fbpx

ਪੰਜਾਬੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦਾ ਪੋਸਟਰ ਰਿਲੀਜ਼, ਨਿੰਜਾ ਨਿਭਾ ਰਿਹੈ ਮਿੰਟੂ ਦਾ ਕਿਰਦਾਰ

Posted on March 5th, 2019 in Fivewood Special

ਨਸ਼ੇ ਅਤੇ ਜ਼ੁਰਮ ਦੀ ਦਲਦਲ ‘ਚੋਂ ਨਿਕਲ ਕੇ ਜ਼ਿੰਦਗੀ ਜ਼ਿੰਦਾਬਾਦ ਆਖਣ ਵਾਲੇ ਨਾਮਵਰ ਲੇਖਕ ਅਤੇ ਪੱਤਰਕਾਰ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ ਤੋਂ ਬਾਅਦ ਉਸਦੀ ਨਵੀਂ ਪੁਸਤਕ ‘ਸੂਲਾਂ’ ‘ਤੇ ਵੀ ਪੰਜਾਬੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਬਣਨ ਜਾ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਅੱਜ ਇਥੋਂ ਦੇ ਇਕ ਹੋਟਲ ‘ਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਮਿੰਟੂ ਗੁਰੂਸਰੀਆ ਦੀ ਇਸ ਕਿਤਾਬ ‘ਸੂਲਾਂ’ ਦੀ ਵੀ ਘੁੰਢ ਚੁਕਾਈ ਕੀਤੀ ਗਈ। ਇਸ ਮੌਕੇ ਮਿੰਟੂ ਗੁਰੂਸਰੀਆ ਤੋਂ ਇਲਾਵਾ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਨਿੰਜਾ, ਸੁਖਦੀਪ ਸੁੱਖ, ਮੈਂਡੀ ਤੱਖਰ, ਯਾਦ ਗਰੇਵਾਲ, ਨਿਰਦੇਸ਼ਕ ਪ੍ਰੇਮ ਸਿੰਘ ਸਿੱਧੂ ਅਤੇ ਫ਼ਿਲਮ ਦੇ ਨਿਰਮਾਤਾ ਮਨਦੀਪ ਸਿੰਘ ਮੰਨਾ, ਰਿਤਿਕ ਬਾਂਸਲ, ਅਸ਼ੋਕ ਯਾਦਵ, ਰਾਜ ਕੁਮਾਰ, ਗੌਰਵ ਮਿੱਤਲ, ਐਸੋਸੀਏਟ ਨਿਰਦੇਸ਼ਕ ਵਿਨੋਦ ਕੁਮਾਰ, ਪ੍ਰਾਜੈਕਟ ਡਿਜ਼ਾਈਨਰ ਸਪਨ ਮਨਚੰਦਾ, ਡ੍ਰੈਸ ਡਿਜਾਈਨਰ ਅੰਮ੍ਰਿਤ ਸੰਧੂ ਅਤੇ ਫਿਲਮ ਨਾਲ ਜੁੜੇ ਹੋਰ ਲੋਕ ਮੌਜੂਦ ਸਨ।

