in

ਨਾਢੂ ਖਾ’ ਲਈ ਹਰੀਸ਼ ਵਰਮਾ ਨੇ ਬਦਲਿਆ ਅਵਤਾਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ 

ਪੰਜਾਬੀ ਫਿਲਮ ਇੰਡਸਟਰੀ ਦਾ ਜੱਟ ਟਿੰਕਾ ਉਰਫ ਹਰੀਸ਼ ਵਰਮਾ ਆਪਣੀ ਅਗਲੀ ਫ਼ਿਲਮ ‘ਨਾਢੂ ਖਾ’ ਵਿੱਚ ਇਕ ਵੱਖਰੇ ਕਿਰਦਾਰ ਵਿੱਚ ਨਜ਼ਰ ਆਵੇਗਾ। 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਲਈ ਹਰੀਸ਼ ਵਰਮਾ ਨੇ ਆਪਣੀ ਲੁੱਕ ‘ਚ ਕਾਫੀ ਤਬਦੀਲੀ ਲਿਆਂਦੀ ਹੈ। ਹਰੀਸ਼ ਦੀ ਇਹ ਪਹਿਲੀ ਪੀਰੀਅਡ ਡਰਾਮਾ ਫਿਲਮ ਹੋਵੇਗੀ। ਫਿਲਮ ‘ਚ ਹਰੀਸ਼ ਵਰਮਾ ਨਾਲ ਵਾਮਿਕਾ ਗੱਬੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।

‘ਲਾਊਡ ਰੌਰ ਫ਼ਿਲਮਸ’ ਅਤੇ ‘ਮਿਊਜ਼ਿਕ ਟਾਈਮ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਹਰਪ੍ਰੀਤ ਸਿੰਘ ਦੇਵਗਨ, ਆਚੰਤ ਗੋਇਲ ਅਤੇ ਰਾਕੇਸ਼ ਦਹੀਆ ਦੀ ਇਸ ਫ਼ਿਲਮ ਨੂੰ ਲੈ ਕੇ ਹਰੀਸ਼ ਕਾਫ਼ੀ ਉਤਸ਼ਾਹਿਤ ਹੈ। ਸੁਖਜਿੰਦਰ ਬੱਬਲੂ ਦੀ ਲਿਖੀ ਅਤੇ ਇਮਰਾਨ ਸ਼ੇਖ ਵੱਲੋਂ ਨਿਰਦੇਸ਼ਤ ਕੀਤੀ ਇਹ ਫਿਲਮ ਪੰਜਾਬ ਦੇ ਇਕ ਸੁਨਹਿਰੀ ਦੌਰ ਨੂੰ ਪਰਦੇ ‘ਤੇ ਪੇਸ਼ ਕਰੇਗੀ।ਰਾਜਸਥਾਨ ਦੀਆਂ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਈ ਗਈ ਇਸ ਫਿਲਮ ਦੀਆਂ ਕੁਝ ਤਸਵੀਰਾਂ ਹਾਲਹਿ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ, ਜਿਸ ‘ਚ ਹਰੀਸ਼ ਵਰਮਾ ਇਕ ਵੱਖਰੇ ਹੀ ਅੰਦਾਜ਼ ਵਿੱਚ ਨਜ਼ਰ ਆ ਰਿਹਾ ਹੈ।

ਇਸ ਫਿਲਮ ਵਿੱਚ ਹਰੀਸ਼ ਵਰਮਾ ਨੇ ਕੀ ਕਿਰਦਾਰ ਨਿਭਾਇਆ ਹੈ, ਇਸ ਬਾਰੇ ਅਜੇ ਭੇਤ ਗੁਪਤ ਰੱਖਿਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਿਲੀਜ਼ ਹੋਈ ਹਰੀਸ਼ ਦੀ ਫਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆਂ’ ਨੂੰ ਬਾਕਸ ਆਫਸ ‘ਤੇ ਭਰਪੂਰ ਸਫਲਤਾ ਮਿਲੀ ਸੀ। ਇਸ ਫਿਲਮ ਤੋਂ ਬਾਅਦ ਹਰੀਸ਼ ਦੀ ਇਸ ਸਾਲ ਦੀ ਇਹ ਪਹਿਲੀ ਫਿਲਮ ਹੋਵੇਗੀ। ਹਰੀਸ਼ ਦੇ ਪ੍ਰਸ਼ੰਸਕਾਂ ਦੇ ਨਾਲ ਨਾਲ ਪੰਜਾਬੀ ਦਰਸ਼ਕਾਂ ਵੱਲੋਂ ਵੀ ਇਸ ਫਿਲਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

ਨਿੰਜੇ ਨੇ ਖਿੱਚੀ ‘ਜ਼ਿੰਦਗੀ ਜ਼ਿੰਦਾਬਾਦ’ ਦੀ ਤਿਆਰੀ, ਛੇਤੀ ਰਿਲੀਜ਼ ਹੋਵੇਗੀ ਫ਼ਸਟਲੁੱਕ 

ਪੰਜਾਬੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦੀ ਸ਼ੂਟਿੰਗ ਹੋਈ ਸ਼ੁਰੂ, ਤਸਵੀਰਾਂ ਆਈਆਂ ਸਾਹਮਣੇ