14 ਫਰਵਰੀ ਨੂੰ ਵੈਲੇਨਟਾਈਨਸ ਡੇਅ ਮੌਕੇ ਪੰਜਾਬੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਰਿਲੀਜ਼ ਹੋ ਰਹੀ ਹੈ। ਨਿਰਦੇਸ਼ਕ ਅਮਰਜੀਤ ਸਿੰਘ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਬੀਨੂੰ ਢਿੱਲੋਂ, ਸਰਗੁਣ ਮਹਿਤਾ ਅਤੇ ਜੌਰਡਨ ਸੰਧੂ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੀ ਟੀਮ ਮੁਤਾਬਕ ਇਹ ਫਿਲਮ ਨਿਰੋਲ ਰੂਪ ‘ਚ ਕਾਮੇਡੀ ਅਤੇ ਰੁਮਾਂਟਿਕ ਫ਼ਿਲਮ ਹੈ, ਜੋ ਮਨੋਰੰਜਨ ਦੇ ਨਾਲ ਨਾਲ ਇਕ ਸਮਾਜਿਕ ਸੁਨੇਹਾ ਵੀ ਦਿੰਦੀ ਹੈ। ਇਹ ਫ਼ਿਲਮ ਪਹਿਲੀ ਵਾਰ ਸਰਗੁਣ ਮਹਿਤਾ ਅਤੇ ਬੀਨੂੰ ਢਿੱਲੋਂ ਨੂੰ ਇੱਕਠਿਆਂ ਪਰਦੇ ‘ਤੇ ਪੇਸ਼ ਕਰ ਰਹੀ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਸੋਸ਼ਲ ਮੀਡੀਆ ‘ਤੇ ਮਿਲ ਰਹੇ ਹੁੰਗਾਰੇ ਤੋਂ ਫਿਲਮ ਦੀ ਸਮੁੱਚੀ ਟੀਮ ਬੇਹੱਦ ਖੁਸ਼ ਹੈ। ਆਸ ਕੀਤੀ ਜਾ ਰਹੀ ਹੈ ਕਿ ਫ਼ਿਲਮ ਨੂੰ ਵੀ ਦਰਸ਼ਕ ਵੱਡਾ ਹੁੰਗਾਰਾ ਦੇਣਗੇ।
ਫਿਲਮ ਦੀ ਅਦਾਕਾਰਾ ਸਰਗੁਣ ਮਹਿਤਾ ਨੇ ਕਿਹਾ ਕਿ ਕਾਲਾ ਸ਼ਾਹ ਕਾਲਾ ਦਾ ਸੈੱਟ ਮੌਜ-ਮਸਤੀ ਨਾਲ ਭਰਪੂਰ ਸੀ। ਹਾਲਾਂਕਿ ਇਹ ਹੋ ਸਕਦਾ ਹੈ ਕਿ ਫਿਲਮ ਦਾ ਵਿਸ਼ਾ ਸੀਰੀਅਸ ਲੱਗੇ ਪਰ ਅਸੀਂ ਉਸਨੂੰੰ ਕਾਮੇਡੀ ਨਾਲ ਪੇਸ਼ ਕੀਤਾ ਹੈ। ਫਿਲਮ ‘ਚ ਬੀਨੂੰ ਢਿੱਲੋਂ ਦੀ ਕਾਮੇਡੀ ਦੀ ਟਾਈਮਿੰਗ ਕਮਾਲ ਦੀ ਹੈ। ਇਹ ਫਿਲਮ ਹਰ ਤਰ•ਾਂ ਦੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।
in News
ਸਰਗੁਣ ਮਹਿਤਾ ਨੇ ਕਿਹਾ ‘ਵੈਲਨੇਟਾਈਟਸ ਡੇਅ’ ਮਨਾਓ ‘ਕਾਲਾ ਸ਼ਾਹ ਕਾਲਾ’ ਦੇ ਨਾਲ
