in

‘ਰੱਬ ਦਾ ਰੇਡੀਓ 2’ : ਕਹਾਣੀ ਜਿਥੇ ਖ਼ਤਮ ਹੋਈ, ਉਥੋਂ ਹੀ ਹੋਵੇਗੀ ਸ਼ੁਰੂ, ਜਾਣੋ ਕੀ ਹੋਵੇਗਾ ਖਾਸ

‘ਰੱਬ ਦਾ ਰੇਡੀਓ 2’ ‘ਚ ਪਹਿਲੀ ਫਿਲਮ ਦੀ ਕਹਾਣੀ ਦਾ ਦਿਖੇਗਾ ਅਗਲਾ ਭਾਗ, ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ : ਤਰਸੇਮ ਜੱਸੜ ਅਤੇ ਸਿਮੀ ਚਾਹਲ ਦੀ ਜੋੜੀ ਇੱਕ ਵਾਰ ਫਿਰ ਸਿਨੇਮਾ ‘ਤੇ ਧੂਮਾਂ ਪਾਉਣ ਲਈ ਤਿਆਰ ਹੈ। ਕਿਉਂਕਿ ‘ਰੱਬ ਦਾ ਰੇਡੀਓ’ ਪਹਿਲੀ ਸੁਪਰਹਿੱਟ ਫ਼ਿਲਮ ਦੇਣ ਤੋਂ ਬਾਅਦ ਉਸੇ ਕਹਾਣੀ ਨੂੰ ਅੱਗੇ ਦਿਖਾਉਣ ਲਈ ਤਿਆਰ ਹਨ ਤਰਸੇਮ ਜੱਸੜ ਅਤੇ ਸਿਮੀ ਚਾਹਲ। ਰੱਬ ਦਾ ਰੇਡੀਓ 2 ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਜਿਸ ਤੋਂ ਸਾਫ ਹੈ ਕਿ ਪਹਿਲੀ ਰੱਬ ਦਾ ਰੇਡੀਓ ਫਿਲਮ ਦੀ ਕਹਾਣੀ ਨੂੰ ਅੱਗੇ ਵਧਾਇਆ ਜਾ ਰਿਹਾ ਹੈ।

ਪਿਛਲੀ ਫਿਲਮ ‘ਚ ਤਰਸੇਮ ਜੱਸੜ ਜਿੰਨ੍ਹਾਂ ਦੇ ਕਿਰਦਾਰ ਦਾ ਨਾਮ ਮਨਜਿੰਦਰ ਹੈ ਉਹ ਬਰਾਤ ਲੈ ਕੇ ਆ ਗਏ ਸੀ ਪਰ ਰੱਬ ਦਾ ਰੇਡੀਓ 2 ‘ਚ ਹੁਣ ਫਿਲਮ ਦੀ ਉਸੇ ਕਹਾਣੀ ਨੂੰ ਅੱਗੇ ਦਿਖਾਇਆ ਜਾਵੇਗਾ ਜਿਵੇਂ ਕਿ ਫਿਲਮ ਦੀ ਇਸ ਟੀਜ਼ਰ ‘ਚ ਦਿਖਾਇਆ ਜਾ ਰਿਹਾ ਹੈ। ਸਿਮੀ ਚਾਹਲ ਯਾਨੀ ਗੁੱਡੀ ਦੀ ਡੋਲੀ ਹੁਣ ਮਨਜਿੰਦਰ ਦੇ ਘਰ ਪਹੁੰਚ ਚੁੱਕੀ ਹੈ ਦੇਖਣਾ ਹੋਵੇਗਾ ਹੁਣ ਫਿਲਮ ‘ਚ ਅੱਗੇ ਕੀ ਕੁਝ ਦੇਖਣ ਨੂੰ ਮਿਲਦਾ ਹੈ।

ਰੱਬ ਦਾ ਰੇਡੀਓ 2 ਨੂੰ ਸ਼ਰਨ ਆਰਟ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਕਹਾਣੀ ਜੱਸ ਗਰੇਵਾਲ ਵੱਲੋਂ ਹੀ ਲਿਖੀ ਗਈ ਹੈ। ਪਹਿਲੀ ਫਿਲਮ ਵੀ ਜੱਸ ਗਰੇਵਾਲ ਵੱਲੋਂ ਹੀ ਲਿਖੀ ਗਈ ਸੀ। ਫਿਲਮ ਰੱਬ ਦਾ ਰੇਡੀਓ 2 ਨੂੰ ਮਨਪ੍ਰੀਤ ਜੋਹਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਫਿਲਮ ‘ਚ ਤਰਸੇਮ ਜੱਸੜ ਅਤੇ ਸਿਮੀ ਚਾਹਲ ਤੋਂ ਇਲਾਵਾ ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਅਵਤਾਰ ਗਿੱਲ ਅਤੇ ਜਗਜੀਤ ਸੰਧੂ ਅਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਲਾਕਾਰ ਨਜ਼ਰ ਆਉਣਗੇ। ਰੱਬ ਦਾ ਰੇਡੀਓ ਪਹਿਲੀ ਨੂੰ ਦਰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ ।ਫਿਲਮ ਨੇ ਬਾਕਸ ਆਫਿਸ ‘ਤੇ ਵੀ ਕਮਾਈ ਦੇ ਕਈ ਰਿਕਾਰਡ ਬਣਾਏ ਸੀ।

Leave a Reply

Your email address will not be published. Required fields are marked *

ਬੱਬੂ ਮਾਨ ਬਣਿਆ ‘ਸੁੱਚਾ ਸੂਰਮਾ’, ਫ਼ਿਲਮ ਦੀ ਸ਼ੂਟਿੰਗ ਸ਼ੁਰੂ

ਸਰਗੁਣ ਮਹਿਤਾ ਨੇ ਕਿਹਾ ‘ਵੈਲਨੇਟਾਈਟਸ ਡੇਅ’ ਮਨਾਓ ‘ਕਾਲਾ ਸ਼ਾਹ ਕਾਲਾ’ ਦੇ ਨਾਲ