fbpx

…ਸ਼ਾਇਦ ਇਸੇ ਕਰਕੇ ਬਦਨਾਮ ਹੈ ਮਾਡਲਿੰਗ ਦੀ ਦੁਨੀਆ

Posted on January 24th, 2019 in Article

ਪੰਜਾਬੀ ਗੀਤਾਂ ਦੇ ਵੀਡੀਓਜ਼ ‘ਚ ਮਾਡਲਿੰਗ ਕਰਨ ਵਾਲੀਆਂ ਦੋ ਮਾਡਲਾਂ ਹਿਮਾਂਸ਼ੀ ਖੁਰਾਣਾ ਅਤੇ ਸ਼ਹਿਨਾਜ ਗਿੱਲ ਦਾ ‘ਕਾਟੋ ਕਲੇਸ਼’ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ ਹੈ। ਇਹ ਦੋਵੇਂ ਮਾਡਲਾਂ ਇਕ ਦੂਜੇ ‘ਤੇ ਲਗਾਤਾਰ ਪਲਟਵਾਰ ਕਰ ਰਹੀਆਂ ਹਨ। ਇਹੀ ਨਹੀਂ ਇਹ ਦੋਵੇਂ ਇਕ ਦੂਜੇ ਦੇ ਖੂਬ ਪੋਤੜੇ ਵੀ ਫਰੋਲ ਰਹੀਆਂ ਹਨ। ਇੱਕ ਦੂਜੇ ਨੂੰ ‘ਵੀਡੀਓਜ’ ਲੀਕ, ਅਪਲੋਡ ਕਰਨ ਤੱਕ ਦੀਆਂ ਇਹ ਧਮਕੀਆਂ ਦੇ ਰਹੀਆਂ ਹਨ। ਇਨ•ਾਂ ਵੀਡੀਓਜ਼ ਵਿੱਚ ਕੀ  ਹੋ ਸਕਦੈ? ਇਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਦੋਵਾਂ ਦੀ ਇਸ ਜਨਤਕ ਲੜਾਈ ਨਾਲ ਇਨ•ਾਂ ਦੋਵਾਂ ਦੇ ਅਤੇ ਇਸ ਇੰਡਸਟਰੀ ਨਾਲ ਜੁੜੇ ਹੋਰ ਲੋਕਾਂ ਦੇ ਚਿਹਰੇ ਵੀ ਨੰਗੇ ਹੋ ਰਹੇ ਹਨ। ਇਸ ਇੰਡਸਟਰੀ ‘ਚ ਕੀ ਕੁਝ ਚੱਲਦਾ ਹੈ। ਇਸ ਨਾਲ ਜੁੜੀਆਂ ਮਾਡਲ ਕੁੜੀਆਂ ਦੇ ਅਸਲ ਕਿਰਦਾਰ ਕੀ ਹਨ, ਇਨ•ਾਂ ਸਭ ਗੱਲਾਂ ਦਾ ਖੁਲਾਸਾ ਇਨ•ਾਂ ਦੋਵਾਂ ਦੀ ‘ਸ਼ਬਦੀ ਜੰਗ’ ਤੋਂ ਹੋ ਰਿਹਾ ਹੈ। ਇਹ ਦੋਵੇਂ ਜਣੀਆਂ ਜਨਤਕ ਤੌਰ ‘ਤੇ ਇਕ ਦੂਜੇ ‘ਤੇ ਅਜਿਹੇ ਅਜਿਹੇ ਭੱਦੇ ਦੋਸ਼ ਲਗਾ ਰਹੀਆਂ ਹਨ, ਜਿਸ ਨਾਲ ਆਮ ਇਨਸਾਨ ਨੂੰ ਸ਼ਰਮਸ਼ਾਰ ਹੋਣ ਲੱਗਿਆ ਮਿੰਟ ਲੱਗੇ। ਇਨ•ਾਂ ਦੋਵਾਂ ਮਾਡਲ ਬੀਬੀਆਂ ਦਾ ਆਪਸੀ ਕਲੇਸ਼ ਕੀ ਅਤੇ ਕਿਉਂ ਹੈ? ਇਸ ਬਾਰੇ ਅਸਲ ਗੱਲ ਇਹ ਦੋਵੇਂ ਹੀ ਜਾਣਦੀਆਂ ਹਨ।
ਇਹਨਾਂ ਦੋਵਾਂ ਮਾਡਲਾਂ ਦੀ ਲੜਾਈ ਦਾ ਅਸਰ ਸੁਮੱਚੀ ਮਾਡਲਿੰਗ ਇੰਡਸਟਰੀ ‘ਤੇ ਪੈਣਾ ਸੁਭਾਵਕ ਹੈ।  ਮਨੋਰੰਜਨ ਜਗਤ ‘ਚ ਮਾਡਲਾਂ ਨੂੰ ਓਨੀ ਇੱਜ਼ਤ ਨਹੀਂ ਦਿੱਤੀ ਜਾਂਦੀ, ਜਿੰਨੀ ਫ਼ਿਲਮ ਇੰਡਸਟਰੀ ਦੀਆਂ ਕਲਾਕਾਰ ਕੁੜੀਆਂ ਨੂੰ ਮਿਲਦੀ ਹੈ। ਅਕਸਰ ਹੀ ਮਾਡਲਾਂ ਨੂੰ ਕੋਈ ਬਹੁਤੀ ਵਧੀਆ ਨਿਗਾ ਨਾਲ ਵੀ ਨਹੀਂ ਦੇਖਿਆ ਜਾਂਦਾ। ਬਹੁਤ ਸਾਰੀਆਂ ਮਾਡਲਾਂ ‘ਤੇ ਤਾਂ ਦੇਹ ਵਪਾਰ ਨਾਲ ਜੁੜੇ ਹੋਣ ਤੱਕ ਦੇ ਵੀ ਦੋਸ਼ ਲੱਗਦੇ ਰਹੇ ਹਨ। ਇਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਕਈ ਮਾਡਲਾਂ ਤਾਂ ਕਿਸੇ ਨਾਮੀਂ ਗਾਇਕ ਨਾਲ ਮਿਊਜ਼ਿਕ ਵੀਡੀਓਜ਼ ‘ਚ ਕੰਮ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੀਆਂ ਹਨ। ਅਜਿਹਾਂ ਗੱਲਾਂ, ਲੜਾਈ, ਝਗੜਿਆਂ ਤੇ ਅਫ਼ਵਾਹਾਂ ਦਾ ਅਸਲ ਇਸ ਖ਼ੇਤਰ ਨਾਲ ਜੁੜੀਆਂ ਬਹੁਤੀਆਂ ਮਾਡਲਾਂ ‘ਤੇ ਕਿਸੇ ਨਾ ਕਿਸੇ ਰੂਪ ‘ਚ ਜ਼ਰੂਰ ਪੈਂਦਾ ਹੈ। ਅਜਿਹੀਆਂ ਲੜਾਈਆਂ ਅਤੇ ਦੋਸ਼ਾਂ ਨਾਲ ਬਹੁਤ ਸਾਰੀਆਂ ਕੁੜੀਆਂ ਦਾ ਮਾਪੇ ਉਨ•ਾਂ ਨੂੰ ਇਸ ਖ਼ੇਤਰ ‘ਚ ਆਉਣ ਨਹੀਂ ਦਿੰਦੇ। ਇਹੀ ਨਹੀਂ ਮਾਡਲਿੰਗ ਨੂੰ ਆਧਾਰ ਬਣਾ ਕੇ ਫ਼ਿਲਮ ਐਕਟਰਸ ਦਾ ਸੁਪਨਾ ਦੇਖਣ ਵਾਲੀਆਂ ਕੁੜੀਆਂ ਦੇ ਸੁਪਨੇ ਵੀ  ਇੰਡਸਟਰੀ ‘ਤੇ ਲੱਗੇ ਬਦਨਾਮੀ ਦੇ ਦਾਗਾਂ ਕਾਰਨ ਵਿਚਾਲੇ ਹੀ ਟੁੱਟ ਰਹੇ ਹਨ।
ਇਕ ਅੰਦਾਜ਼ੇ ਮੁਤਾਬਕ ਇਸ ਵੇਲੇ 2 ਤੋਂ 3 ਹਾਜ਼ਰ ਕੁੜੀਆਂ ਬਤੌਰ ਮਾਡਲ ਇਸ ਖ਼ੇਤਰ ‘ਚ ਸਰਗਰਮ ਹਨ, ਜਿਨ•ਾਂ ‘ਚੋਂ 30, 40 ਕੁੜੀਆਂ ਲਗਾਤਾਰ ਸਰਗਰਮ ਹਨ। ਮਹਿਜ਼ 10 ਤੋਂ 15 ਮਾਡਲਸ ਹੀ ਅਜਿਹੀਆਂ ਹਨ, ਜਿਹੜੀਆਂਂ ਮਨੋਰੰਜਨ ਜਗਤ ‘ਚ ਵੱਖਰੀ ਪਹਿਚਾਣ ਰੱਖਦੀਆਂ ਹਨ।  ਹਿਮਾਂਸ਼ੀ ਖੁਰਾਣਾ ਮਾਡਲਿੰਗ ਦੇ ਖ਼ੇਤਰ ‘ਚ ਕਰੀਬ 10 ਸਾਲਾਂ ਤੋਂ ਸਰਗਰਮ ਹੈ ਅਤੇ ਉਸ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੋਈ ਹੈ। ਉਹ ਪੰਜਾਬੀ ਦੀਆਂ ਮੋਹਰੀ ਅਤੇ ਮਹਿੰਗੀਆਂ ਮਾਡਲਾਂ ‘ਚ ਸ਼ਾਮਲ ਹੈ। ਦੂਜੇ ਪਾਸੇ ਸ਼ਹਿਨਾਜ ਗਿੱਲ ਵੀ ਇਸ ਖ਼ੇਤਰ ‘ਚ ਜਾਣੀ ਪਹਿਚਾਣੀ ਮਾਡਲ ਹੈ।  ਦੋਵਾਂ ਦੇ ਇਸ ਝਗੜੇ ਦਾ ਇਸ ਖ਼ੇਤਰ ਨਾਲ ਜੁੜੇ ਲੋਕ ਖੂਬ ਲੁਤਫ਼ ਉਠਾ ਰਹੇ ਹਨ, ਪਰ ਕੋਈ ਵੀ ਇਸ ਨੂੰ ਖ਼ਤਮ ਕਰਨ ਲਈ ਅੱਗੇ ਨਹੀਂ ਆ ਰਿਹਾ। ਯਕੀਨਣ ਦੋਵਾਂ ਦੀ ਇਸ ਲੜਾਈ ਦਾ ਅਸਰ ਹੋਰ ਮਾਡਲਾਂ ‘ਤੇ ਪਵੇਗਾ। ਪਰ ਫ਼ਿਲਹਾਲ ਕੋਈ ਵੀ ਕੁਝ ਬੋਲਣ ਲਈ ਤਿਆਰ ਨਹੀਂ ਹੈ।#Team Fivewood

Comments & Feedback