in

ਨਿਰਦੇਸ਼ਕ ਪੰਕਜ ਬਤਰਾ ਨੇ ਆਪਣੀ ਫ਼ਿਲਮ ਲੈ ਕੇ ਕੀਤਾ ਵੱਡਾ ਖੁਲਾਸਾ, ਕੱਲ ਹੋਵੇਗੀ ਰਿਲੀਜ਼ 

ਨਿਰਦੇਸ਼ਕ ਪੰਕਜ ਬਤਰਾ ਅੱਜ ਦੀ ਤਾਰੀਖ ‘ਚ ਪੰਜਾਬੀ ਦਾ ਸਭ ਤੋਂ ਸਫ਼ਲ ਨਿਰਦੇਸ਼ਕ ਹੈ। ਇਹ ਉਸਦੇ  ਹਿੱਸੇ ਹੀ ਆਇਆ ਹੈ ਕਿ ਉਸ ਦੀ ਪਹਿਲੀ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੀ ਹੈ। ਅੱਜ ਕੱਲ• ਉਹ ਆਪਣੀ ਨਵੀਂ ਫ਼ਿਲਮ ‘ਹਾਈਐਂਡ ਯਾਰੀਆਂ’  ਨੂੰ ਲੈ ਕੇ ਚਰਚਾ ‘ਚ ਹੈ। ਇਹ ਫ਼ਿਲਮ ਕੱਲ ਯਾਨੀ 22 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਜ਼ਰੀਏ ਪਹਿਲੀ ਵਾਰ ਪੰਜਾਬੀ ਦੇ ਨਾਮਵਰ ਕਲਾਕਾਰ ਰਣਜੀਤ ਬਾਵਾ, ਨਿੰਜਾ ਅਤੇ ਜੱਸੀ ਗਿੱਲ ਇੱਕਠੇ ਨਜ਼ਰ ਆਉਂਣਗੇ। ਫ਼ਿਲਮ ‘ਚ ਇਕ ਹੋਰ ਗਾਇਕ ਗੁਰਨਾਮ ਭੁੱਲਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇੰਗਲੈਂਡ ਵਿੱਚ ਫ਼ਿਲਮਾਈ ਗਈ ਇਸ ਫ਼ਿਲਮ ਜ਼ਰੀਏ ਪੰਕਜ ਬਤਰਾ ਆਪਣੀ ਨਿੱਜੀ ਬੈਨਰ ‘ਪੰਕਜ ਬਤਰਾ ਫ਼ਿਲਮਸ’ ਦੀ ਵੀ ਸ਼ੁਰੂਆਤ ਕਰਨ ਜਾ ਰਹੇ ਹਨ। ਪਟਾਰਾ ਟਾਕੀਜ ਪ੍ਰਾਈਵੇਟ ਲਿਮਟਿਡ, ਪੰਕਜ ਬਤਰਾ ਫ਼ਿਲਮਸ ਅਤੇ ਸਪੀਡ ਰਿਕਾਰਡਸ ਦੇ ਬੈਨਰ ਹੇਠ ਬਣੀ ਨਿਰਮਾਤਾ ਸੰਦੀਪ ਬਾਂਸਲ, ਦਿਨੇਸ਼ ਔਲਖ ਅਤੇ ਪੰਕਜ ਬਤਰਾ ਦੀ ਇਹ ਫ਼ਿਲਮ ਪੰਜਾਬੀ ਮੁੰਡਿਆਂ ਦੀ ਦੋਸਤੀ ਦੀ ਕਹਾਣੀ ਹੈ।  ਪੰਕਜ ਮੁਤਾਬਕ ਇਹ ਫ਼ਿਲਮ ਪੰਜਾਬੀ ਦੀ ਇਕ ਵੱਖਰੇ ਕਿਸਮ ਦੀ ਫ਼ਿਲਮ ਹੋਵੇਗੀ। ਆਪਣੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਫ਼ਿਲਮ ‘ਚ ਵੀ ਉਸਨੇ ਕਈ ਨਵੇਂ ਤਜਰਬੇ ਕੀਤੇ ਹਨ।  ਇਹ ਫ਼ਿਲਮ ਪੰਜਾਬ ਤੋਂ ਲੰਡਨ ਪੜ•ਾਈ ਕਰਨ ਗਏ ਤਿੰਨ ਨੌਜਵਾਨ ਦੀ ਕਹਾਣੀ ਹੈ। ਇਹ ਤਿੰਨੇ ਨੌਜਵਾਨ ਜੱਸੀ ਗਿੱਲ, ਨਿੰਜਾ ਅਤੇ ਰਣਜੀਤ ਬਾਵਾ ਵੱਖੋਂ ਵੱਖਰੇ ਸ਼ਹਿਰਾਂ ਅਤੇ ਸੁਸਾਇਟੀ ਨਾਲ ਸਬੰਧਿਤ ਹਨ। ਰਣਜੀਤ ਬਾਵਾ ਬਠਿੰਡੇ ਦੇ ਇਕ ਦੇਸੀ ਨੌਜਵਾਨ ਦੇ ਰੂਪ ‘ਚ ਦਿਖੇਗਾ ਜਦਕਿ ਨਿੰਜਾ ਚੰਡੀਗੜ• ਦੇ ਇਕ ਹਿੰਦੂ ਪਰਿਵਾਰ ਦਾ ਮੁੰਡਾ ਹੈ। ਜੱਸੀ ਗਿੱਲ ਅੰਮ੍ਰਿਤਸਰ ਦਾ ਇਕ ਰੰਗੀਨ ਮਜਾਜ ਅਮੀਰ ਪਰਿਵਾਰ ਦਾ ਮੁੰਡਾ ਹੈ। ਇਹ ਤਿੰਨੇ ਜਣੇ ਜਦੋਂ ਇੱਕਠੇ ਹੁੰਦੇ ਹਨ ਤਾਂ ਅਜਿਹਾ ਕੁਝ ਵਾਪਰਦਾ ਹੈ, ਜੋ ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜਦਾ ਹੈ। ਇਸ ਫ਼ਿਲਮ ਜ਼ਰੀਏ ਵਿਦੇਸ਼ਾਂ ‘ਚ ਪੜ•ਾਈ ਕਰ ਰਹੇ ਨੌਜਵਾਨਾਂ ਦੀਆਂ ਸਮੱਸਿਆਵਾਂ ਵੀ ਉਜਾਗਰ ਕੀਤੀਆਂ ਗਈਆਂ ਹਨ।  ਗੁਰਜੀਤ ਸਿੰਘ ਦੀ ਲਿਖੀ ਇਸ ਫ਼ਿਲਮ ਦੇ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ।


