fbpx

‘ਜਮਰੌਦ’ ਮੇਰੇ ਲਈ ਅਹਿਮ ਫ਼ਿਲਮ : ਜਤਿੰਦਰ ਕੌਰ

Posted on February 20th, 2019 in Fivewood Special

ਜਤਿੰਦਰ ਕੌਰ ਪੰਜਾਬੀ ਰੰਗਮੰਚ ਅਤੇ ਸਿਨੇਮੇ ਦੀ ਉਹ ਅਦਾਕਾਰਾ ਹੈ, ਜਿਸ ਨੇ ਹਮੇਸ਼ਾ ਹੀ ਆਪਣੀ ਸਹਿਜ ਭਰਪੂਰ ਅਦਾਕਾਰੀ ਨਾਲ ਦਰਸ਼ਕਾਂ ਦੇ ਮਨਾਂ ‘ਤੇ ਆਪਣੀ ਅਮਿੱਟ ਛਾਪ ਛੱਡੀ ਹੈ। ਕਰੀਬ 6 ਦਹਾਕਿਆਂ ਤੋਂ ਅਦਾਕਾਰੀ ਖ਼ੇਤਰ ‘ਚ ਸਰਗਰਮ ਜਤਿੰਦਰ ਕੌਰ ਦੀ ਸ਼ੁਰੂਆਤ ਪੰਜਾਬੀ ਨਾਟਕ ‘ਐਟਚੀ ਕੇਸ’ ਤੋਂ ਹੋਈ ਸੀ। ਮਰਹੂਮ ਨਾਟਕਕਾਰ ਤੇ ਲੇਖਕ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਦੇ ਥਾਪੜੇ ਨਾਲ ਅਦਾਕਾਰੀ ਦੇ ਪਿੜ• ‘ਚ ਆਈ ਜਤਿੰਦਰ ਕੌਰ ਹੁਣ ਤੱਕ ਸੈਂਕੜੇ ਨਾਟਕ, ਨੁੱਕੜ ਨਾਟਕ, ਸਟੇਜ ਸ਼ੋਅ, ਟੀਵੀ ਸੀਰੀਅਲ ਅਤੇ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਉਹ ਤਿੰਨ ਪੀੜ•ੀਆਂ ਦੇ ਸਾਂਝੇ ਕਲਾਕਾਰ ਹਨ। 9 ਅਪ੍ਰੈਲ 1941 ਨੂੰ ਅੰਮ੍ਰਿਤਸਰ ‘ਚ ਸੁਰਗਵਾਸੀ ਪਿਤਾ ਮੰਗਲ ਸਿੰਘ ਅਤੇ ਮਾਤਾ ਜੋਗਿੰਦਰ ਕੌਰ ਦੇ ਜਨਮੇ ਜਤਿੰਦਰ ਕੌਰ ਜੀ ਅੱਜ ਵੀ ਅਦਾਕਾਰੀ ਦੇ ਖ਼ੇਤਰ ‘ਚ ਸਰਗਰਮ ਹਨ। ਹਾਲਹਿ ‘ਚ ਪੰਜਾਬੀ ਫ਼ਿਲਮ ‘ਕਾਲਾ ਸ਼ਾਹ ਕਾਲਾ’ ਵਿੱਚ ਨਜ਼ਰ ਆਏ ਜਤਿੰਦਰ ਕੌਰ ਛੇਤੀ ਹੀ ਪੰਜਾਬੀ ਫਿਲਮ ‘ਜਮਰੌਦ’ ਵਿੱਚ ਅਹਿਮ ਭੂਮਿਕਾ ‘ਚ ਨਜ਼ਰ ਆਉਂਣਗੇ। ਉਨ•ਾਂ ਨਾਲ ਇਸ ਫ਼ਿਲਮ ਅਤੇ ਉਨ•ਾਂ ਦੇ ਇਸ ਸਫਲ ਦੇ ਸਿਲਸਿਲੇ ‘ਚ ਅਸੀਂ ਕੀਤੀ ਉਨ•ਾਂ ਨਾਲ ਇਹ ਖਾਸ ਗੱਲਬਾਤ :
ਜਤਿੰਦਰ ਕੌਰ ਜੀ ਤੁਹਾਡੀ ਅਦਾਕਾਰੀ ਨਾਲ ਸਾਂਝ ਕਿਵੇਂ ਅਤੇ ਕਦੋ ਪਈ ?
