fbpx

‘ਜੱਦੀ ਸਰਦਾਰ’ ਵਿੱਚ ‘ਸ਼ਰੀਕ’ ਬਣੇ ਗੱਗੂ ਗਿੱਲ ਤੇ ਹੌਬੀ ਧਾਲੀਵਾਲ

Posted on February 20th, 2019 in Article

‘ਸੌਫਟ ਦਿਲ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਬਲਜੀਤ ਸਿੰਘ ਜੌਹਲ ਦੀ ਫ਼ਿਲਮ ‘ਜੱਦੀ ਸਰਦਾਰ’ ਵਿੱਚ ਪੰਜਾਬੀ ਦੇ ਦੋ ਦਿੱਗਜ ਅਦਾਕਾਰ ਗੱਗੂ ਗਿੱਲ ਅਤੇ ਹੌਬੀ ਧਾਲੀਵਾਲ ਪਹਿਲੀ ਵਾਰ ਇਕ ਦੂਜੇ ਦੇ ਸਾਹਮਣੇ ਹੋਣਗੇ, ਪਰ ਦੁਸ਼ਮਣ ਦੇ ਰੂਪ ‘ਚ ਨਹੀਂ ਸਕੇ ਭਰਾਵਾਂ ਦੇ ਰੂਪ ‘ਚ। ਇਨ•ਾਂ ਭਰਾਵਾਂ ‘ਚ ਦੁਸ਼ਮਣੀ ਵੀ ਪੈਂਦੀ ਹੈ, ਪਰ ਕਿਉਂ ? ਇਹ ਦੇਖਣਾ ਦਿਲਚਸਪ ਹੋਵੇਗਾ।  ਇਸ ਫਿਲਮ ‘ਚ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਇਨ•ਾਂ ਦੇ ਪੁੱਤਰਾਂ ਦੇ ਰੂਪ ‘ਚ ਨਜ਼ਰ ਆਉਂਣਗੇ। ਧੀਰਜ ਕੁਮਾਰ ਤੇ ਕਰਨ ਸੰਧੂ ਦੀ ਲਿਖੀ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਨਿਰਦੇਸ਼ਤ ਕਰ ਰਹੇ ਹਨ। ਸ਼ੂਟਿੰਗ ਦੇ ਮੁਕੰਮਲ ਪੜਾਅ ਵੱਲ ਵੱਧ ਰਹੀ ਇਸ ਦੀ ਸ਼ੂਟਿੰਗ ਪਟਿਆਲਾ, ਹਰਿਆਣਾ ਹੱਦ ‘ਤੇ ਇਕ ਪਿੰਡ ‘ਚ ਚੱਲ ਰਹੀ ਹੈ। ਫ਼ਿਲਮ ‘ਚ ਸਾਵਨ ਰੂਪੋਵਾਲੀ, ਯਾਦ ਗਰੇਵਾਲ, ਅਨੀਤਾ ਦੇਵਗਨ, ਸਤਵੰਤ ਕੌਰ, ਸੰਸਾਰ ਸੰਧੂ, ਅੰਮ੍ਰਿਤ ਬਿੱਲਾ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਅਮਨ ਕੌਸ਼ਕ, ਡਾ ਆਰ ਪੀ ਸਿੰਘ ਅਤੇ ਧੀਰਜ ਕੁਮਾਰ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਂਣਗੇ

