in

ਯੁਵਰਾਜ ਹੰਸ ਨੇ ਤੋੜ ਨਿਭਾਈ ਮੁਹਬੱਤ, ਪ੍ਰੇਮਿਕਾ ਨਾਲ ਜੋੜਿਆ ਉਮਰ ਭਰ ਦਾ ਸਾਥ 

ਪੰਜਾਬੀ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਅਤੇ ਅਦਾਕਾਰ ਤੇ ਐਂਕਰ ਮਾਨਸੀ ਸ਼ਰਮਾ ਦੀ ਮੁਹੱਬਤ ਪ੍ਰਵਾਨ ਚੜ• ਗਈ ਹੈ। ਦੋਵੇਂ ਜਣੇ ਇਕ ਦੂਜੇ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਦੋਵਾਂ ਨੇ ਜਲੰਧਰ ‘ਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਰਚਾ ਕੇ ਇਕ ਦੂਜੇ ਨਾਲ ਉਮਰ ਭਰ ਦੀ ਸਾਂਝ ਪਾ ਲਈ ਹੈ। ਦੋਵੇਂ ਜਣੇ ਪਿਛਲੇ ਕਈ ਸਾਲਾਂ ਤੋਂ ਇਕ ਦੂਜੇ ਨਾਲ ਰਿਲੇਸ਼ਨ ਵਿੱਚ ਸਨ।  ਜੰਮੂ ਦੀ ਜੰਮਪਲ ਤੇ ਮੁੰਬਈ ‘ਚ ਰਹਿ ਰਹੀ ਮਾਨਸੀ ਸ਼ਰਮਾ ਪੇਸ਼ਾਵਰ ਐਕਟਰ ਤੇ ਐਂਕਰ ਹੈ। ਉਹ ਪੰਜਾਬੀ ਫ਼ਿਲਮ ‘ਜੁਗਾੜੀ ਡੌਂਟ ਕਾਮ’ ਸਮੇਤ ਦਰਜਨ ਦੇ ਨੇੜੇ ਟੈਲੀਵਿਜ਼ਨ ਸ਼ੋਅ ਕਰ ਚੁੱਕੀ ਹੈ। ਯੁਵਰਾਜ ਅਤੇ ਉਸ ਦੀ ਮੁਲਾਕਾਤ ਇਕ ਕ੍ਰਿਕਟ ਨਾਲ  ਸਬੰਧਿਤ ਸ਼ੌਅ ਦੌਰਾਨ ਹੋਈ ਸੀ।

ਦੋਵਾਂ ‘ਚ ਮੁਲਾਕਾਤਾਂ ਵਧੀਆਂ ਤਾਂ ਮੁਹਬੱਤ ਹੋ ਗਈ। ਦੋਵੇਂ ਜਣੇ ਪਿਛਲੇ ਕਈ ਸਾਲਾਂ ਤੋਂ ਇੱਕਠੇ ਨਜ਼ਰ ਆ ਰਹੇ ਸਨ। ਵਿਆਹ ਦਾ ਫ਼ੈਸਲਾ ਵੀ ਉਨ•ਾਂ ਨੇ ਪਹਿਲਾਂ ਤੋਂ ਹੀ ਲਿਆ ਹੋਇਆ ਸੀ। ਵਿਆਹ ਤੋਂ ਬਾਅਦ ਹੁਣ ਦੋਵੇਂ ਜਣੇ ਜਲੰਧਰ ਅਤੇ ਮੁੰਬਈ ‘ਚ ਰਹਿਣਗੇ। ਇਹ ਪੱਕੀ ਖ਼ਬਰ ਹੈ ਕਿ ਦੋਵੇਂ ਜਣੇ ਛੇਤੀ ਹੀ ਇਕ ਪੰਜਾਬੀ ਫ਼ਿਲਮ ਵਿੱਚ ਇੱਕਠੇ ਵੀ ਨਜ਼ਰ ਆਉਂਣਗੇ। ਦੋਵਾਂ ਨੇ ਆਪਣੇ ਫਿਲਮੀ ਕਰੀਅਰ ਨੂੰ ਗੰਭੀਰਤਾ ਨਾਲ ਲੈਂਦਿਆਂ ਇਕ ਦੂਜੇ ਦਾ ਪ੍ਰੋਫੈਸ਼ਨਲ ਤੌਰ ‘ਤੇ ਵੀ ਸਾਥ ਦੇਣ ਦਾ ਫ਼ੈਸਲਾ ਲਿਆ ਹੈ।

ਪੰਜਾਬੀ ਫਿਲਮ ‘ਯਾਰ ਅਣਮੁੱਲੇ’ ਨਾਲ ਬਤੌਰ ਅਦਾਕਾਰ ਪਹਿਲੀ ਵਾਰ ਸਾਹਮਣੇ ਆਇਆ ਯੁਵਰਾਜ ਕਾਬਲ ਅਦਾਕਾਰ ਹੈ। ਉਸ ਦੀ ਨਵੀਂ ਫ਼ਿਲਮ ‘ਯਾਰਾ ਵੇ’ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਦੂਜੇ ਪਾਸੇ ਮਾਨਸੀ ਸ਼ਰਮਾ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਯੁਵਰਾਜ ਵਾਂਗ ਮਾਨਸੀ ਵੀ ਹੁਣ ਟੈਲੀਵਿਜ਼ਨ ਦੇ ਨਾਲ ਨਾਲ ਪੰਜਾਬੀ ਫਿਲਮਾਂ ‘ਤੇ ਫੌਕਸ ਕਰੇਗੀ।

Leave a Reply

Your email address will not be published. Required fields are marked *

‘ਨਾਢੂ ਖਾਂ’ ਵਿੱਚ ਇਸ ਦਿਲਕਸ਼ ਅੰਦਾਜ਼ ‘ਚ ਨਜ਼ਰ ਆਵੇਗਾ ਵਾਮਿਕਾ ਗੱਬੀ

‘ਤੂੰ ਜੁਦਾ’ ਵਿੱਚ ਨਜ਼ਰ ਆਵੇਗਾ ਗਾਇਕ ਹਰਸਿਮਰਨ, ਸ਼ੂਟਿੰਗ 25 ਮਾਰਚ ਤੋਂ