ਅਦਾਕਾਰੀ ਦਾ ਮੈਨੂੰ ਸਕੂਲ ਵੇਲੇ ਤੋਂ ਹੀ ਸ਼ੌਕ ਸੀ ਪਰ ਉਦੋਂ ਇਹ ਨਹੀਂ ਸੀ ਪਤਾ ਕਿ ਅਦਾਕਾਰੀ ਮੇਰੀ ਪਹਿਚਾਣ ਬਣੇਗੀ। ਇਕ ਨਾਟਕ ਦੇਖਣ ਗਈ ਸੀ, ਜਿਥੇ ਮੇਰੀ ਮੁਲਾਕਾਤ ਗੁਰਸ਼ਰਨ ਸਿੰਘ ਉਰਫ ਭਾਈ ਮੰਨਾ ਸਿੰਘ ਨਾਲ ਹੋਈ। ਉਨ•ਾਂ ਨੇ ਹੀ ਅਦਾਕਾਰੀ ਪ੍ਰਤੀ ਮੇਰੀਆਂ ਭਾਵਨਾਵਾਂ ਤੇ ਸਤਿਕਾਰ ਦੇਖ ਕੇ ਆਪਣੇ ਇਕ ਨਾਟਕ ‘ਅਟੈਚੀ ਕੇਸ’ ਵਿੱਚ ਛੋਟਾ ਜਿਹਾ ਕਿਰਦਾਰ ਨਿਭਾਉਣ ਦਾ ਮੌਕਾ ਦਿੱਤਾ। ਭਾਈ ਮੰਨਾ ਸਿੰਘ ਜੀ ਦੇ ਥਾਪੜੇ ਨਾਲ ਹੀ ਮੈਂ 1965 ਤੋਂ 1976 ਤੱਕ ਉਨ•ਾਂ ਨਾਲ ਲਗਾਤਾਰ ਨਾਟਕ, ਨੁੱਕਣ ਨਾਟਕ ਤੇ ਸਟੇਜ ਸ਼ੋਅ ਕੀਤੇ।
ਜਲੰਧਰ ਦੂਰਦਰਸ਼ਨ ਨਾਲ ਤੁਹਾਡੀ ਗੂੜੀ ਪਹਿਚਾਣ ਜੁੜੀ ਹੋਈ ਹੈ। ਇਸ ਨਾਲ ਕਿਵੇਂ ਤੇ ਕਦੋ ਜੁੜੇ ਸੀ?
ਨਾਟਕ ਕਰਦਿਆਂ ਬਹੁਤ ਸਾਰੇ ਲੋਕਾਂ ਨਾਲ ਜਾਣ ਪਹਿਚਾਣ ਵਧੀ। ਕਿਸੇ ਦੇ ਰਾਹ ਪਾਉਣ ‘ਤੇ ਮੈਂ 1976 ਵਿੱਚ ਦਿੱਲੀ ਦੂਰਦਰਸ਼ਨ ‘ਤੇ ਕਲਾਕਾਰ ਵਜੋਂ ਟੈਸਟ ਦਿੱਤਾ, ਜੋ ਪਾਸ ਹੋ ਗਿਆ। ਮੈਂ ਪਹਿਲੀ ਔਰਤ ਕਲਾਕਾਰ ਸੀ, ਜਿਸ ਨੇ ਇਹ ਟੈਸਟ ਪਾਸ ਕੀਤਾ ਸੀ। ਉਸ ਮਗਰੋਂ ਕਰੀਬ ਦੋ ਸਾਲ ਦਿੱਲੀ ਦੂਰਦਰਸ਼ਨ ਲਈ ਨਾਟਕ ਖੇਡੇ, ਫਿਰ ਮੈਨੂੰ ਜਲੰਧਰ ਦੂਰਦਰਸ਼ਨ ਭੇਜ ਦਿੱਤਾ ਗਿਆ ਜਿਥੇ ਮੈਂ ਕਰੀਬ 23 ਸਾਲ ਕੰਮ ਕੀਤਾ। ਇਥੇ ਹੀ ਮੇਰੀ ਜੋੜੀ ਹਰਭਜਨ ਜੱਬਲ ਨਾਲ ਬਣੀ ਸੀ। ਜਿਨ•ਾਂ ਨੂੰ ਅਕਸਰ ਲੋਕ ਮੇਰਾ ਪਤੀ ਹੀ ਸਮਝਦੇ ਰਹੇ।
ਰੰਗਮੰਚ ਤੋਂ ਟੈਲੀਵਿਜ਼ਨ ਤੇ ਫਿਰ ਸਿਨੇਮਾ। ਫ਼ਿਲਮਾਂ ‘ਚ ਸ਼ੁਰੂਆਤ ਕਿਵੇਂ ਹੋਈ ?
