ਪੰਜਾਬੀ ਮਿਊਜ਼ਿਕ ਵੀਡੀਓਜ਼ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨਾਮਵਰ ਮਾਡਲ ਅਤੇ ਐਕਟਰਸ ਕਾਨਿਕਾ ਮਾਨ ਦੀ ਪੰਜਾਬ ਤੋਂ ਬਾਅਦ ਹੁਣ ਮੁੰਬਈ ‘ਚ ਵੀ ਵਧੀਆ ਫ਼ੈਨ ਫੋਲਵਿੰਗ ਬਣ ਗਈ ਹੈ। ਚਰਚਿਤ ਟੀਵੀ ਸੀਰੀਅਲ ‘ਗੁੱਡਣ ਤੁਮਸੇ ਨਾ ਹੋ ਪਾਏਗਾ’ ਵਿੱਚ ਮੁੱਖ ਭੂਮਿਕਾ ਨਿਭਾਉਣ ਨਾਲ ਚਰਚਾ ਵਿੱਚ ਆਈ ਕਾਨਿਕਾ ਪੰਜਾਬੀ ਫ਼ਿਲਮ ‘ਰੌਕੀ ਮੈਂਟਲ’ ਅਤੇ ‘ਦਾਣਾ ਪਾਣੀ’ ਵਿੱਚ ਵੀ ਅਹਿਮ ਭੂਮਿਕਾ ਨਿਭਾ ਚੁੱਕੀ ਹੈ।

Êਪੰਜਾਬੀ ਯੂਨੀਵਰਸਿਟੀ ਚੰਡੀਗੜ• ਤੋਂ ਲਾਅ ਕਰਨ ਵਾਲੀ ਕਾਨਿਕਾ ਨੂੰ ਮੁੰਬਈ ‘ਚ ਸਭ ਮਸ਼ਹੂਰ ਐਕਟਰਸ ਆਲੀਆ ਭੱਟ ਦੀ ਭੈਣ ਕਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਅਕਸਰ ਸਰਗਰਮ ਰਹਿਣ ਵਾਲੀ ਕਾਨਿਕਾ ਦਾ ਚਿਹਰਾ ਮੋਹਰਾ ਤੇ ਸਟਾਇਲ ਕਾਫ਼ੀ ਹੱਦ ਤੱਕ ਆਲੀਆ ਭੱਟ ਨਾਲ ਮਿਲਦਾ ਹੈ।

ਸਾਲ 2015 ‘ਚ ਸ਼ੈਰੀ ਮਾਨ ਦੇ ਗੀਤ ‘ਰੂਹਹਫ਼ਜਾ’ ਨਾਲ ਬਤੌਰ ਮਾਡਲ ਪਹਿਲੀ ਵਾਰ ਕੈਮਰੇ ਸਾਹਮਣੇ ਆਈ ਕਾਨਿਕਾ ਦੀ ਚਰਚਾ ਮਨਿੰਦਰ ਬੁੱਟਰ ਦੇ ਗੀਤ ‘ਵਿਆਹ’ ਨਾਲ ਹੋਈ ਸੀ। ਦਰਜਨਾਂ ਗੀਤਾਂ ‘ਚ ਕੰਮ ਕਰ ਚੁੱਕੀ ਕਾਨਿਕਾ ਨੂੰ ਲਗਾਤਾਰ ਫਿਲਮਾਂ ਦੀ ਆਫ਼ਰ ਆ ਰਹੀ ਹੈ।
ਟੈਲੀਵਿਜ਼ਨ ਇੰਡਸਟਰੀ ‘ਚ ਸਰਗਰਮ ਕਾਨਿਕਾ ਵੀ ਪੰਜਾਬੀ ਫਿਲਮਾਂ ‘ਚ ਕੰਮ ਕਰਨਾ ਚਾਹੁੰਦੀ ਹੈ, ਪਰ ਉਹ ਕਿਸੇ ਚੰਗੀ ਸਕਰਿਪਟ ਦੇ ਇਤਜ਼ਾਰ ਵਿੱਚ ਹੈ, ਜੋ ਉਸ ਨੂੰ ਪੰਜਾਬੀ ਫਿਲਮ ਇੰਡਸਟਰੀ ਦੀਆਂ ਮੋਹਰੀ ਹੀਰੋਇਨਾਂ ‘ਚ ਸ਼ਾਮਲ ਕਰਵਾ ਸਕੇ। ਹਰਿਆਣਾ ਦੀ ਜੰਪਪਲ ਅਤੇ ਮੁੰਬਈ ਰਹਿ ਰਹੀ ਕਾਨਿਕਾ ਦੇ ਸੁਪਨੇ ਵੱਡੇ ਹਨ, ਜਿਨ•ਾਂ ਨੂੰ ਪੂਰੇ ਕਰਨ ਲਈ ਉਹ ਲਗਾਤਾਰ ਮਿਹਨਤ ਕਰ ਰਹੀ ਹੈ।




