fbpx

‘ਯਾਰਾ ਵੇ’ ਫ਼ਿਲਮ ਨਾਲ ਦਿਲ ਜਿੱਤੇਗਾ ਰਘਬੀਰ ਬੋਲੀ, 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫ਼ਿਲਮ 

Posted on March 4th, 2019 in Article
ਕਾਮੇਡੀਅਨ, ਅਦਾਕਾਰ ਤੇ ਗਾਇਕ ਰਘਵੀਰ ਬੋਲੀ ਪੰਜਾਬੀ ਮਨੋਰੰਜਨ ਜਗਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਸਥਾਪਤ ਕਰਦਾ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸਟੇਜਾਂ ਤੋਂ ਹੁੰਦਾ ਹੋਇਆ ਉਹ ਟੈਲੀਵਿਜ਼ਨ ਤੇ ਫਿਰ ਸਿਨੇਮੇ ਦੇ ਮਾਧਿਅਮ ਨਾਲ ਕਰੋੜਾਂ ਲੋਕਾਂ ਪਹੁੰਚਿਆ ਹੈ। ਆਪਣੀ ਬਹੁ ਪੱਖੀ ਪ੍ਰਤਿਭਾ ਨਾਲ ਉਹ ਪੰਜਾਬੀ ਦਾ ਹਰਦਿਲ ਅਜ਼ੀਜ਼ ਅਦਾਕਾਰ ਬਣ ਚੁੱਕਾ ਹੈ। ਬਰਨਾਲੇ ਜ਼ਿਲ•ੇ ਦੇ ਪਿੰਡ ਹਰੀਗੜ• ਦਾ ਜੰਮਪਲ ਬੋਲੀ ਦਾ ਅਸਲ ਨਾਂ ਰਘਬੀਰ ਸਿੰਘ ਹੈ। ਬੋਲੀ ਨਾਂਅ ਉਸ ਨੂੰ ਸਰੋਤਿਆਂ ਨੇ ਦਿੱਤਾ ਹੈ। ਉਹ ਦੱਸਦਾ ਹੈ ਕਿ ਬਚਪਨ ਤੋਂ ਹੀ ਉਸ ਨੂੰ ਨਕਲਾਂ ਲਾਉਣ ਦਾ ਸ਼ੌਕ ਸੀ। ਉਹ ਆਪਣੇ ਪਿੰਡ ਗਲੀ ਗੁਆਂਢ ‘ਚ ਅਕਸਰ ਪਿੰਡ ਦੇ ਲੋਕਾਂ ਦੀਆਂ ਨਕਲਾਂ ਲਾਉਂਦਾ ਤੇ ਗੀਤ ਸੁਣਾਉਂਦਾ। ਸਕੂਲ ਦੀਆਂ ਸੱਭਿਆਚਾਰਕ ਗਤੀਵਿਧੀਆਂ ਨੇ ਉਸ ਦੇ ਇਸ ਸ਼ੌਕ ਨੂੰ ਹੁਲਾਰਾ ਦਿੱਤਾ। ਐਸ ਡੀ ਕਾਲਜ ਬਰਨਾਲਾ ‘ਚ ਉਸ ਦੀ ਸਖਸ਼ੀਅਤ ‘ਚ ਨਿਖਾਰ ਆਇਆ। ਕਾਲਜ ਵਿੱਚ ਉਹ ਥੀਏਟਰ , ਮਮਿੱਕਰੀ ਤੇ ਹੋਰ ਗਤੀਵਿਧੀਆਂ ‘ਚ ਹਿੱਸਾ ਲੈਂਦਾ। ਐਕਟਿੰਗ ਦੇ ਨਾਲ ਨਾਲ ਉਸ ਨੂੰ ਗਾਉਣ ਦਾ ਵੀ ਪੂਰਾ ਸ਼ੌਕ ਸੀ। ਉਸ ਨੇ ਕਈ ਸਾਲ ਭੰਗੜੇ ਵਿੱਚ ਬੋਲੀਆਂ ਵੀ ਪਾਈਆਂ। ਇਥੋਂ ਹੀ ਉਸ ਦੇ ਨਾਂ ਪਿੱਛੇ ਬੋਲੀ ਤਖੱਲਸ ਲੱਗਿਆ।

