ਯੂ ਟਿਊਬ ਤੋਂ ਵਾਇਆ ਅਮਰ ਆਡੀਓ ਪੰਜਾਬੀ ਸੰਗੀਤ ਜਗਤ ‘ਚ ਆਈ ਗਾਇਕਾ ਸੁਨੰਦਾ ਨਾਲ ਕੀਤੀ ਇੰਟਰਵਿਊ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਇੰਟਰਵਿਊ ਦੌਰਾਨ ਸੁਨੰਦਾ ਨੇ ਆਪਣੀ ਗਾਇਕੀ ਦਾ ਸਫ਼ਰ ਸਾਂਝਾ ਕੀਤਾ ਹੈ। ਇਹ ਵੀ ਦੱਸਿਆ ਕਿ ‘ਪਟਾਕੇ’ ਸਮੇਤ ਉਸ ਦੇ ਦੋਨੇ ਗੀਤ ਉਸ ਦੀ ਟੀਮ ਦੀ ਚੋਣ ਹਨ। ਉਹ ਜੋ ਕਰਦੀ ਹੈ ਆਪਣੀ ਟੀਮ ਦੇ ਕਹਿਣ ‘ਤੇ ਕਰਦੀ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਲੋਕ ਭਗਤ ਸਿੰਘ ਦੇ ਗੀਤ ਨਹੀਂ ਸੁਣਦੇ, ਜੋ ਕੁਝ ਲੋਕ ਸੁਣਦੇ ਹਨ ਉਸ ਨੇ ਉਸ ਤਰ•ਾਂ ਦੇ ਹੀ ਗੀਤ ਗਾਏ ਹਨ। ਪਟਾਕੇ ਵਰਗੇ ਗੀਤ ਨਾਲ ਮੰਡੀਰ ਨਹੀਂ ਵਿਗੜਦੀ, ਉਹ ਤਾਂ ਪਹਿਲਾਂ ਹੀ ਵਿਗੜੀ ਹੋਈ ਹੈ। ਪੂਰੀ ਇੰਟਰਵਿਊ ਦਾ ਲਿੰਕ ਥੱਲੇ ਦਿੱਤਾ ਹੈ