‘ਕੁਕਨੂਸ ਫਿਲਮਸ’, ‘ਜਾਦੂ ਪ੍ਰੋਡਕਸ਼ਨ’ ਅਤੇ ‘ਮਿਲੀਅਨ ਬ੍ਰਦਰਸ’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੀ ਅਨਾਊਂਸਮੈਂਟ ਮੌਕੇ ਫ਼ਿਲਮ ਦੇ ਲੇਖਕ ਮਿੰਟੂ ਗੁਰੂਸਰੀਆ ਨੇ ਦੱਸਿਆ ਕਿ ਇਹ ਫ਼ਿਲਮ ਉਸ ਸਮੇਤ ਉਸਦੇ ਸਮਾਕਾਲੀ ਅੱਧੀ ਦਰਜਨ ਤੋਂ ਵੱਧ ਉਨ•ਾਂ ਨੌਜਵਾਨਾਂ ਦੀ ਕਹਾਣੀ ਹੈ, ਜਿਹੜੇ ਵੱਖ ਵੱਖ ਹਾਲਾਤਾਂ ਅਤੇ ਪਿਛੋਕੜ ਵਾਲੇ ਹਨ। ਦਰਅਸਲ ਇਹ ਕਹਾਣੀ ਨਹੀਂ, ਕਹਾਣੀਆਂ ਦਾ ਸਮੂਹ ਹੈ, ਪਰ ਇਨ•ਾਂ ਕਹਾਣੀਆਂ ਦਾ ਨਤੀਜਾ ਇਕੋ ਜਿਹਾ ਨਹੀਂ ਹੈ। ਇਹ ਕਹਾਣੀ ਨਸ਼ੇ ਦੇ ਚੱਕਰ ‘ਚ ਬਰਬਾਦੀ ਦੇ ਰਾਹ ਪਏ ਨੌਜਵਾਨਾਂ ਦੀ ਕਹਾਣੀ ਹੈ। ਇਨ•ਾਂ ‘ਚ ਕੁਝ ਦਾ ਸਿੱਟਾ ਬਰਬਾਦੀ ਨਿਕਲਿਆ ਪਰ ਕੁਝ ਕੁ ਨੌਜਵਾਨਾਂ ਨੇ ਸੂਲਾਂ ਦੇ ਮੂੰਹ ਭੰਨ• ਕੇ ਨਾ ਸਿਰਫ਼ ਮੌਤ ਨੂੰ ਮਾਤ ਦਿੱਤੀ ਬਲਕਿ ਸਮਾਜ ਦੀ ਮਿੱਥ ਵੀ ਤੋੜੀ। ਇਹ ਕਹਾਣੀ ਹਰ ਵਰਗ ਲਈ ਪ੍ਰੇਰਨਾਦਾਇਕ ਹੋਵੇਗੀ। ਇਹ ਫ਼ਿਲਮ ਨਸ਼ਾ ਅਤੇ ਜ਼ੁਰਮ ਦੀ ਦੁਨੀਆਂ ‘ਚ ਆਉਣ ਵਾਲੇ ਕਿਰਦਾਰਾਂ ਦੇ ਦੌਰ ਦੇ ਕਾਰਨ ਵੀ ਪ੍ਰਤੱਖ ਤੌਰ ਤੇ ਦੱਸੇਗੀ।
ਇਸ ਫ਼ਿਲਮ ‘ਚ ਇਹ ਦੱਸਿਆ ਜਾਵੇਗਾ ਕਿ ਹਾਰ ਉਦੋਂ ਹੁੰਦੀ ਹੈ ਜਦੋਂ ਹਾਰ ਮੰਨ ਲਈ ਜਾਂਦੀ ਹੈ। ਇਸ ਕਹਾਣੀ ਦਾ ਕੋਈ ਇਕ ਕੇਂਦਰੀ ਕਿਰਦਾਰ ਨਹੀਂ ਹੈ ਬਲਕਿ ਕਹਾਣੀ ਹਰ ਕਿਰਦਾਰ ‘ਤੇ ਜਾ ਕੇ ਕੇਂਦਰਤ ਹੁੰਦੀ ਹੈ। ਫ

ਫ਼ਿਲਮ ‘ਚ ਮਿੰਟੂ ਗੁਰੂਸਰੀਆ ਦਾ ਕਿਰਦਾਰ ਨਿਭਾ ਰਹੇ ਨਿੰਜੇ ਨੇ ਦੱਸਿਆ ਕਿ ਫ਼ਿਲਮ ਦੇ ਪੋਸਟਰ ਨੇ ਹੀ ਦੱਸ ਦਿੱਤਾ ਹੈ ਕਿ ਉਹ ਇਸ ਫ਼ਿਲਮ ਵਿੱਚ ਕਿਸ ਅੰਦਾਜ਼ ‘ਚ ਨਜ਼ਰ ਆਉਂਣਗੇ। ਨਿੰਜੇ ਮੁਤਾਬਕ ਉਹ ਮਿੰਟੂ ਗੁਰੂਸਰੀਆ ਦੀ ਜ਼ਿੰਦਗੀ ਤੋਂ ਪ੍ਰਭਾਵ ਕਬੂਲਦੇ ਹਨ। ਉਸ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਕਿਸੇ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ ਜੋ ਨੌਜਵਾਨਾਂ ਲਈ ਰਾਹ ਦੁਸੇਰਾ ਬਣਿਆ ਹੋਇਆ ਹੈ। ਅਦਾਕਾਰ ਸੁਖਦੀਪ ਸੱਖ ਇਸ ਫ਼ਿਲਮ ‘ਚ ਮਿੰਟੂ ਦੇ ਸਾਥੀ ਰਹੇ ਇਕ ਨੌਜਵਾਨ ਜੱਗਾ ਬੌਕਸਰ ਦੇ ਕਿਰਦਾਰ ‘ਚ ਨਜ਼ਰ ਆਉਣਗੇ ਜੋ ਕਿਸੇ ਵੇਲੇ ਇਲਾਕੇ ਦਾ ਮਸ਼ਹੂਰ ਨਸ਼ੇੜੀ ਸੀ ਪਰ ਇਸ ਤੋਂ ਪਹਿਲਾਂ ਉਹ ਕੌਮੀ ਪੱਧਰ ਦਾ ਬੌਕਸਰ ਸੀ। ਫ਼ਿਲਮ ‘ਚ ਮਿੰਟੂ ਦੇ ਸਾਥੀ ਰਹੇ ਦੋ ਸਕੇ ਭਰਾਵਾਂ ਦੀ ਦਿਲ ਕੰਬਾਊ ਕਹਾਣੀ ਵੀ ਪਰਦੇ ‘ਤੇ ਨਜ਼ਰ ਆਵੇਗੀ ਨਾਮਵਰ ਅਦਾਕਾਰ ਮੈਂਡੀ ਤੱਖਰ ਮਿੰਟੂ ਦੀ ਪਤਨੀ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਫ਼ਿਲਮ ਦੇ ਨਿਰਦੇਸ਼ਕ ਪ੍ਰੇਮ ਸਿੰਘ ਸਿੱਧੂ ਮੁਤਾਬਕ ਬਤੌਰ ਨਿਰਦੇਸ਼ਕ ਇਹ ਉਸਦੀ ਦੂਜੀ ਫ਼ਿਲਮ ਹੈ। ਉਸ ਮੁਤਾਬਕ ਇਹ ਫ਼ਿਲਮ ਮਹਿਜ਼ ਇਕ ਡਰਾਮਾ ਨਹੀਂ ਬਲਕਿ ਇਕ ਹਕੀਕਤ ਹੈ, ਜਿਸ ਨੂੰ ਪੱਲੇ ਬੰਨ• ਕੇ ਬਹੁਤ ਸਾਰੇ ਨੌਜਵਾਨਾਂ ਆਪਣਾ ਜ਼ਿੰਦਗੀ ਨੂੰ ਸੇਧ ਦੇ ਸਕਦੇ ਹਨ। ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬੀਆਂ ਦਾ ਖਾਕਾ ਪਰਦੇ ‘ਤੇ ਪੇਸ਼ ਕਰੇਗੀ।

