in

10 ਮਈ ਨੂੰ ਰਿਲੀਜ਼ ਹੋਵੇਗੀ ’15 ਲੱਖ ਕਦੋ ਆਉਣਗੇ’ ਜਾਣੋ ਕੀ ਹੈ ਖਾਸ ?

ਪੰਜਾਬ ਦੇ ਸਥਾਪਤ ਫ਼ਿਲਮ ਪ੍ਰੋਡਕਸ਼ਨ ਹਾਊਸਿਸ ਵਿੱਚ ਸ਼ੁਮਾਰ ‘ਫ਼ਰਾਈਡੇਅ ਰਸ਼ ਮੋਸ਼ਨ ਪਿਕਚਰਸ’ ਦੀ ਫ਼ਿਲਮ ’15 ਲੱਖ ਕਦੋਂ ਆਉਣਗੇ’ 10 ਮਈ ਨੂੰ ਰਿਲੀਜ਼ ਹੋਵੇਗੀ। ਪਹਿਲਾਂ ਇਹ ਫ਼ਿਲਮ ਮਾਰਚ ਵਿੱਚ ਰਿਲੀਜ਼ ਹੋਣੀ ਸੀ, ਪਰ ਸਮੇਂ ਦੀ ਘਾਟ ਕਾਰਨ ਰਿਲੀਜ਼ ਨਹੀਂ ਹੋ ਸਕੀ। ਦਰਸ਼ਕ ਇਸ ਫ਼ਿਲਮ ਦਾ ਟ੍ਰੇਲਰ ਸਿਨੇਮਾਘਰਾਂ ‘ਚ ‘À ਅ’ ਦੀ ਰਿਲੀਜ਼ ਦੌਰਾਨ ਦੇਖ ਚੁੱਕੇ ਹਨ। ਸੁਰਮੀਤ ਮਾਵੀ ਦੀ ਲਿਖੀ ਅਤੇ ਮਨਪ੍ਰੀਤ ਸਿੰਘ ਬਰਾੜ ਦੀ ਨਿਰਦੇਸ਼ਤ ਕੀਤੀ ਇਸ ਫ਼ਿਲਮ ਦੇ ਨਿਰਮਾਤਾ ਰੁਪਾਲੀ ਗੁਪਤਾ ਅਤੇ ਦੀਪਕ ਗੁਪਤਾ ਹਨ। ਦਰਜਨਾਂ ਪੰਜਾਬੀ ਫ਼ਿਲਮਾਂ ‘ਚ ਸਹਾਇਕ ਅਤੇ ਐਸੋਸੀਏਟ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੇ ਮਨਪ੍ਰੀਤ ਬਰਾੜ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਇਸ ਫ਼ਿਲਮ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਰਵਿੰਦਰ ਗਰੇਵਾਲ ਨੇ ਮੁੱਖ ਭੂਮਿਕਾ ਨਿਭਾਈ ਹੈ। ਰੌਲਾ ਪੈ ਗਿਆ, ਜੱਜ ਸਿੰਘ ਐਲ ਐਲ ਬੀ ਅਤੇ ਡੰਗਰ ਡਾਕਟਰ ਵਰਗੀਆਂ ਲੀਕ ਤੋਂ ਹਟਵੀਆਂ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾ ਚੁੱਕੇ ਗਰੇਵਾਲ ਇਸ ਫ਼ਿਲਮ ‘ਚ ਵੀ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਂਣਗੇ। ਇਸ ਫ਼ਿਲਮ ਦੇ ਪੋਸਟਰ ਅਤੇ ਟ੍ਰੇਲਰ ਤੋਂ ਇਹ ਸਾਫ਼ ਅੰਦਾਜ਼ਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਕਿਸੇ ਸਿਆਸੀ ਫ਼ੈਸਲੇ ‘ਤੇ ਮਜ਼ਹੀਆ ਢੰਗ ਨਾਲ ਟਿੱਪਣੀ ਕਰਦੀ ਹੈ। ਟ੍ਰੇਲਰ ਤੋਂ ਝਲਕਦਾ ਹੈ ਕਿ ਇਹ ਆਮ ਲੋਕਾਂ ਦੀਆਂ ਸਧਰਾਂ ਦੀ ਕਹਾਣੀ ਹੈ, ਜੋ ਹਮੇਸ਼ਾ ਸਿਆਸੀ ਲੋਕਾਂ ਦੇ ਲਾਰਿਆਂ ਦਾ ਸ਼ਿਕਾਰ ਹੁੰਦੇ ਹਨ। ਸੋਸ਼ਲ ਮੀਡੀਆ ‘ਤੇ ਇਸ ਫ਼ਿਲਮ ਦੀ ਕਾਫ਼ੀ ਚਰਚਾ ਹੈ।