ਦੂਰਦਰਸ਼ਨ ‘ਚ ਕੰਮ ਕਰਦਿਆਂ ਹੀ ਮੈਨੂੰ ਫ਼ਿਲਮਾਂ ‘ਚ ਕੰਮ ਕਰਨ ਲਈ ਕਿਹਾ ਜਾਣਾ ਲੱਗਾ ਸੀ। ਬਹੁਤ ਸਾਰੇ ਫ਼ਿਲਮਾਂ ਵਾਲਿਆਂ ਨੇ ਮੈਨੂੰ ਤੇ ਹਰਭਜਨ ਜੱਬਲ ਜੀ ਨੂੰ ਇੱਕਠਿਆਂ ਨੂੰ ਵੀ ਫ਼ਿਲਮਾਂ ‘ਚ ਦਿਖਾਉਣਾ ਚਾਹਿਆ, ਪਰ ਮੈਂ ਫਿਲਮਾਂ ਤੋਂ ਕਤਰਾਉਂਦੀ ਰਹੀ। ਫਿਰ ਹੌਲੀ ਹੌਲੀ ਕੁਝ ਚੰਗੀਆਂ ਫ਼ਿਲਮਾਂ ਆਈਆਂ ਤਾਂ ਕੰਮ ਕਰਨ ਨੂੰ ਜੀਅ ਕੀਤਾ। ਵਿਸਾਖੀ, ਪੁਰਜਾ ਪੁਰਜਾ ਕੱਟ ਮਰੇ, ਨਲਾਇਕ, ਮਾਹੌਲ ਠੀਕ ਹੈ, ਦੁੱਲਾ ਭੱਟੀ, ਇਕ ਜ਼ਿੰਦ ਇਕ ਜਾਨ, ਅਸਾਂ ਨੂੰ ਮਾਣ ਵਤਨਾਂ ਦਾ, ਮੁੰਡੇ ਕਮਾਲ ਦੇ, ਸੁਪਰ ਸਿੰਘ, ਸਰਦਾਰ ਮੁਹੰਮਦ, ਕਾਲਾ ਸ਼ਾਹ ਕਾਲਾ ਸਮੇਤ ਕਈ ਹੋਰਾਂ ਫ਼ਿਲਮਾਂ ‘ਚ ਵੀ ਕੰਮ ਕੀਤਾ। ਹੁਣ ਮੇਰੀ ਫ਼ਿਲਮ ‘ਜਮਰੌਦ’ ਆਵੇਗੀ। ਮੈਂ ਭਾਵੇਂ ਥੋੜੀਆਂ ਫਿਲਮਾਂ ਕੀਤੀਆਂ ਹਨ ਪਰ ਚੰਗੇ ਵਿਸ਼ੇ ਵਾਲੀਆਂ ਹੀ ਕੀਤੀਆਂ ਹਨ।

 


‘ਜਮਰੌਦ’ ਕਿਸ ਤਰ•ਾਂ ਦੀ ਫ਼ਿਲਮ ਹੈ?