Êਪੰਕਜ ਮੁਤਾਬਕ ਇਹ ਫ਼ਿਲਮ ਉਸਦੇ ਦਿਲ ਦੇ ਬਹੁਤ ਕਰੀਬ ਹੈ। ਉਹ ਪੰਜਾਬੀ ਵਿੱਚ ਇਸ ਤਰ•ਾਂ ਵੱਖੋ ਵੱਖਰੇ ਕਿਸਮ ਦੀਆਂ ਫ਼ਿਲਮਾਂ ਬਣਾਉਣ ਦਾ ਇੱਛੁਕ ਹੈ। ਇਸ ਤੋਂ ਪਹਿਲਾਂ ਆਈ ਉਸਦੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਵੀ ਪੰਜਾਬੀ ਦੀ ਆਪਣੀ ਕਿਸਮ ਦੀ ਅਜਿਹੀ ਪਹਿਲੀ ਫ਼ਿਲਮ ਸੀ, ਜੋ ਵਿਸ਼ਵ ਜੰਗ ‘ਤੇ ਅਧਾਰਿਤ ਸੀ।
ਆਪਣੇ ਹੁਣ ਤੱਕ ਦੇ ਸਫ਼ਰ ਬਾਰੇ ਪੰਕਜ ਦੱਸਦਾ ਹੈ ਕਿ  ਪੰਜਾਬ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਉਹ ਸਿੱਧਾ ਮੁੰਬਈ ਚਲਾ ਗਿਆ ਸੀ। ਜਿਥੇ ਉਸਨੇ ਕਈ ਨਿਰਦੇਸ਼ਕਾਂ ਦੇ ਸਹਾਇਕ ਵਜੋਂ ਕੰਮ ਕੀਤਾ। ਕਈ ਲਘੂ ਫ਼ਿਲਮਾਂ ਵੀ ਬਣਾਈਆਂ। ਉਘੇ ਫ਼ਿਲਮ ਨਿਰਦੇਸ਼ਕ ਵਿੰਦੂ ਵਿਨੋਦ ਚੋਪੜਾ ਤੋਂ ਸਿਨੇਮੇ ਦੀਆਂ ਬਰੀਕੀਆਂ ਸਿੱਖੀਆਂ। ‘ਮਿਸ਼ਨ ਕਸ਼ਮੀਰ’ ਵਰਗੀਆਂ ਚਰਚਿਤ ਫ਼ਿਲਮਾਂ ਦਾ ਸਹਾਇਕ ਨਿਰਦੇਸ਼ਕ ਵਜੋਂ ਨਿਰਮਾਣ ਕੀਤਾ।