 

ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਿਤੇ ਇਹ ਫ਼ਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਨਾਲ ਕੀਤੇ ਗਏ ਵਾਅਦੇ ‘ਤੇ ਵਿਅੰਗ ਕੱਸਦੀ ਹੈ। ਇਕ ਗੰਭੀਰ ਸਮਾਜਿਕ ਮੁੱਦੇ ‘ਤੇ ਟਿੱਪਣੀ ਕਰਦੀ ਇਹ ਫ਼ਿਲਮ ਕਾਮੇਡੀ ਭਰਪੂਰ ਜਾਪਦੀ ਹੈ।  ਫ਼ਿਲਮ ‘ਚ ਰਵਿੰਦਰ ਗਰੇਵਾਲ ਨਾਲ ਪੂਜਾ ਵਰਮਾ, ਹੌਬੀ ਧਾਲੀਵਾਲ, ਮਲਕੀਤ ਰੌਣੀ, ਯਾਦ ਗਰੇਵਾਲ, ਜਸਵੰਤ ਰਠੋੜ, ਖਿਆਲੀ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ ਅਤੇ ਅਜੇ ਜੇਠੀ ਅਹਿਮ ਭੂਮਿਕਾ ‘ਚ ਦਿਖਾਈ ਦੇਣਗੇ। ਸੁਰਮੀਤ ਮਾਵੀ ਵੱਲੋਂ ਲਿਖੇ ਸਕਰੀਨਪਲੇ ‘ਤੇ ਅਧਾਰਿਤ ਇਸ ਫ਼ਿਲਮ ਦੇ ਨਿਰਮਾਤਾ ਰੁਪਾਲੀ ਗੁਪਤਾ ਹਨ। ਇਸ ਫ਼ਿਲਮ ਨੂੰ ਓਮ ਜੀ ਗੁਰੱਪ ਵੱਲੋਂ ਰਿਲੀਜ਼ ਕੀਤਾ ਜਾਣਾ ਹੈ। ਇਹ ਫ਼ਿਲਮ ਪੰਜਾਬੀ ਸਿਨੇਮੇ ਲਈ ਇਕ ਨਵਾਂ ਤਜ਼ਰਬਾ ਸਾਬਤ ਹੋਵੇਗੀ। ਇਸ ਫ਼ਿਲਮ ਕਿਸੇ ਮੁੱਦੇ ‘ਤੇ ਹੈ ਅਤੇ ਕੀ ਇਹ ਕਿਸੇ ਸਿਆਸੀ ਬਿਆਨ ‘ਤੇ ਟਿੱਪਣੀ ਕਰਦੀ ਹੈ? ਇਸ ਤਰ•ਾਂ ਦੇ ਸਾਰੇ ਸੁਆਲਾਂ ਦਾ ਜਵਾਬ ਫ਼ਿਲਮ ਦੇਖਣ ਤੋਂ ਬਾਅਦ ਹੀ ਮਿਲ ਸਕਣਗੇ।

Leave a Reply

Your email address will not be published. Required fields are marked *

‘ਮੰਜੇ ਬਿਸਤਰੇ 2’ ਦਾ ਟ੍ਰੇਲਰ 16 ਮਾਰਚ ਨੂੰ ਹੋਵੇਗਾ ਰਿਲੀਜ਼, ਦਰਸ਼ਕਾਂ ‘ਚ ਉਤਸ਼ਾਹ

ਭਲਕੇ ਵਜਣਗੇ ਬੀਨੂੰ ਢਿੱਲੋਂ ਦੇ ‘ਬੈਂਡ ਵਾਜੇ’