ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ ਦੀ ਫ਼ਿਲਮ ‘ਵਲੈਤੀ ਯੰਤਰ’ ਦਾ ਸੈਕਿੰਡ ਸ਼ਡਿਊਲ ਚੰਡੀਗੜ• ਦੇ ਨੇੜੇ ਸ਼ੁਰੂ ਹੋ ਗਿਆ ਹੈ। ਗੁਰਨਾਮ ਭੁੱਲਰ ਦੀ ਇਹ ਪਹਿਲੀ ਪੰਜਾਬੀ ਫ਼ਿਲਮ ਹੈ। ਜਦਕਿ ਉਸਦੀ ਦੂਜੀ ਫ਼ਿਲਮ ‘ਗੁੱਡੀਆਂ ਪਟੋਲੇ’ ਮਾਰਚ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਵਿੱਚ ਗੁਰਨਾਮ ਭੁੱਲਰ ਨਾਲ ਅਮਨ ਸੰਧੂ, ਵੱਡਾ ਗਰੇਵਾਲ, ਹਰਦੀਪ ਗਿੱਲ, ਸਰਦਾਰ ਸੋਹੀ, ਗੁਰਪ੍ਰੀਤ ਕੌਰ ਭੰਗੂ, ਸੋਮਿਆ ਜੋਸ਼ੀ ਅਤੇ ਰਾਜ ਧਾਲੀਵਾਲ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਣਗੇ। ਕਰਨ ਸੰਧੂ ਤੇ ਧੀਰਜ ਕੁਮਾਰ ਦੀ ਲਿਖੀ ਇਸ ਫ਼ਿਲਮ ਦੇ ਨਿਰਦੇਸ਼ਕ ਰਣਜੀਤ ਸਿੰਘ ਬੱਲ ਹਨ। ‘ਯੰਗਰਸ ਡ੍ਰੀਮ ਵਰਲਡ ਪ੍ਰੋਡਕਸ਼ਨ’ ਅਤੇ ‘ਤੇਜ਼ੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦੇ ਨਿਰਮਾਤਾ ਨਰੇਸ਼ ਸਿੰਗਲਾ ਅਤੇ ਰਿੱਕੀ ਤੇਜ਼ੀ ਹਨ।

ਫ਼ਿਲਮ ਦੀ ਟੀਮ ਮੁਤਾਬਕ ਇਹ ਫ਼ਿਲਮ ਨਿਰੋਲ ਰੂਪ ‘ਚ ਪਰਿਵਾਰਕ ਪੀਰੀਅਡ ਡਰਾਮਾ ਫ਼ਿਲਮ ਹੈ। ਇਸ ਫ਼ਿਲਮ ਜ਼ਰੀਏ ਮਨੋਰੰਜਨ ਦੇ ਨਾਲ ਨਾਲ ਦਾਜ ਵਰਗੀ ਸਮਾਜਿਕ ਲਾਹਨਤ ‘ਤੇ ਵੀ ਕਟਾਕਸ਼ ਕੀਤਾ ਗਿਆ ਹੈ। ਇਹ ਫ਼ਿਲਮ ਨਿਰੋਲ ਰੂਪ ਵਿੱਚ ਪੰਜਾਬੀ ਦੀ ਕਹਾਣੀ ਹੈ। ਫ਼ਿਲਮ ਦੇ ਨਿਰਦੇਸ਼ਕ ਰਣਜੀਤ ਬੱਲ ਮੁਤਾਬਕ ਇਹ ਉਨ•ਾਂ ਦੀ ਦੂਜੀ ਪੰਜਾਬੀ ਫ਼ਿਲਮ ਹੈ। ਇਸ ਫਿਲਮ ‘ਤੇ ਉਹ ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਸਨ। ਇਹ ਫਿਲਮ ਇਕ ਵੱਖਰੇ ਕਿਸਮ ਦੀ ਫ਼ਿਲਮ ਹੈ। ਯਥਾਰਥ ਨਾਲ ਜੁੜੀ ਇਹ ਫ਼ਿਲਮ ਪੰਜਾਬ ਦੀ ਖੂਬਸੂਰਤੀ ਨੂੰ ਵੀ ਪਰਦੇ ‘ਤੇ ਪੇਸ਼ ਕਰੇਗੀ। ਇਸ ਫ਼ਿਲਮ ਲਈ ਉਚੇਚੇ ਤੌਰ ‘ਤੇ ਵਿਸ਼ਾਲ ਸੈਟੱ ਲਗਾਏ ਗਏ ਸਨ। ਪੰਜਾਬ ਅਤੇ ਚੰਡੀਗੜ• ਦੀਆਂ ਵੱਖ ਵੱਖ ਲੋਕੇਸ਼ਨਾਂ ‘ਤੇ ਫ਼ਿਲਮਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਦਾ ਆਖਰੀ ਪੜ•ਾਅ ਵੀ ਮੁਕੰਮਲ ਹੋਣ ਕਿਨਾਰੇ ਹੈ। ਇਹ ਫ਼ਿਲਮ ਇਸ ਸਾਲ ਦੇ ਅੰਤ ਵਿੱਚ ਰਿਲੀਜ਼ ਹੋਵੇਗੀ।


