ਪੰਜਾਬੀ ਸਿਨੇਮੇ ਦੀ ਸਫ਼ਲ ਅਦਾਕਾਰ ਜੋੜੀ ਦਿਲਜੀਤ ਦੁਸਾਂਝ ਤੇ ਨੀਰੂ ਬਾਜਵਾ ਇਕ ਵਾਰ ਫਿਰ ਤੋਂ ਇੱਕਠੇ ਪਰਦੇ ‘ਤੇ ਨਜ਼ਰ ਆਉਂਣਗੇ। ਦੋਵਾਂ ਦੀ ਇਹ ਜੋੜੀ ਪੰਜਾਬੀ ਫਿਲਮ ‘ਛੜਾ’ ਵਿੱਚ ਦੇਖਣ ਨੂੰ ਮਿਲੇਗੀ। 21 ਜੂਨ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਦੋਵੇਂ ਜਣੇ ਕਰੀਬ 4 ਸਾਲਾਂ ਬਾਅਦ ਮੁੜ ਇੱਕਠੇ ਨਜ਼ਰ ਆਉਣਗੇ। ਦੋਵਾਂ ਦੀ ਆਖਰੀ ਫਿਲ਼ਮ ‘ਸਰਦਾਰ ਜੀ’ ਸੀ। ਦੋਵੇ ਜਣੇ ‘ਜੀਹਨੇ ਮੇਰਾ ਦਿਲ ਲੁੱਟਿਆ’, ‘ਜੱਟ ਐਂਡ ਜੂਲੀਅਟ1’, ‘ਜੱਟ ਐਂਡ ਜੂਲੀਅਟ 2’ ਅਤੇ ‘ਸਰਦਾਰ ਜੀ 1’ ਵਿੱਚ ਇੱਕਠੇ ਕੰਮ ਕਰ ਚੁੱਕੇ ਹਨ। ਅਤੁਲ ਭੱਲਾ, ਅਮਿੰਤ ਭੱਲਾ, ਅਨੁਰਾਗ ਭੱਲਾ ਅਮਨ ਗਿੱਨ ਤੇ ਪਵਨ ਗਿੱਲ ਵੱਲੋਂ ਪ੍ਰੋਡਿਊਸ ਕੀਤੀ ਗਈ ਇਸ ਫ਼ਿਲਮ ਨੂੰ ਜਗਦੀਪ ਸਿੰਘ ਸਿੱਧੂ ਨੇ ਨਿਰਦੇਸ਼ਤ ਕੀਤਾ ਹੈ। ਪੰਜਾਬ ਅਤੇ ਰਾਜਸਥਾਨ ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਸ ਫਿਲ਼ਮ ਨੂੰ ਭਾਰਤ ਵਿੱਚ ਓਮ ਜੀ ਗੁਰੱਪ ਅਤੇ ਵਿਦੇਸ਼ਾਂ ਵਿੱਚ ਵਾਈਟ ਹਿੱਲ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।


ਦੱਸ ਦਈਏ ਕਿ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਪਹਿਲੇ ਦਿਨ ਤੋਂ ਹੀ ਇਸ ਫ਼ਿਲਮ ਦਾ ਰੱਜਕੇ ਪ੍ਰਚਾਰ ਕਰ ਰਹੇ ਹਨ। ਦੋਵੇਂ ਜਣੇ ਇਸ ਵੇਲੇ ਪੰਜਾਬੀ ਦੇ ਚੋਟੀ ਦੇ ਅਦਾਕਾਰ ਹਨ। ਨੀਰੂ ਬਾਜਵਾ ਨੇ ਆਪਣੀ ਸ਼ੁਰੂਆਤ ਪੰਜਾਬੀ ਮਿਊਜ਼ਿਕ ਵੀਡੀਓਜ਼ ਤੋਂ ਕੀਤੀ ਸੀ। ਜਦਕਿ ਦਿਲਜੀਤ ਦੁਸਾਂਝ ਪੰਜਾਬੀ ਫ਼ਿਲਮ ‘ਲਾਇਨ ਆਫ਼ ਪੰਜਾਬ’ ਜ਼ਰੀਏ ਬਤੌਰ ਹੀਰੋ ਪਹਿਲੀ ਵਾਰ ਸਾਹਮਣੇ ਆਇਆ ਸੀ। ‘ਜੱਟ ਐਂਡ ਜੂਲੀਅਟ’ ਦੇ ਹਿੱਟ ਹੋਣ ਤੋਂ ਬਾਅਦ ਹੀ ਦੋਵੇਂ ਜਣੇ ਪੰਜਾਬੀ ਦੇ ਟੌਪ ਸਟਾਰ ਬਣੇ ਸਨ।
in News
‘ਛੜਾ’ ਰਾਹੀਂ ਪਰਦੇ ‘ਤੇ ਮੁੜ ਦਿਖੇਗੀ ਦਿਲਜੀਤ ਦਸਾਂਝ ਤੇ ਨੀਰੂ ਬਾਜਵਾ ਦੀ ਸਫ਼ਲ ਜੋੜੀ


