‘ ਜੇ ਬੀ ਮੂਵੀ ਪ੍ਰੋਡਕਸ਼ਨ’ ਵੱਲੋਂ ਪੰਜਾਬੀ ਫ਼ਿਲਮ ‘ਰਾਂਝਾ ਰੀਫਿਊਜੀ’ ਤੋਂ ਬਾਅਦ ਆਪਣੀ ਅਗਲੀ ਫ਼ਿਲਮ ‘ਤੂੰ ਜੁਦਾ, ਪਰ ਮਿਲਾਂਗੇ ਜ਼ਰੂਰ’ ਸ਼ੁਰੂ ਕਰਨ ਜਾ ਰਿਹਾ ਹੈ। ਫ਼ਿਲਮ ਦੀ ਨਿਰਮਾਤਾ ਸੁਦੇਸ਼ ਠਾਕੁਰ ਦੀ ਹੀ ਲਿਖੀ ਇਸ ਫ਼ਿਲਮ ਨੂੰ ਨਿਰਦੇਸ਼ਕ ਇੰਦਰ ਸੋਹੀ ਕਰੇਗਾ। ਸੋਹੀ ਨੇ ਹੀ ਫ਼ਿਲਮ ਦਾ ਸਕਰੀਨਪਲੇ ਤੇ ਡਾਇਲਾਗ ਲਿਖੇ ਹਨ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਹਰਸਿਮਰਨ ਮੁੱਖ ਭੂਮਿਕਾ ਨਿਭਾ ਰਿਹਾ ਹੈ। ਨਿਰਦੇਸ਼ਕ ਸੋਹੀ ਅਤੇ ਹਰਸਿਮਰਨ ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ‘ਗੁਲਾਮ’ ਵਿੱਚ ਇੱਕਠੇ ਕੰਮ ਕਰ ਚੁੱਕੇ ਹਨ। ਇਹ ਫਿਲਮ ਛੇਤੀ ਰਿਲੀਜ਼ ਹੋ ਰਹੀ ਹੈ।
ਤੂੰ ਜੁਦਾ’ ਵਿੱਚ ਹਰਸਿਮਰਨ ਨਾਲ ਮਨਮੀਤ ਕੌਰ ਮੁੱਖ ਭੂਮਿਕਾ ਨਿਭਾ ਰਹੀ ਹੈ। ਫ਼ਿਲਮ ‘ਚ ਯਾਦ ਗਰੇਵਾਲ ਤੇ ਪ੍ਰਕਾਸ਼ ਗਾਧੂ ਸਮੇਤ ਕਈ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ। ਨਿਰਮਾਤਾ ਸੁਦੇਸ਼ ਠਾਕੁਰ ਦੀ ਇਹ ਫਿਲਮ ਰੁਮਾਂਟਿਕ ਲਵ ਸਟੋਰੀ ਹੈ, ਜਿਸ ਦੀ ਸ਼ੂਟਿੰਗ ਪਠਾਨਕੋਟ, ਚੰਡੀਗੜ• ਅਤੇ ਲੰਡਨ ‘ਚ ਕੀਤੀ ਜਾਵੇਗੀ।

ਫਿਲਮ ਦੀ ਟੀਮ ਮੁਤਾਬਕ ਆਪਣੇ ਕਿਸਮ ਦੀ ਇਹ ਪਹਿਲੀ ਅਜਿਹੀ ਲਵ ਸਟੋਰੀ ਹੋਵੇਗੀ, ਜਿਸ ਵਿੱਚ ਫ਼ਿਲਮ ਦੇ ਹੀਰੋ ਅਤੇ ਹੀਰੋਇਨ ਦੇ ਕਿਰਦਾਰਾਂ ਜ਼ਰੀਏ ਸੱਭਿਆਚਾਰਕ ਤੇ ਸਮਾਜਿਕ ਵਿਖਰੇਵੇ ਨੂੰ ਪੇਸ਼ ਕੀਤਾ ਜਾਵੇਗਾ। ਨਿਰਦੇਸ਼ਕ ਇੰਦਰ ਸੋਹੀ ਮੁਤਾਬਕ ਇਸ ਫ਼ਿਲਮ ਦੀ ਪ੍ਰੀ ਪ੍ਰੋਡਕਸ਼ਨ ਦਾ ਕੰਮ ਤੇਜ਼ੀ ਨਾਲ ਨੇਪਰੇ ਚਾੜਿਆ ਜਾ ਰਿਹਾ ਹੈ। ਫਿਲਮ ਦੀ ਸ਼ੂਟਿੰਗ 25 ਮਾਰਚ ਤੋਂ ਸ਼ੁਰੂ ਹੋਵੇਗੀ।



