fbpx

ਇਸ ਕਾਮੇਡੀਅਨ ਦਾ ਅੱਜ ਤੱਕ ਨਹੀਂ ਕਰ ਸਕਿਆ ਕਈ ਰੀਸ

Posted on March 4th, 2019 in Article

ਕਈ ਸਿਤਾਰੇ ਅਜਿਹੇ ਵੀ ਹੁੰਦੇ ਹਨ, ਜੋ ਦੁਨੀਆਂ ਤੋਂ ਚਲੇ ਜਾਂਦੇ ਹਨ ਪਰ ਉਨ੍ਹਾਂ ਦੀਆਂ ਹਮੇਸ਼ਾ ਦਿਲਾਂ ‘ਚ ਰਹਿੰਦੀਆਂ ਹਨ। ਪੰਜਾਬੀ ਫਿਲਮ ਇੰਡਸਟਰੀ ਦਾ ਅਜਿਹਾ ਹੀ ਅਦਾਕਾਰ ਜਸਪਾਲ ਭੱਟੀ ਹੈ, ਜਿਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਕੌਮਿਕ ਟਾਈਮਿੰਗ ਨਾਲ ਹਰ ਵਿਅਕਤੀ ਦੇ ਦਿਲ ਜਿੱਤਿਆ।

90 ਦੇ ਦਹਾਕੇ ‘ਚ ਬਣਾਈ ਖਾਸ ਪਛਾਣ

90 ਦੇ ਦਹਾਕੇ ‘ਚ ਟੀ. ਵੀ. ਸ਼ੋਅ ‘ਫਲਾਪ ਸ਼ੋਅ’ ਅਤੇ ‘ਉਲਟਾ ਪੁਲਟਾ’ ਨਾਲ ਚਰਚਾ ‘ਚ ਆਉਏ ਸਨ। ਦੱਸ ਦਈਏ ਕਿ ਜਸਪਾਲ ਭੱਟੀ ਅੱਜ ਸਾਡੇ ‘ਚ ਮੌਜੂਦ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਅਤੇ ਸਿਨੇਮਾ ਨੂੰ ਦਿੱਤਾ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਰਹੇਗਾ। ਮਾਰਚ 1955 ‘ਚ ਅੰਮ੍ਰਿਤਸਰ ‘ਚ ਪੈਦਾ ਹੋਏ ਜਸਪਾਲ ਭੱਟੀ ਨੇ ਦੂਰਦਰਸ਼ਨ ਦੇ ਸ਼ੋਅ ‘ਉਲਟਾ ਪੁਲਟਾ’ ਨਾਲ ਸ਼ੁਰੂਆਤ ਕਰਕੇ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਤੱਕ ਆਪਣੀ ਕਲਾਕਾਰੀ ਦਾ ਲੋਹਾ ਮਨਵਾਇਆ।

ਫਿਲਮ ਇੰਡਸਟਰੀ ਨੂੰ ਦਿੱਤੀਆਂ ਕਈ ਹਿੱਟ ਫਿਲਮਾਂ

ਪੰਜਾਬੀ ਸਿਨੇਮਾ ‘ਤੇ ਵੀ ਜਸਪਾਲ ਭੱਟੀ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ, ਜਿੰਨ੍ਹਾਂ ‘ਚ ‘ਮਾਹੌਲ ਠੀਕ ਹੈ’, ‘ਦਿਲ ਪਰਦੇਸੀ ਹੋ ਗਿਆ’, ਅਤੇ ‘ਪਾਵਰ ਕੱਟ’, ਆਦਿ ਸ਼ਾਮਲ ਹਨ। ਜਸਪਾਲ ਭੱਟੀ ਨੇ ਹਿੰਦੀ ਫਿਲਮਾਂ ‘ਚ ‘ਆ ਅਬ ਲੌਟ ਚਲੇਂ’, ‘ਕੋਈ ਮੇਰੇ ਦਿਲ ਸੇ ਪੂਛੇ’, ‘ਹਮਾਰਾ ਦਿਲ ਆਪਕੇ ਪਾਸ ਹੈ’, ‘ਤੁਝੇ ਮੇਰੀ ਕਸਮ’, ‘ਕਾਲਾ ਸਾਮਰਾਜਯ’ ਅਤੇ ‘ਕੁਛ ਨਾ ਕਹੋ’ ਆਦਿ ਨਾਲ ਬਾਲੀਵੁੱਡ ‘ਚ ਆਪਣੀ ਕਲਾ ਦਾ ਜਾਦੂ ਬਿਖੇਰਿਆ।

ਮੌਤ ਤੋਂ ਬਾਅਦ 2013 ‘ਚ ਪਦਮ ਭੂਸ਼ਣ ਨਾਲ ਨਵਾਜਿਆ ਗਿਆ ਜਸਪਾਲ ਭੱਟੀ ਨੂੰ

ਜਸਪਾਲ ਭੱਟੀ ਨੂੰ ਸਿਨੇਮਾ ‘ਚ ਉਨ੍ਹਾਂ ਦੀਆਂ ਉਪਲਬਧੀਆਂ ਲਈ ਸਰਕਾਰ ਵਲੋਂ ਉਨ੍ਹਾਂ ਨੂੰ 2013 ‘ਚ ਪਦਮ ਭੂਸ਼ਣ (ਮਰਨ ਉਪਰੰਤ) ਨਾਲ ਨਿਵਾਜਿਆ ਗਿਆ ਸੀ।

ਭਿਆਨਕ ਕਾਰ ਹਾਦਸੇ ‘ਚ ਹੋਈ ਸੀ ਮੌਤ

ਦੱਸਣਯੋਗ ਹੈ ਕਿ ਜਸਪਾਲ ਭੱਟੀ ਕਾਰ ਹਾਦਸੇ ‘ਚ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਬੇਟਾ ਗੰਭੀਰ ਜ਼ਖਮੀ ਹੋਇਆ ਸੀ। ਜਸਪਾਲ ਭੱਟੀ ਆਪਣੇ ਬੇਟੇ ਦੀ ਫਿਲਮ ‘ਪਾਵਰ ਕੱਟ’ ਦੀ ਪ੍ਰਮੋਸ਼ਨ ਲਈ ਜਾ ਰਹੇ ਸਨ। ਜਦੋਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ਅਤੇ ਇਕ ਚਮਕਦਾ ਸਿਤਾਰਾ ਇਸ ਦੁਨੀਆਂ ਨੂੰ ਅਤੇ ਆਪਣੇ ਚਾਹੁੰਣ ਵਾਲਿਆਂ ਨੂੰ ਅਲਵਿਦਾ ਆਖ ਗਿਆ।

Comments & Feedback