in

ਇਸ ਵਾਰ ‘ਨਿੱਕਾ ਜ਼ੈਲਦਾਰ’ ਦੀ ਥਾਂ ‘ਮੁਕਲਾਵਾ’ ਵਿੱਚ ਦੇਖੇਗੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ

ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਸਫ਼ਲ ਜੋੜੀ ਨੂੰ ਇਸ ਵਾਰ ਦਰਸ਼ਕ ਪੰਜਾਬੀ ਫ਼ਿਲਮ ‘ਨਿੱਕਾ ਜ਼ੈਲਦਾਰ 3’ ਦੀ ਜਗ•ਾ ਪੰਜਾਬੀ ਫਿਲਮ ‘ਮੁਕਲਾਵਾ’ ਵਿੱਚ ਦੇਖਣਗੇ। ‘ਵਾਈਟ ਹਿੱਲ ਪ੍ਰੋਡਕਸ਼ਨ’ ਦੀ ਇਹ ਫਿਲ਼ਮ 24 ਮਈ ਨੂੰ ਰਿਲੀਜ਼ ਹੋਵੇਗੀ। ਨਿਰਦੇਸ਼ਕ ਸਿਮਰਜੀਤ ਸਿੰਘ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਐਮੀ ਵਿਰਕ ਤੇ ਸੋਨਮ ਬਾਜਵਾ ਇਕ ਵੱਖਰੇ ਅੰਦਾਜ਼ ‘ਚ ਦਿਖਣਗੇ। ਇਸ ਫ਼ਿਲਮ ‘ਚ ਗਾਇਕ ਸਰਬਜੀਤ ਚੀਮਾ ਅਤੇ ਦ੍ਰਿਸ਼ਟੀ ਗਰੇਵਾਲ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।


ਨਿਰਦੇਸ਼ਕ ਸਿਮਰਜੀਤ ਸਿੰਘ ਦੀ ਹੀ ਫਿਲਮ ‘ਨਿੱਕਾ ਜ਼ੈਲਦਾਰ’ ਜ਼ਰੀਏ ਹਿੱਟ ਰਹੀਂ ਐਮੀ ਅਤੇ ਸੋਨਮ ਦੀ ਜੋੜੀ ‘ਨਿੱਕਾ ਜ਼ੈਲਦਾਰ 2’ ਵਿੱਚ ਵੀ ਦਿਖਾਈ ਦਿੱਤੀ ਸੀ। ਜਦਕਿ ਹੁਣ ‘ਨਿੱਕਾ ਜ਼ੈਲਦਾਰ 3’ ਵਿੱਚ ਸੋਨਮ ਦੀ ਜਗ•ਾ ਪਿਛਲੀ ਫਿਲ਼ਮ ‘ਚ ਦਿਖਾਈ ਦਿੱਤੀ ਵਾਮਿਕਾ ਗੱਬੀ ਨੇ ਲੈ ਲਈ ਹੈ। ਪਰ ਦੋਵੇਂ ਜਣੇ ਤੀਜੀ ਵਾਰ ਇੱਕਠੇ ਨਿਰਦੇਸ਼ਕ ਸਿਮਰਜੀਤ ਸਿੰਘ ਨਾਲ ‘ਮੁਕਲਾਵਾ’ ਵਿੱਚ ਜ਼ਰੂਰ ਕੰਮ ਕਰ ਰਹੇ ਹਨ।  ਸੋਨਮ ਬਾਜਵਾ ਨੇ ਹੁਣ ਤੱਕ ਸਭ ਤੋਂ ਵੱਧ ਫਿਲਮਾਂ ਐਮੀ ਵਿਰਕ ਅਤੇ ਦਿਲਜੀਤ ਦੁਸਾਂਝ ਨਾਲ ਹੀ ਕੀਤੀਆਂ ਹਨ।  ਐਮੀ ਅਤੇ ਸੋਨਮ ਦੀ ਜੋੜੀ ਸਫ਼ਲ ਮੰਨੀ ਜਾਂਦੀ ਰਹੀ ਹੈ।  ਪਰ ਇਸ ਵਾਰ ਐਮੀ ਅਤੇ ਸਰਗੁਣ ਦੀ ਜੋੜੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ।

Leave a Reply

Your email address will not be published. Required fields are marked *

‘ਜਮਰੌਦ’ ਮੇਰੇ ਲਈ ਅਹਿਮ ਫ਼ਿਲਮ : ਜਤਿੰਦਰ ਕੌਰ

‘ਜੱਦੀ ਸਰਦਾਰ’ ਵਿੱਚ ‘ਸ਼ਰੀਕ’ ਬਣੇ ਗੱਗੂ ਗਿੱਲ ਤੇ ਹੌਬੀ ਧਾਲੀਵਾਲ