in

ਕੀ ਇਸ ਵਾਰ ਵੱਜ ਸਕਣਗੇ ਬੀਨੂੰ ਢਿੱਲੋਂ ਦੇ ਵਿਆਹ ਦੇ ‘ਵਾਜੇ’ ???

ਇਸ ਸਾਲ ਦੀ ਅਹਿਮ ਫ਼ਿਲਮ ‘ਬੈਂਡ ਵਾਜੇ’ 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ‘ਸ਼ਾਹ ਜੀ ਐਂਡ ਸ਼ਾਹ ਜੀ ਪਿਕਚਰਸ’ ਅਤੇ ‘ਏ ਐਂਡ ਏ ਐਡਵਾਈਜਰਸ’ ਦੇ ਬੈਨਰ ਹੇਠ ਬਣੀ ਨਿਰਮਾਤਾ ਜਤਿੰਦਰ ਸ਼ਾਹ, ਪੂਜਾ ਗੁਜਰਾਲ, ਅੰਮਿਤ ਭੱਲਾ ਤੇ ਅਤੁਲ ਭੱਲਾ ਦੀ ਇਸ ਫ਼ਿਲਮ ਦੇ ਲੇਖਕ ਵੈਬਵ ਸ਼੍ਰਿਆ ਅਤੇ ਨਿਰਦੇਸ਼ਕ ਸਮੀਪ ਕੰਗ ਹਨ। ਜਤਿੰਦਰ ਸ਼ਾਹ ਦੇ ਹੀ ਸੰਗੀਤ ‘ਚ ਸਜੀ ਇਸ ਫ਼ਿਲਮ ਵਿੱਚ ਬੀਨੂੰ ਢਿੱਲੋਂ ਅਤੇ ਮੈਂਡੀ ਤੱਖਰ ਨੇ ਮੁੱਖ ਭੂਮਿਕਾ ਨਿਭਾਈ ਹੈ। ਉਹਨਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਮੰਨਤ ਸਿੰਘ, ਸਮੀਪ ਕੰਗ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਰੀਤ ਸੌਹਲ  ਨੇ ਅਹਿਮ ਕਿਰਦਾਰ ਅਦਾ ਕੀਤੇ ਹਨ।

ਨਿਰਦੇਸ਼ਕ ਸਮੀਪ ਕੰਗ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਨਿਰੋਲ ਰੂਪ ‘ਚ ਪਰਿਵਾਰਕ ਕਾਮੇਡੀ ਡਰਾਮਾ ਫ਼ਿਲਮ ਹੈ। ਫ਼ਿਲਮ ਦਾ ਨਾਇਕ ਵਿਆਹ ਲਈ ਕੁੜੀ ਲੱਭ ਰਿਹਾ ਹੈ। ਉਸ ਦੇ ਪਰਿਵਾਰ ਨੂੰ ਜੋ ਕੁੜੀ ਪਸੰਦ ਆਉਂਦੀ ਹੈ ਉਹ ਉਸ ਨੂੰ ਨਹੀਂ ਪਸੰਦ ਆਉਂਦੀ ਅਤੇ ਜਿਹੜੀ ਕੁੜੀ ਉਸ ਨੂੰ ਪਸੰਦ ਆਉਂਦੀ ਹੈ ਉਹ ਪੰਜਾਬ ਦੀ ਥਾਂ ਪਾਕਿਸਤਾਨ ਦੇ ਲਾਹੌਰ ਦੀ ਨਿਕਲਦੀ ਹੈ। ਉਸ ਕੁੜੀ ਨਾਲ ਵਿਆਹ ਕਰਵਾਉਣ ਫ਼ਿਲਮ ਦੇ ਨਾਇਕ ਲਈ ਵੱਡਾ ਮਸਲਾ ਬਣ ਜਾਂਦਾ ਹੈ। ਦੁਸ਼ਮਣ ਮੁਲਕ ਸਮਝੇ ਜਾਂਦੇ ਪਾਕਿਸਤਾਨ ਦੀ ਇਸ ਕੁੜੀ ਨਾਲ ਫ਼ਿਲਮ ਦੇ ਨਾਇਕ ਯਾਨੀ ਬੀਨੂੰ ਢਿੱਲੋਂ ਦੇ ਵਿਆਹ ਹੁੰਦਾ ਹੈ ਜਾਂ ਨਹੀਂ ਅਤੇ ਜੇ ਹੁੰਦਾ ਹੈ ਤਾਂ ਕਿੰਨਾ ਮੁਸ਼ਕਲਾਂ ‘ਚੋਂ ਲੰਘਕੇ ਇਹੀ ਇਸ ਫਿਲਮ ਦਾ ਦਿਲਚਸਪ ਮੁੱਦਾ ਹੈ।  ਬੀਨੂੰ ਢਿੱਨੋਂ ਮੁਤਾਬਕ ਇਹ ਫ਼ਿਲਮ ਹਾਸਿਆਂ ਨਾਲ ਭਰਪੂਰ ਫ਼ਿਲਮ ਹੈ। ਇਸ ਫ਼ਿਲਮ ਵਿੱਚ ਸਿਰਫ਼ ਮਜ਼ਾਕ ਬਣਾਉਣ ਲਈ ਹੀ ਚੁਟਕਲੇ ਨਹੀਂ ਰੱਖੇ ਗਏ ਬਲਕਿ ਫ਼ਿਲਮ ਦੀ ਕਹਾਣੀ ਅਜਿਹੀ ਹੈ ਕਿ ਦਰਸ਼ਕ ਹੱਸ ਹੱਸ ਦੂਹਰੇ ਹੋ ਜਾਣਗੇ। ਮੈਂਡੀ ਤੱਖਰ ਮੁਤਾਬਕ ਉਹ ਪਹਿਲੀ ਵਾਰ ਕਿਸੇ ਕਾਮੇਡੀ ਫ਼ਿਲਮ ਵਿੱਚ ਨਜ਼ਰ ਆਵੇਗੀ। ਉਸ ਨੂੰ ਉਮੀਦ ਹੈ ਕਿ ਦਰਸ਼ਕ ਉਸ ਨੂੰ ਪਹਿਲਾਂ ਵਾਂਗ ਹੀ ਭਰਪੂਰ ਪਿਆਰ ਦੇਣਗੇ।

Leave a Reply

Your email address will not be published. Required fields are marked *

ਅਲਵਿਦਾ ਪਰਗਟ ਸਿੰਘ ਲਿਦੜਾਂ 

ਪੰਜਾਬੀ ਫ਼ਿਲਮਾਂ ‘ਚ ਛਾਇਆ ਹਾਰਬੀ ਸੰਘਾ