in

ਪੰਜਾਬੀ ਸਿਨੇਮੇ ਦਾ ਪ੍ਰਤਿਭਾਵਾਨ ਅਦਾਕਾਰ ਅਮਨ ਕੋਤਿਸ਼

ਅਮਨ ਕੋਤਿਸ਼ ਪ੍ਰਤਿਭਾਵਾਨ ਅਦਾਕਾਰ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਪੰਜਾਬੀ ਮਨੋਰੰਜਨ ਜਗਤ ‘ਚ ਆਪਣੀ ਵੱਖਰੀ ਪਹਿਚਾਣ ਸਥਾਪਤ ਕਰਦਾ ਜਾ ਰਿਹਾ ਹੈ। ਪੰਜਾਬੀ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰਦਾ ਕਰਦਾ ਉਹ ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਇਆ ਹੈ। ਕਈ ਫ਼ਿਲਮਾਂ ‘ਚ ਵੱਡੇ ਛੋਟੇ ਕਿਰਦਾਰਾਂ ‘ਚ ਨਜ਼ਰ ਆ ਚੁੱਕਾ ਅਮਨ ਅੱਜ ਕੱਲ• ਪੰਜਾਬੀ ਫ਼ਿਲਮ ‘ਜੱਦੀ ਸਰਦਾਰ’ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ। ਉਹ ਇਸ ਫ਼ਿਲਮ ‘ਚ ਦਮਦਾਰ ਵਿਲੇਨ ਦੀ ਭੂਮਿਕਾ ਨਿਭਾ ਰਿਹਾ ਹੈ।