ਮੈਨੂੰ ਜਿਹੋ ਜਿਹੀਆਂ ਫ਼ਿਲਮਾਂ ‘ਚ ਕੰਮ ਕਰਕੇ ਸਕੂਨ ਮਿਲਦਾ ਹੈ, ਇਹੋ ਉਹੀ ਜਿਹੀ ਫ਼ਿਲਮ ਹੈ। ਇਹ ਕਹਾਣੀਕਾਰ ਤੇ ਲੇਖਕ ਵਰਿਆਮ ਸੰਧੂ ਦੀ ਕਹਾਣੀ ‘ਜਮਰੌਦ’ ‘ਤੇ ਅਧਾਰਿਤ ਫ਼ਿਲਮ ਹੈ। ਸਾਡੇ ਅੰਮ੍ਰਿਤਸਰ ਦਾ ਹੀ ਨਵਤੇਜ ਸੰਧੂ ਇਸ ਫ਼ਿਲਮ ਨੂੰ ਡਾਇਰੈਕਟ ਕਰ ਰਿਹਾ ਹੈ। ਜੇ ਤੁਸੀਂ ਜਮਰੌਦ ਕਹਾਣੀ ਪੜ•ੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਇਹ ਫ਼ਿਲਮ ਕਿਹੋ ਜਿਹੀ ਅਤੇ ਕਿਸ ਪੱਧਰ ਦੀ ਹੋਵੇਗੀ। ਜਮਰੌਦ ਪੰਜਾਬ ਦੇ ਉਸ ਦੌਰ ਦੀ ਕਹਾਣੀ ਹੈ ਜਦੋਂ ਅਤਿਵਾਦੀ ਤੇ ਪੁਲਿਸ ਵਾਲੇ ਲੋਕਾਂ ਨੂੰ ਉਨ•ਾਂ ਦੇ ਮੁੰਡੇ ਮਾਰ ਦੇਣ ਦੀ ਧਮਕੀ ਦੇ ਕੇ ਪੈਸੇ ਲੁੱਟਦੇ ਸਨ। ਇਸ ਦੌਰ ‘ਚ ਹਜ਼ਾਰਾਂ ਮੁੰਡੇ ਘਰ ਬਾਰ ਛੱਡ ਕੇ ਵਿਦੇਸ਼ਾਂ ਨੂੰ ਭੱਜ ਗਏ ਸਨ। ਇਹ ਫਿਲਮ ਇਕ ਬਾਪ ਅਤੇ ਪੁੱਤ ਦੀ ਕਹਾਣੀ ਹੈ। ਸੰਧੂ ਨੇ ਇਸ ਦਾ ਨਾਂ ਜਮਰੌਦ ਦੇ ਕਿਲ•ੇ ਤੋਂ ਪ੍ਰੇਰਿਤ ਹੋ ਕੇ ਰੱਖਿਆ ਹੈ। ਜਮਰੌਦ ਦਾ ਕਿਲ•ਾ ਅਜਿਹਾ ਕਿਲਾ ਹੈ ਜਿਸ ਨੂੰ ਹੁਣ ਤੱਕ ਸਿਰਫ ਜਰਨੈਲ ਹਰੀ ਸਿੰਘ ਨਲੂਆ ਹੀ ਸਰ ਕਰ ਸਕਿਆ ਹੈ। ਦਰਅਸਲ ਫ਼ਿਲਮ ਦੇ ਹਾਲਤਾਂ ਨੂੰ ਇਸ ਨਾਲ ਜੋੜਿਆ ਗਿਆ ਹੈ। ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਕੰਮ ਜਮਰੌਦ ਦਾ ਕਿਲ•ਾ ਫ਼ਤਿਹ ਕਰਨ ਤੋਂ ਘੱਟ ਨਹੀਂ ਹੁੰਦੇ। ਇਨਸਾਨ ਦੀ ਜ਼ਿੰਦਗੀ ਦੇ ਕਿਸੇ ਬਹੁਤ ਔਖੇ ਪੜਾਅ ਦਾ ਦਲੇਰੀ ਨਾਲ ਸਾਹਮਣਾ ਕੀਤੇ ਜਾਣ ਵੇਲੇ ‘ਜਮਰੌਦ ਦੇ ਕਿਲ•ੇ’ ਨੂੰ ਉਸ ਇਨਸਾਨ ਦੀ ਅੰਦਰੂਨੀ ਮਜ਼ਬੂਤ ਮਾਨਸਿਕਤਾ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ। ਇਹ ਫਿਲਮ ਪੰਜਾਬੀ ਦਰਸ਼ਕਾਂ ਦੇ ਲੂਅ ਕੰਢੇ ਖੜ•ੇ ਕਰ ਦੇਵੇਗੀ।
ਤੁਹਾਡਾ ਇਸ ‘ਚ ਕੀ ਕਿਰਦਾਰ ਹੈ?