ਇਹ ਫ਼ਿਲਮ ਪਿੰਡ ਦੇ ਦੋ ਨਾਮਵਰ ਸਰਦਾਰਾਂ ਦੇ ਪਰਿਵਾਰਾਂ ਦੀ ਕਹਾਣੀ ਹੈ। ਇਨ•ਾਂ ਦੇ ਪੁੱਤਰ ਸ਼ਹਿਰ ‘ਚ ਕਾਲਜ ‘ਚ ਪੜ•ਦੇ ਹਨ। ਦੋਵਾਂ ‘ਚ ਸਕੇ ਭਰਾਵਾਂ ਤੋਂ ਵੀ ਵੱਧ ਪਿਆਰ ਹੈ।  ਇਸ ਫ਼ਿਲਮ ਜ਼ਰੀਏ ਪੇਂਡੂ ਸੱਭਿਆਚਾਰ ਦੀ ਤਸਵੀਰ ਦੇ ਨਾਲ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਰਿਸ਼ਤਿਆਂ ‘ਚ ਪੈਂਦੀਆਂ ਦਰਾਰਾਂ ਨੂੰ ਵੀ ਦਿਖਾਇਆ ਗਿਆ ਹੈ। ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਸਿੱਪੀ ਗਿੱਲ ਮੁਤਾਬਕ ਇਸ ਫ਼ਿਲਮ ਦੀ ਕਹਾਣੀ ਕੁਝ ਸਮਾਂ ਪਹਿਲਾਂ ਉਸਨੂੰ ਇਸ ਦੇ ਲੇਖਕ ਧੀਰਜ ਤੇ ਕਰਨ ਸੰਧੂ ਨੇ ਸੁਣਾਈ ਸੀ। ਨਿਰਮਾਤਾ ਬਲਜੀਤ ਸਿੰਘ ਜੌਹਲ ਨਾਲ ਮੁਲਾਕਾਤ ਤੋਂ ਬਾਅਦ ਜਦੋਂ ਉਸ ਨੇ ਇਸ ਫ਼ਿਲਮ ਦੀ ਕਹਾਣੀ ਉਨ•ਾਂ ਨਾਲ ਸਾਂਝੀ ਕੀਤੀ ਤਾਂ ਉਨ•ਾਂ ਇਸ ‘ਤੇ ਫ਼ਿਲਮ ਬਣਾਉਣ ਦੀ ਹਾਮੀਂ ਭਰੀ। ਦਿਨਾਂ ਵਿੱਚ ਹੀ ਫ਼ਿਲਮ ਦੇ ਮੁੱਢਲੇ ਕਾਰਜ ਖ਼ਤਮ ਕੀਤੇ ਗਏ ਅਤੇ ਤੁਰੰਤ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ। ਇਹ ਫ਼ਿਲਮ ਉਸ ਦੇ ਦਿਲ ਦੇ ਬਹੁਤ ਕਰੀਬ ਹੈ।


ਫ਼ਿਲਮ ਦਾ ਟਾਈਟਲ ਹੀ ਇਸ ਦਾ ਵਿਸ਼ਾ ਵਸਤੂ ਸਪੱਸ਼ਟ ਕਰ ਰਿਹਾ ਹੈ। ਇਹ ਫ਼ਿਲਮ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ। ਪਿੰਡਾਂ ‘ਚ ਵੱਸਦੇ ਅਤੇ ਖੇਤੀਬਾੜੀ ਨਾਲ ਜੁੜੇ ਸਾਂਝੇ ਪਰਿਵਾਰਾਂ ਦੀ ਕਹਾਣੀ ਹੈ। ਉਹ ਇਸ ਫ਼ਿਲਮ ‘ਚ ਇਕ ਜ਼ਮੀਨ ਜਾਇਦਾਦ ਵਾਲੇ ਸਰਦਾਰ ਗੁੱਗੂ ਗਿੱਲ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ।  ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਫ਼ਿਲਮ ‘ਚ ਸਿੱਪੀ ਗਿੱਲ ਦੇ ਸਕੇ ਚਾਚੇ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਦੋਵਾਂ ਭਰਾਵਾਂ ‘ਚ ਪੂਰਾ ਪਿਆਰ ਹੈ। ਇਸ ਫ਼ਿਲਮ ਜ਼ਰੀਏ ਉਹ ਪਿੰਡਾਂ ਦੇ ਸਾਂਝੇ ਪਰਿਵਾਰਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਅਤੇ ਇਨ•ਾਂ ਪਰਿਵਾਰਾਂ ਦੇ ਨੌਜਵਾਨਾਂ ਦੀ ਸਥਿਤੀ ਨੂੰ ਪੇਸ਼ ਕਰਨ ਦਾ ਯਤਨ ਕਰਨਗੇ। ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਮਿਲਕੇ ਇਸ ਫ਼ਿਲਮ ਦਾ ਸੰਗੀਤ ਤਿਆਰ ਕਰਵਾ ਰਹੇ ਹਨ। ਐਸੋਸੀਏਟ ਨਿਰਦੇਸ਼ਕ ਸੁਖਜੀਤ ਅੰਟਾਲ, ਲਾਈਨ ਨਿਰਮਾਤਾ ਨਵਨੀਤ ਬੁੱਟਰ ਅਤੇ ਕਲਾ ਨਿਰਦੇਸ਼ਕ ਗੁਰਸ਼ਰਨ ਸਿੰਘ ਗੁਰੀ ਅਤੇ ਡ੍ਰੈਸ ਡਿਜਾਈਨਰ ਨੂਰ ਅਰੋੜਾ ਵੀ ਫ਼ਿਲਮ ਨੂੰ ਖੂਬਸੂਰਤ ਬਣਾਉਣ ‘ਚ ਅਹਿਮ ਯੋਗਦਾਨ ਪਾ ਰਹੇ ਹਨ।
ਗਗਨਦੀਪ ਜਿੰਦਲ

Comments & Feedback