Êਪੰਜਾਬੀ ਗਾਇਕ ਹਰਫ਼ ਚੀਮੇ ਦੇ ਗੀਤ ‘ਵਾਰਦਾਤ’ ਜ਼ਰੀਏ ਪਹਿਲੀ ਵਾਰ ਕੈਮਰੇ ਮੂਹਰੇ ਆਉਣ ਵਾਲੇ ਅਮਨ ਦੀ ਪਹਿਲੀ ਵਾਰ ਚਰਚਾ ਦਿਲਜੀਤ ਦੁਸਾਂਝ ਦੇ ਗੀਤ ‘ਜੱਟ ਫ਼ਾਇਰ ਕਰਦਾ’ ਨਾਲ ਹੋਈ ਸੀ। ਉਹ ਹੁਣ ਤੱਕ ਦਰਜਨਾਂ ਮਿਊਜ਼ਿਕ ਵੀਡੀਓਜ਼ ਵਿੱਚ ਨਜ਼ਰ ਆ ਚੁੱਕਾ ਹੈ। ਕੁਝ ਸਮੇਂ ਤੋਂ ਉਹ ਫ਼ਿਲਮਾਂ ਜ਼ਰੀਏ ਆਪਣੀ ਪਹਿਚਾਣ ਸਥਾਪਤ ਕਰਨ ‘ਚ ਲੱਗਾ ਹੋਇਆ ਹੈ। ਜ਼ਿਲ•ਾ ਸੰਗਰੂਰ ਦੇ ਪਿੰਡ ਕਾਂਝਲਾ ਨਾਲ ਸਬੰਧਿਤ ਅਮਨ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਵਿਭਾਗ ਤੋਂ ਥੀਏਟਰ ਦੀ ਪੜ•ਾਈ ਕੀਤੀ ਹੈ। ਅਦਾਕਾਰੀ ਦੀਆਂ ਬਰੀਕੀਆਂ ਸਿੱਖਣ ਅਤੇ ਸਿਨੇਮੇ ਬਾਰੇ ਗਿਆਨ ਹਾਸਲ ਕਰਨ ਤੋਂ ਬਾਅਦ ਹੀ ਉਹ ਪੇਸ਼ਾਵਰ ਅਦਾਕਾਰ ਵਜੋਂ ਇਸ ਖ਼ੇਤਰ ਨਾਲ ਜੁੜਿਆ ਹੈ। ਹਿੰਦੀ ਸੀਰੀਅਲ ‘ਪਲਟਨ’ ਅਤੇ ‘ਵਾਰਿਸ’ ਵਿੱਚ ਵੀ ਆਪਣੀ ਢੁਕਵੀਂ ਹਾਜ਼ਰੀ ਲਗਵਾ ਚੁੱਕਾ ਅਮਨ ਪੰਜਾਬੀ ਫ਼ਿਲਮ ‘ਰੋਮੀਓ ਰਾਂਝਾ’, ‘ਮਿੱਟੀ ਨਾ ਫ਼ਰੋਲ ਜੋਗੀਆ’, ‘ਕੌਣ ਕਰੇ ਇਨਸਾਫ਼’, ‘ਪੱਚੀ ਕਿੱਲੇ’, ‘ਟੇਸ਼ਨ’, ਅਤੇ ‘ਰਾਂਝਾ ਰੀਫਿਊਜੀ’ ਵਿੱਚ ਅਹਿਮ ਭੂਮਿਕਾ ਨਿਭਾ ਚੁੱਕਾ ਹੈ। ਹੁਣ ਉਹ ਛੇਤੀ ਹੀ ਪੰਜਾਬੀ ਫ਼ਿਲਮ ‘ਮੋਹਤਬਾਰ’ ਵਿੱਚ ਅਦਾਕਾਰ ਤੇ ਗਾਇਕ ਯੁਵਰਾਜ ਹੰਸ ਨਾਲ ਨਜ਼ਰ ਆਵੇਗਾ। ਅਮਨ ਮੁਤਾਬਕ ਪੰਜਾਬੀ ਫ਼ਿਲਮ ‘ਜੱਦੀ ਸਰਦਾਰ’ ਉਸ ਨੂੰ ਵੱਖਰੀ ਪਹਿਚਾਣ ਦੇਵੇਗੀ। ਨਿਰਮਾਤਾ ਬਲਜੀਤ ਸਿੰਘ ਜੌਹਲ ਅਤੇ ਨਿਰਦੇਸ਼ਕ ਮਨਭਾਵਨ ਸਿੰਘ ਦੀ ਇਸ ਫ਼ਿਲਮ ਵਿੱਚ ਉਸ ਨੇ ਵਿਲੇਨ ਦੀ ਦਮਦਾਰ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਜ਼ਰੀਏ ਉਸ ਨੂੰ ਆਪਣੀ ਅਦਾਕਾਰੀ ਦਾ ਇਕ ਨਿਵੇਕਲਾ ਰੰਗ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਹ ਨਿਰਦੇਸ਼ਕ ਮਨਭਾਵਨ ਸਿੰਘ ਦੀਆਂ ਅਗਲੀਆਂ ਦੋ ਫਿਲਮਾਂ ਵਿੱਚ ਵੀ ਅਹਿਮ ਭੂਮਿਕਾ ‘ਚ ਨਜ਼ਰ ਆਵੇਗਾ। ਅਮਨ ਮੁਤਾਬਕ ਉਹ ਹੌਲੀ ਹੌਲੀ ਹੀ ਸੀ ਪਰ ਆਪਣੀ ਮਿਹਨਤ ਸਦਕਾ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ।

Leave a Reply

Your email address will not be published. Required fields are marked *

‘ਲੁਕਣ ਮੀਚੀ’ ਵਿੱਚ ਗੁਰਚੇਤ ਚਿੱਤਰਕਾਰ ਕਰੇਗਾ ਕਮਾਲ, 3 ਮਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

‘ਹਾਈ ਐਂਡ ਯਾਰੀਆਂ’ ਦਾ ਬਣਿਆ ਬਜ਼, ਭਲਕੇ 22 ਫਰਵਰੀ ਨੂੰ ਹੋ ਰਹੀ ਹੈ ਰਿਲੀਜ਼