ਕਾਬਲੇਗੌਰ ਹੈ ਕਿ ਇਹ ਫ਼ਿਲਮ ਉਸ ਮਿੰਟੂ ਗੁਰੂਸਰੀਆ ਦੇ ਸਵੈ ਬਿਰਤਾਂਤ ‘ਤੇ ਅਧਾਰਿਤ ਹੈ ਜਿਹੜਾ ਕਿਸੇ ਸਮੇਂ ਨਸ਼ੇ ਦੀ ਦਲਦਲ ‘ਚ ਬੁਰੀ ਤਰ•ਾਂ ਧਸਿਆ ਹੋਇਆ ਸੀ। ਉਹ ਨਸ਼ਿਆਂ ਦੇ ਨਾਲ ਨਾਲ ਨਸ਼ੇ ਦੀ ਪੂਰਤੀ ਲਈ ਛੋਟੀਆਂ ਮੋਟੀਆਂ ਲੁੱਟਾਂ ਖੋਹਾਂ ਕਰਦਾ ਇਲਾਕੇ ਦਾ ਬਦਨਾਮ ਮੁੰਡਾ ਸੀ। ਜੇਲ•ਾਂ ਕੱਟਣ ਵਾਲੇ ਮਿੰਟੂ ਗੁਰੂਸਰੀਏ ਨੇ ਇਸ ਦਲਦਲ ‘ਚੋਂ ਨਿਕਲ ਕੇ ਨਾ ਸਿਰਫ਼ ਖੁਦ ਨੂੰ ਜੀਵਨਦਾਨ ਦਿੱਤਾ ਬਲਕਿ ਹਜ਼ਾਰਾਂ ਮੁੰਡਿਆਂ ਲਈ ਵੀ ਰਾਹ ਦੁਸੇਰਾ ਬਣਿਆ। ਉਸ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ ਉਸ ਦੀ ਇਸੇ ਜ਼ਿੰਦਗੀ ‘ਤੇ ਅਧਾਰਿਤ ਸੀ ਜਿਸ ਨੂੰ ਪਾਠਕਾਂ ਨੇ ਮਣਾਂ ਮੂੰਹੀ ਪਿਆਰ ਦਿੱਤਾ। ਉਸ ਦੀ ਨਵੀਂ ਕਿਤਾਬ ‘ਸੂਲਾਂ’ ਵਿੱਚ ਉਸਨੇ ਆਪਣੀ ਜ਼ਿੰਦਗੀ ਦੇ ਉਨ•ਾਂ ਸਾਰੇ ਦਿਲਚਸਪ ਤੇ ਦਿਲ ਕੰਬਾਊ ਕਿੱਸਿਆਂ ਨੂੰ ਪਰੋਇਆ ਹੈ, ਜੋ ਪਿਛਲੀ ਕਿਤਾਬ ‘ਚ ਅਧੂਰੇ ਰਹਿ ਗਏ ਸਨ। ਇਹ ਕਿਤਾਬ ਛਪਣ ਦੇ ਨਾਲ ਨਾਲ ਇਸ ‘ਤੇ ਫ਼ਿਲਮ ਵੀ ਬਣਨਾ ਮਿੰਟੂ ਲਈ ਵੱਡੀ ਮਾਣ ਵਾਲੀ ਗੱਲ ਹੋਵੇਗੀ।

Comments & Feedback