fbpx

‘ਬਲੈਕੀਆ’ ਜ਼ਰੀਏ ਇਕ ਵਾਰ ਫਿਰ ‘ਡਾਲਰਾਂ’ ਵਾਂਗ ਚਮਕੇਗਾ ਦੇਵ ਖਰੌੜ

Posted on February 21st, 2019 in News

ਦੇਵ ਖਰੌੜ ਪੰਜਾਬੀ ਫ਼ਿਲਮ ਇੰਡਸਟਰੀ ਦਾ ਉਹ ਚਰਚਿਤ ਚਿਹਰਾ ਹੈ, ਜਿਸ ਨੇ ਆਪਣਾ ਰਸਤਾ ਖੁਦ ਬ ਖੁਦ ਬਣਾਇਆ ਹੈ। ਥੀਏਟਰ ਅਤੇ ਟੈਲੀਵਿਜ਼ਨ ਤੋਂ ਹੁੰਦਾ ਹੋਇਆ ਪੰਜਾਬੀ ਫਿਲਮਾਂ ਦਾ ਹਿੱਸਾ ਬਣਿਆ ਦੇਵ ਇਸ ਵੇਲੇ ਪੰਜਾਬੀ ਦਾ ਇਕਲੌਤਾ ਅਜਿਹਾ ਗੈਰ ਗਾਇਕ ਅਦਾਕਾਰ ਹੈ ਜਿਸ ਦੀਆਂ ਫਿਲਮਾਂ ਨੂੰ ਬਾਕਸ ਆਫਸ ‘ਤੇ ਵੱਡੀ ਸਫ਼ਲਤਾ ਹਾਸਲ ਹੋਈ ਹੈ।

ਦੇਵ ਅੱਜ ਕੱਲ• ਨਿਰਦੇਸ਼ਕ ਸੁਖਮੰਦਰ ਧੰਜਲ ਦੀ ਫ਼ਿਲਮ ‘ਬਲੈਕੀਆ’ ਦੀ ਸ਼ੂਟਿੰਗ ਕਰ ਰਿਹਾ ਹੈ।  ਨਾਮਵਰ ਨਿਰਮਾਤਾ ਵਿਵੇਕ ਓਹਰੀ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ। ਬਠਿੰਡਾ, ਫ਼ਰੀਦਕੋਟ, ਅਤੇ ਪੰਜਾਬ ਦੇ ਸਰਹੱਦੀ ਖ਼ੇਤਰਾਂ ਦੇ ਨੇੜੇ ਫਿਲਮਾਈ ਗਈ ਇਸ ਫ਼ਿਲਮ ਵਿੱਚ ਦੇਵ ਇਕ ਵੱਖਰੇ ਗੈਟਅੱਪ ‘ਚ ਨਜ਼ਰ ਆਵੇਗਾ। ਦਰਸ਼ਕ ਉਸ ਨੂੰ ਜਿਸ ਰੂਪ ‘ਚ ਅਤੇ ਜਿਸ ਕਿਸਮ ਦੇ ਕਿਰਦਾਰ ‘ਚ ਪਸੰਦ ਕਰਦੇ ਹਨ, ਇਹ ਫਿਲਮ ਉਸ ਨੂੰ ਉਸੇ ਰੂਪ ‘ਚ ਦਰਸ਼ਕਾਂ ਮੂਹਰੇ ਪੇਸ਼ ਕਰੇਗੀ


ਪੰਜਾਬੀ ਦੇ ਨਾਮੀਂ ਕਲਾਕਾਰਾਂ ਇਹਾਨਾ ਢਿੱਲੋਂ, ਅਸ਼ੀਸ਼ ਦੁੱਗਲ, ਰਾਣਾ ਜੰਗ ਬਹਾਦਾਰ, ਨਗਿੰਦਰ ਗੱਖੜ, ਲੱਕੀ ਧਾਲੀਵਾਲ, ਰਵਿੰਦਰ ਮੰਡ ਅਤੇ ਪ੍ਰਮੋਦ ਪੱਬੀ ਦੀ ਅਦਾਕਾਰੀ ਵਾਲੀ ਇਹ ਫ਼ਿਲਮ ਸਾਲ 1975 ਦੇ ਨੇੜੇ ਤੇੜੇ ਦੇ ਦੌਰ ਦੀ ਹੈ। ਉਸ ਦੌਰ ‘ਚ ਭਾਰਤ, ਪਾਕਿਸਤਾਨ ਸਰਹੱਦ ‘ਤੇ ਖੂਬ ਸਮੱਗਲਿੰਗ ਹੁੰਦੀ ਸੀ।  ਸਮੱਗਲਰ ਘੜੀਆਂ, ਰੇਡੀਓ, ਟੇਪਰਿਕਾਰਡਾਂ ਦੇ ਨਾਲ ਨਾਲ ਵੱਖ ਵੱਖ ਨਸ਼ਿਆਂ ਦੀ ਸਮੱਗਲਿੰਗ ਵੀ ਕਰਦੇ ਸਨ। ਇਹ ਫ਼ਿਲਮ ਇਸੇ ਸਮੱਗਲਿੰਗ ਦੇ ਵਿਸ਼ੇ ‘ਤੇ ਅਧਾਰਿਤ ਹੈ ਪੀਰੀਅਡ ਫ਼ਿਲਮ ਹੋਣ ਕਾਰਨ ਇਸ ਦੇ ਹਰ ਪਹਿਲੂ ‘ਤੇ ਅਹਿਮ ਧਿਆਨ ਦਿੱਤਾ ਗਿਆ ਹੈ। 26 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ  ਲਈ ਦੇਵ ਨੇ ਬੇਹੱਦ ਮਿਹਨਤ ਕੀਤੀ ਹੈ। ਉਸ ਨੇ ਨਾ ਸਿਰਫ਼ ਆਪਣੀ ਲੁੱਕ ‘ਤੇ ਖਾਸ ਕੰਮ ਕੀਤਾ ਹੈ, ਬਲਕਿ ਅਦਾਕਾਰੀ ‘ਚ ਵੀ ਵੱਡਾ ਬਦਲਾਅ ਲਿਆਂਦਾ ਹੈ। ਇਸ ਫ਼ਿਲਮ ਨਾਲ ਲੇਖਕ ਇੰਦਰਪਾਲ ਦਾ ਸਿਤਾਰਾ ਵੀ ਚਮਕੇਗਾ।

Comments & Feedback