ਇਸ ਮਰਗੋਂ ਉਹ ਪੰਜਾਬ ਆਇਆ ਅਤੇ ਇਥੇ ਆ ਕੇ ਉਸ ਨੇ ਸਭ ਤੋਂ ਪਹਿਲਾਂ  ਨਿਰਦੇਸ਼ਕ ਚਿਤਾਰਥ ਸਿੰਘ ਨਾਲ ਐਸੋਸੀਏਟ ਨਿਰਦੇਸ਼ਕ ਵਜੋਂ ਫ਼ਿਲਮ ‘ਇਕ ਜ਼ਿੰਦ ਇਕ ਜ਼ਾਨ’ ਵਿੱਚ ਕੰਮ ਕੀਤਾ। ‘ਨੌਟੀ ਜੱਟਸ’ ਨਾਲ ਪੰਜਾਬੀ ਸਿਨੇਮੇ ‘ਚ ਉਭਰ ਕੇ ਸਾਹਮਣੇ ਆਏ ਪੰਕਜ ਮੁਤਾਬਕ ਉਹ ਰੁਝਾਨ ਮੁਤਾਬਕ ਫ਼ਿਲਮ ਬਣਾਉਣ ਵਾਲਿਆਂ ‘ਚ ਸ਼ਾਮਲ ਨਹੀਂ, ਬਲਕਿ ਉਹ ਰੁਝਾਨ ਪੈਦਾ ਕਰਨ ਵਾਲੀਆਂ ਫ਼ਿਲਮਾਂ ਬਣਾਉਣ ਦਾ ਇੱਛਕ ਹੈ। ਇਸ ਦੀ ਗੱਲ ਦੀ ਉਦਾਹਰਣ ਉਸਦੀਆਂ ਰਿਲੀਜ਼ ਹੋ ਚੁੱਕੀਆਂ ਅੱਧੀ ਦਰਜਨ ਤੋਂ ਵੱਧ ਫ਼ਿਲਮਾਂ ਹਨ।

Leave a Reply

Your email address will not be published. Required fields are marked *

ਭਾਰਤ-ਪਾਕਿਸਤਾਨ ਦੇ ਰੌਲੇ ਕਾਰਨ ਟੁੱਟੇ ਰਿਸ਼ਤਿਆਂ ‘ਤੇ ਬਣੀ ਫ਼ਿਲਮ ‘ਯਾਰਾ ਵੇ’ 5 ਅਪ੍ਰੈਲ ਨੂੰ ਹੋਵੇਗੀ ਰਿਲੀਜ਼

ਇਸ ਪੰਜਾਬੀ ਮਾਡਲ ਐਕਟਰਸ ਨੂੰ ਬਾਲੀਵੁੱਡ ‘ਚ ਕਹਿੰਦੇ ਹਨ ਆਲੀਆ ਭੱਟ ਦੀ ਭੈਣ