ ‘ਚ ਪੜ•ਾਈ ਕਰ ਰਹੇ ਨੌਜਵਾਨਾਂ ਦੀਆਂ ਸਮੱਸਿਆਵਾਂ ਵੀ ਉਜਾਗਰ ਕੀਤੀਆਂ ਗਈਆਂ ਹਨ।

ਗੁਰਜੀਤ ਸਿੰਘ ਦੀ ਲਿਖੀ ਇਸ ਫ਼ਿਲਮ ਦੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। ਇਹ ਫ਼ਿਲਮ ਪੰਜਾਬੀ ਸਿਨੇਮੇ ਨੂੰ ਗਲੋਬਰ ਪੱਧਰ ‘ਤੇ ਹੋਰ ਪਹਿਚਾਣ ਦਿਵਾਏਗੀ। ਫ਼ਿਲਮ ਦੀ ਟੀਮ ਮੁਤਾਬਕ ਪੰਜਾਬ ਦੇ ਬਹੁਤੇ ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ। ਵਿਦੇਸ਼ਾਂ ‘ਚ ਇਨ•ਾਂ ਨੌਜਵਾਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ। ਵਿਦੇਸ਼ ‘ਚ ਜਦੋਂ ਚਾਰ ਪੰਜਾਬੀ ਨੌਜਵਾਨ ਇੱਕਠੇ ਹੁੰਦੇ ਹਨ ਤਾਂ ਕਿਸ ਤਰ•ਾਂ ਦਾ ਮਹੌਲ ਬਣਦਾ ਹੈ। ਇਸ ਤਰ•ਾਂ ਦੇ ਕਈ ਸੁਆਲ ਅਕਸਰ ਆਮ ਲੋਕਾਂ ਦੇ ਜ਼ਹਿਨ ‘ਚ ਜ਼ਰੂਰ ਆਉਂਦੇ ਹਨ। ਇਹ ਫ਼ਿਲਮ ਇਸ ਤਰ•ਾਂ ਦੇ ਹੀ ਸੁਆਲਾਂ ਦੀ ਹੀ ਉਪਜ ਕਹੀ ਜਾ ਸਕਦੀ ਹੈ। ਫ਼ਿਲਮ ‘ਚ ਤਿੰਨ ਤਿੰਨ ਗਾਇਕ ਹਨ, ਇਸ ਲਈ ਸੁਭਾਵਕ ਹੈ ਫ਼ਿਲਮ ਦਾ ਮਿਊਜ਼ਿਕ ਵੀ ਵੱਡਾ ਹੋਵੇਗਾ। ਫ਼ਿਲਮ ਦਾ ਮਿਊਜ਼ਿਕ ਬੀ ਪਰੈਕ, ਗਲੋਡ ਬੁਆਏ ਤੇ ਜੈ ਦੇਵ ਕੁਮਾਰ ਨੇ ਦਿੱਤਾ ਹੈ। ਫ਼ਿਲਮ ਦੇ ਗੀਤ ਜਾਨੀ, ਵਿੰਦਰ ਨੱਥੂ ਮਾਜਰਾ ਤੇ ਨਿਰਮਾਣ ਨੇ ਲਿਖੇ ਹਨ, ਜਿਨ•ਾਂ ਨੂੰ ਆਵਾਜ਼ ਜੱਸੀ, ਨਿੰਜਾ ਤੇ ਬਾਵੇ ਤੋਂ ਇਲਾਵਾ ਪੰਜਾਬ ਦੇ ਨਾਮੀਂ ਗਾÎਇਕਾਂ ਨੇ ਦਿੱਤੀ ਹੈ। ਇਸ ਫ਼ਿਲਮ ਨੂੰ ਪੰਜਾਬੀ ਦੀਆਂ ਮਹਿੰਗੀਆਂ ਫ਼ਿਲਮਾਂ ‘ਚ ਗਿਣਿਆ ਜਾਵੇਗਾ। ਸ਼ਹਿਰੀ ਅਤੇ ਪੇਂਡੂ ਨੌਜਵਾਨਾਂ ਦੀ ਜ਼ਿੰਦਗੀ ਨੂੰ ਪਰਦੇ ‘ਤੇ ਪੇਸ਼ ਕਰਦੀ ਇਹ ਫ਼ਿਲਮ ਬੇਸ਼ੱਕ ਨੌਜਵਾਨ ਪੀੜ•ੀ ਨੂੰ ਧਿਆਨ ‘ਚ ਰੱਖ ਕੇ ਬਣਾਈ ਗਈ ਹੈ ਪਰ ਫ਼ਿਲਮ ਨੂੰ ਸਮੁੱਚਾ ਪਰਿਵਾਰ ਮਾਣ ਸਕੇਗਾ।  ਇਸ ਫ਼ਿਲਮ ਨੂੰ ਮੁਨੀਸ਼ ਸਾਹਨੀ ਵੱਲੋਂ ‘ਓਮ ਜੀ’ ਗੁਰੱਪ ਦੇ ਬੈਨਰ ਹੇਠਾਂ ਵਿਸ਼ਵ ਭਰ ‘ਚ ਰਿਲੀਜ਼ ਕੀਤਾ ਜਾਵੇਗਾ।

Comments & Feedback