in

‘ਲੁਕਣ ਮੀਚੀ’ ਵਿੱਚ ਗੁਰਚੇਤ ਚਿੱਤਰਕਾਰ ਕਰੇਗਾ ਕਮਾਲ, 3 ਮਈ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਪੰਜਾਬ ਵਿੱਚ ਟੈਲੀ ਕਾਮੇਡੀ ਫ਼ਿਲਮਾਂ ਦਾ ਰੁਝਾਨ ਸ਼ੁਰੂ ਕਰਨ ਵਾਲਾ ਨਾਮਵਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਪੰਜਾਬੀ ਫ਼ਿਲਮ ‘ਲੁਕਣ ਮੀਚੀ’ ਵਿੱਚ ਆਪਣੀ ਅਦਾਕਾਰੀ ਦੇ ਜਲਵੇਂ ਦਿਖਾਵੇਗਾ। ਨਿਰਮਾਤਾ ਅਵਤਾਰ ਸਿੰਘ ਬੱਲ ਅਤੇ ਨਿਰਦੇਸ਼ਕ ਐਮ ਹੁੰਦਲ ਦੀ ਇਹ ਫ਼ਿਲਮ 3 ਮਈ ਨੂੰ ਰਿਲੀਜ਼ ਹੋ ਰਹੀ ਹੈ। ਪ੍ਰੀਤ ਹਰਪਾਲ, ਮੈਂਡੀ ਤੱਖਰ, ਅੰਮ੍ਰਿਤ ਔਲਖ, ਯੋਗਰਾਜ ਸਿੰਘ, ਗੱਗੂ ਗਿੱਲ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਅਨਮੋਲ ਵਰਮਾ ਤੇ ਹੌਬੀ ਧਾਲੀਵਾਲ ਦੀ ਅਹਿਮ ਭੂਮਿਕਾ ਵਾਲੀ ਇਸ ਫ਼ਿਲਮ ‘ਚ ਗੁਰਚੇਤ ਪੁਲਿਸ ਦੀ ਵਰਦੀ ਦੇ ਨਾਲ ਨਾਲ ਇਕ ਹਰਿਆਣਵੀ ਵਜੋਂ ਵੀ ਨਜ਼ਰ ਆਵੇਗਾ।

ਪੰਜਾਬ ਦੇ ਸਰਹੱਦੀ ਸ਼ਹਿਰ ਫ਼ਾਜ਼ਿਲਕਾ, ਅਬੋਹਰ, ਡੱਬਵਾਲੀ ਅਤੇ ਲੁਧਿਆਣਾ ‘ਚ ਫਿਲਮਾਈ ਗਈ ਇਹ ਫ਼ਿਲਮ ਗੁਰਚੇਤ ਚਿੱਤਰਕਾਰ ਦੀ ਕਲਾ ਦਾ ਮੁਜ਼ਾਹਰਾ ਸਾਬਤ ਹੋਵੇਗੀ। ਟੈਲੀਫ਼ਿਲਮਾਂ ਦਾ ਬਾਦਸ਼ਾਹ ਗੁਰਚੇਤ ਚਿੱਤਰਕਾਰ ਵੈਸੇ ਬਹੁਤ ਘੱਟ ਪੰਜਾਬੀ ਫਿਲਮਾਂ ‘ਚ ਨਜ਼ਰ ਆਉਂਦਾ ਹੈ। ਪਰ ਉਸਦੀ ਸ਼ਮੂਲੀਅਤ ਵਾਲੀ ਫਿਲਮ ‘ਚ ਉਸਦੀ ਮੌਜੂਦਗੀ ਦਰਸ਼ਕਾਂ ਦੇ ਮਨੋਰੰਜਨ ‘ਚ ਵਾਧਾ ਕਰਦੀ ਹੈ। ਇਸ ਫਿਲਮ ਤੋਂ ਬਾਅਦ ਉਹ ‘ਨਾਢੂ ਖਾ’ ਫ਼ਿਲਮ ਵਿੱਚ ਵੀ ਨਜ਼ਰ ਆਵੇਗਾ।

Leave a Reply

Your email address will not be published. Required fields are marked *

ਇੰਝ ਬਣੀ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫ਼ਿਲਮ ‘ਯਾਰਾ ਵੇ’, 5 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮੇ ਦਾ ਪ੍ਰਤਿਭਾਵਾਨ ਅਦਾਕਾਰ ਅਮਨ ਕੋਤਿਸ਼