ਕਾਲਜ ਤੋਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਇਆ ਤਾਂ ਉਸ ਦੇ ਹੁਨਰ ਨੂੰ ਖੰਭ ਲੱਗ ਗਏ। ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲਾਂ ‘ਚ ਹਿੱਸਾ ਲੈਂਦਿਆਂ ਉਸ ਨੇ ਦਰਜਨ ਦੇ ਨੇੜੇ ਗੋਲਡ ਮੈਡਲ ਜਿੱਤੇ। ਉਸ ਨੂੰ ਅਸਲ ਪਹਿਚਾਣ ਉਦੋਂ ਮਿਲੀ ਜਦੋਂ ਪੀਟੀਸੀ ਪੰਜਾਬੀ ਚੈਨਲ ‘ਤੇ ‘ਲਾਫ਼ਟਰ ਦਾ ਮਾਸਟਰ’ ਕਾਮੇਡੀ ਸ਼ੋਅ ਆਇਆ। ਉਸਨੇ ਇਸ ਸ਼ੋਅ ਦੇ ਪਹਿਲੇ ਸੀਜ਼ਨ ਵਿੱਚ ਹਿੱਸਾ ਲਿਆ ਤੇ ਫਸਟ ਰਨਰ ਅੱਪ ਬਣਿਆ। ਇਥੋਂ ਹੀ ਉਸ ਦੇ ਸਫ਼ਰ ਦੀ ਸ਼ੁਰੂਆਤ ਹੋਈ ਆਪਣੇ ਇਸ ਸ਼ੌਕ ਨੂੰ ਰੋਜ਼ੀ ਰੋਟੀ ਬਣਾਉਣ ਲਈ ਉਹ ਫਿਲਮਾਂ ਵੱਲ ਆਇਆ।  ਉਸ ਦੀ ਪਹਿਲੀ ਫਿਲਮ ‘ਯਾਰ ਪਰਦੇਸੀ’ ਸੀ। ਇਸ ਤੋਂ ਬਾਅਦ ਉਸਨੇ ‘ਸਾਡੀ ਗਲੀ ਆਇਆ ਕਰੋ’, ‘ਕੰਟਰੋਲ ਭਾਅ ਜੀ ਕੰਟਰੋਲ’, ‘ਤੂੰ ਮੇਰਾ ਬਾਈ ਮੈਂ ਤੇਰਾ ਬਾਈ’, ‘ਪੁਲਿਸ ਇੰਨ ਪਾਲੀਵੁੱਡ’, ‘ਮੁੰਡੇ ਕਮਾਲ ਦੇ’, ‘ਬਾਈ ਜੀ ਤੁਸੀਂ ਘੈਂਟ ਹੋ’, ‘ਅੰਬਰੀਆ’, ‘ਲਾਵਾਂ ਫ਼ੇਰੇ’, ‘ਮੰਜੇ ਬਿਸਤਰੇ’ ਅਤੇ ‘ਮਰ ਗਏ ਓਏ ਲੋਕੋ’ ਸਮੇਤ ਦਰਜਨ ਤੋਂ ਵੱਧ ਫ਼ਿਲਮਾਂ ‘ਚ ਉਸ ਨੇ ਅਹਿਮ ਭੂਮਿਕਾ ਨਿਭਾਈ।