ਇਸ ਫ਼ਿਲਮ ਦੇ ਹਾਲਾਤ ਪੰਜਾਬ ਦੇ ਬੁਰੇ ਹਾਲਤਾਂ ਵਾਂਗ ਬਹੁਤ ਤਣਾਅਪੂਰਵਕ ਹਨ। ਘਰ ‘ਤੇ ਕਦੇ ਪੁਲਿਸ ਵਾਲੇ ਛਾਪਾ ਮਾਰਦੇ ਹਨ ਤੇ ਕਦੇ ਅਤਿਵਾਦੀ ਆ ਧਮਕਦੇ ਹਨ। ਮੇਰਾ ਕਿਰਦਾਰ ਫ਼ਿਲਮ ਦੇ ਨਾਇਕ ਦੀ ਦਾਦੀ ਦਾ ਹੈ।ਘਰ ਦੀ ਇਹ ਬਜ਼ੁਰਗ ਹਮੇਸ਼ਾ ਚੜ•ਦੀਕਲਾ ‘ਚ ਰਹਿੰਦੀ ਹੈ। ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਗੁਰਬਾਣੀ ਦੀਆਂ ਤੁਕਾਂ ਜ਼ਰੀਏ ਉਨ•ਾਂ ਨੂੰ ਹੌਂਸਲਾ ਦਿੰਦੀ ਹੈ। ਘਰਾਂ ਨੂੰ ਹਮੇਸ਼ਾ ਬਜ਼ੁਰਗਾਂ ਦੀ ਲੋੜ ਹੁੰਦੀ ਹੈ। ਮੇਰਾ ਕਿਰਦਾਰ ਇਸ ਅਹਿਮੀਅਤ ਨੂੰ ਦਰਸਾਉਂਦਾ ਹੈ। ਮੈਂ ਇਸ ‘ਚ ਕੁਲਜਿੰਦਰ ਸਿੱਧੂ ਦੀ ਦਾਦੀ ਤੇ ਸਰਦਾਰ ਸੋਹੀ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ।
ਉਮਰ ਦੇ ਇਸ ਮੁਕਾਮ ‘ਤੇ ਪਹੁੰਚਕੇ ਤੁਸੀਂ ਆਪਣੇ ਕੰਮ ਤੋਂ ਕਿੰਨਾ ਕੁ ਸੁਤੰਤਸ਼ਟ ਹੋ?
ਮੈਂ ਹਮੇਸ਼ਾ ਉਹੀ ਕੰਮ ਕੀਤਾ ਹੈ, ਜੋ ਮੈਨੂੰ ਸੁਤੰਸ਼ਟੀ ਦੇਵੇ। ਇਹ ਤੁਹਾਡੇ ‘ਤੇ ਹੁੰਦਾ ਹੈ ਕਿ ਤੁਸੀਂ ਕੋਈ ਕੰਮ ਕਰਕੇ ਕਿੰਨੇ ਕੁ ਸੁਤੰਸ਼ਟ ਹੋ। ਮੈਂ ਭਟਕਣ ਕਦੇ ਆਪਣੇ ਨੇੜੇ ਨਹੀਂ ਆਉਂਣ ਦਿੱਤੀ। ਤੁਸੀਂ ਆਪਣੇ ਅੰਦਰਲੇ ਕਲਾਕਾਰ ਨੂੰ ਹਮੇਸ਼ਾ ਮਜ਼ਬੂਤ ਬਣਾ ਕੇ ਰੱਖੋ।
ਆਸ਼ਿਮਾ ਸੱਚਦੇਵਾ
73072 66783

Comments & Feedback