in

19 ਜੁਲਾਈ ਨੂੰ ਰਿਲੀਜ਼ ਹੋਵੇਗੀ ਗਿੱਪੀ ਗਰੇਵਾਲ ਦੀ ‘ਅਰਦਾਸ 2’, ਇਸ ਵਾਰ ਨਜ਼ਰ ਆਉਣਗੇ ਕਈ ਵੱਡੇ ਚਿਹਰੇ

ਗਾਇਕ, ਅਦਾਕਾਰ, ਨਿਰਮਾਤਾ ਤੇ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਬਤੌਰ ਨਿਰਦੇਸ਼ਕ ਪਹਿਲੀ ਫ਼ਿਲਮ ‘ਅਰਦਾਸ’ ਦੇ ਸੀਕੁਅਲ  ‘ਅਰਦਾਸ 2’ ਦੀ ਸ਼ੂਟਿੰਗ ਅੱਜ ਕੱਲ• ਕੈਨੇਡਾ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਚੱਲ ਰਹੀ ਹੈ। ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਹੋਵੇਗੀ। ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਵੱਲੋਂ ਸਾਂਝੇ ਤੌਰ ‘ਤੇ ਲਿਖੀ ਗਈ ਇਸ ਫ਼ਿਲਮ ‘ਚ ਇਸ ਵਾਰ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਸਮੇਤ ਕੁਲਜਿੰਦਰ ਸਿੱਧੂ, ਜਪਜੀ ਖਹਿਰਾ, ਸਪਨਾ ਪੱਬੀ ਅਤੇ ਮੇਹਰ ਵਿੱਜ ਵੀ ਨਜ਼ਰ ਆਵੇਗੀ।

 

‘ਅਰਦਾਸ’ ਵਿੱਚ ਪਹਿਲਾਂ ਗੁਰਪ੍ਰੀਤ ਘੁੱਗੀ ਨੇ ਮੁੱਖ ਭੂਮਿਕਾ ਨਿਭਾਈ ਸੀ, ਪਰ ਇਸ ਵਾਰ ‘ਅਰਦਾਸ 2’ ਵਿੱਚ ਘੁੱਗੀ ਸਮੇਤ ਕੁਝ ਹੋਰ ਕਹਾਣੀ ਅਤੇ ਕਿਰਦਾਰ ਵੀ ਸ਼ਾਮਲ ਕੀਤੇ ਗਏ ਹਨ। ਪਹਿਲੀ ਫ਼ਿਲਮ ਵਾਂਗ ਇਸ ਵਾਰ ਵੀ ਸਰਦਾਰ ਸੋਹੀ, ਰਾਣਾ ਰਣਬੀਰ, ਮਲਕੀਤ ਰੌਣੀ ਅਤੇ ਰਾਣਾ ਜੰਗ ਬਹਾਦਰ ਅਹਿਮ ਭੂਮਿਕਾ ‘ਚ ਨਜ਼ਰ ਆਉਂਣਗੇ। ਗਿੱਪੀ ਗਰੇਵਾਲ ਦੇ ਘਰੇਲੂ ਬੈਨਰ ‘ਹੰਬਲ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫਰ ਬਲਜੀਤ ਸਿਘ ਦਿਓ ਹਨ।


ਯਾਦ ਰਹੇ ਗਿੱਪੀ ਗਰੇਵਾਲ ਦੀ ਇਹ ਫ਼ਿਲਮ ‘ਅਰਦਾਸ’ ਨੇ ਸਫ਼ਲਤਾ ਦੇ ਕਈ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।

ਇਸ ਫ਼ਿਲਮ ਨੂੰ ਸਮੁੱਚੇ ਪੰਜਾਬੀਆਂ ਨੇ ਸ਼ਾਨਦਾਰ ਹੁੰਗਾਰਾ ਦਿੱਤਾ ਸੀ ਜਿਸ ਤੋਂ ਬਾਅਦ ਹੀ ਗਿੱਪੀ ਅਤੇ ਉਨ•ਾਂ ਦੀ ਟੀਮ ਨੇ ਇਸ ਦਾ ਸੀਕੁਅਲ ਬਣਾਉਣ ਦਾ ਫ਼ੈਸਲਾ ਲਿਆ ਸੀ। ਇਸ ਸਾਲ ਗਿੱਪੀ ਦੀ ਇਸ ਫ਼ਿਲਮ ਦੇ ਨਾਲ ਨਾਲ ਦਰਸ਼ਕਾਂ ਨੂੰ ਮੰਜੇ ਬਿਸਤਰੇ ਦਾ ਵੀ ਸੀਕੁਅਲ ‘ਮੰਜੇ ਬਿਸਤਰੇ 2’ ਨੂੰ ਦੇਖਣ ਨੂੰ ਮਿਲੇਗਾ। #TeamFivewood

Leave a Reply

Your email address will not be published. Required fields are marked *

…ਸ਼ਾਇਦ ਇਸੇ ਕਰਕੇ ਬਦਨਾਮ ਹੈ ਮਾਡਲਿੰਗ ਦੀ ਦੁਨੀਆ

ਹਰੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਫ਼ਿਲਮ ‘ਨਾਢੂ ਖਾ’ 26 ਅਪ੍ਰੈਲ ਨੂੰ ਹੋਵੇਗੀ ਰਿਲੀਜ਼