ਹੁਣ ਉਹ ਛੇਤੀ ਹੀ ਗਿੱਪੀ ਗਰੇਵਾਲ ਦੀ ਫ਼ਿਲਮ ‘ਮੰਜੇ ਬਿਸਤਰੇ 2’ ਅਤੇ ਨਿਰਦੇਸ਼ਕ ਰਾਕੇਸ ਮਹਿਤਾ ਦੀ ਫ਼ਿਲਮ ‘ਯਾਰਾ ਵੇ’ ਵਿੱਚ ਨਜ਼ਰ ਆਵੇਗਾ। ‘ਯਾਰਾ ਵੇ’ ਰਾਹੀਂ ਉਸ ਪਹਿਲੀ ਵਾਰ ਫਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਤਿੰਨ ਦੋਸਤਾਂ ਦੀ ਕਹਾਣੀ ‘ਤੇ ਅਧਾਰਿਤ ਇਸ ਫਿਲਮ ‘ਚ ਉਹ ਗਾਇਕ ਤੇ ਅਦਾਕਾਰ ਯੁਵਰਾਜ ਹੰਸ ਤੇ ਗਗਨ ਕੋਕਰੀ ਨਾਲ ਮੁੱਖ ਭੂਮਿਕਾ ਨਿਭਾ ਰਿਹਾ ਹੈ। ਰਾਕੇਸ਼ ਮਹਿਤਾ ਦੀ ਹੀ ਲਿਖੀ ਹੋਈ ਇਹ ਫਿਲਮ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਕਹਾਣੀ ਹੈ। ਇਸ ਵੰਡ ਦਾ ਰਿਸ਼ਤਿਆਂ ਅਤੇ ਭਰਾਵਾਂ ਦੀ ਸਾਂਝ ਤੋਂ ਵੱਧਕੇ ਦੋਸਤੀਆਂ ਦੇ ਰਿਸ਼ਤੇ ‘ਤੇ ਕੀ ਅਸਰ ਪਿਆ, ਇਹ ਇਸ ਫਿਲਮ ‘ਚ ਦੇਖਣ ਨੂੰ ਮਿਲੇਗਾ। ਉਸ ਨੂੰ ਇਸ ਫਿਲਮ ਤੋਂ ਵੱਡੀਆਂ ਉਮੀਦਾਂ ਹਨ। ਉਸ ਮੁਤਾਬਕ ਇਹ ਫਿਲਮ ਉਸ ਨੂੰ ਪੰਜਾਬੀ ਮਨੋਰੰਜਨ ਜਗਤ ‘ਚ ਇਕ ਵੱਖਰੀ ਪਹਿਚਾਣ ਦੇਵੇਗੀ। ਉਹ ਜਿਸ ਤਰ•ਾਂ ਦੇ ਕਿਰਦਾਰ ਦੀ ਉਡੀਕ ਕਰ ਰਿਹਾ ਸੀ, ਉਸ ਨੂੰ ਇਹ ਕਿਰਦਾਰ ਇਸ ਫਿਲਮ ‘ਚ ਨਿਭਾਉਣ ਦਾ ਮੌਕਾ ਮਿਲਿਆ ਹੈ। ਉਹ ਇਸ ਫ਼ਿਲਮ ‘ਚ ਇਕ ਅਨਾਥ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ, ਜਿਸ ਨੂੰ ਉਸਦੇ ਦੋਸਤ ਦਾ ਪਰਿਵਾਰ ਹੀ ਪਾਲਦਾ ਹੈ। ਉਸਦਾ ਕਿਰਦਾਰ ਪੂਰੀ ਫਿਲਮ ‘ਚ ਵੱਖਰਾ ਹੀ ਨਜ਼ਰ ਆਵੇਗਾ। ਬੋਲੀ ਮੁਤਾਬਕ ਉਸ ਨੇ ਜਿਆਦਾਤਰ ਫਿਲਮਾਂ ‘ਚ ਕਾਮੇਡੀ ਕਿਸਮ ਦੇ ਕਿਰਦਾਰ ਹੀ ਨਿਭਾਏ ਹਨ, ਪਰ ਇਹ ਫਿਲਮ ਉਸ ਅੰਦਰਲੇ ਅਦਾਕਾਰ ਨੂੰ ਦਰਸ਼ਕਾਂ ਮੂਹਰੇ ਰੱਖੇਗੀ। ਬਤੌਰ ਗਾÎਇਕ ਵੀ ਦਰਸ਼ਕਾਂ ‘ਚ ਢੁਕਵੀਂ ਹਾਜ਼ਰੀ ਲਗਵਾ ਚੁੱਕੇ ਬੋਲੀ ਦਾ ਕਹਿਣਾ ਹੈ ਕਿ ਮਿਹਨਤ ਤੁਹਾਡਾ ਰਸਤਾ ਖੁਦ ਬ ਖੁਦ ਬਣਾਉਂਦੀ ਰਹਿੰਦੀ ਹੈ। ਵਕਤ ਦੇ ਨਾਲ ਉਸ ਲਈ ਵੀ ਰਸਤੇ ਬਣਦੇ ਜਾ ਰਹੇ ਹਨ। ਉਹ ਛੇਤੀ ਹੀ ਆਪਣੇ ਉਸ ਮੁਕਾਮ ‘ਤੇ ਪਹੁੰਚੇਗਾ, ਜਿਸ ਲਈ ਉਹ ਅੱਜ ਦਿਨ ਰਾਤ ਇਕ ਕਰ ਰਿਹਾ ਹੈ।

Comments & Feedback