fbpx

ਭਲਕੇ ਵਜਣਗੇ ਬੀਨੂੰ ਢਿੱਲੋਂ ਦੇ ‘ਬੈਂਡ ਵਾਜੇ’ 

Posted on March 13th, 2019 in News

‘ਕਾਲਾ ਸ਼ਾਹ ਕਾਲਾ’ ਦੀ ਆਪਾਰ ਸਫ਼ਲਤਾ ਤੋਂ ਬਾਅਦ ਬੀਨੂੰ ਢਿੱਲੋਂ ਦੀ ਨਵੀਂ ਫ਼ਿਲਮ ‘ਬੈਂਡ ਵਾਜੇ’ ਇਸ ਸ਼ੁੱਕਰਵਾਰ ਯਾਨੀ ਭਲਕੇ 15 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।  ‘ਕਾਲਾ ਸ਼ਾਹ ਕਾਲਾ’ ਤੋਂ ਮਹਿਜ਼ ਇਕ ਮਹੀਨੇ ਬਾਅਦ ਰਿਲੀਜ਼ ਹੋ ਰਹੀ ਬੀਨੂੰ ਢਿੱਲੋਂ ਦੀ ਇਸ ਫ਼ਿਲਮ ਨੂੰ ਵੀ ਚੁਫੇਰਿਓਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ। ਫ਼ਿਲਮ ਦੇ ਟ੍ਰੇਲਰ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਇਸ ਵਾਰ ਵੀ ਕੁਝ ਵੱਖਰਾ ਤੇ ਦਿਲਚਸਪ ਲੈ ਕੇ ਆ ਰਿਹਾ ਹੈ। ਇਹ ਉਸਦੀ ਮਿਹਨਤ, ਸਬਰ ਤੇ ਕਾਬਲੀਅਤ ਦਾ ਹੀ ਸਬੂਤ ਹੈ ਕਿ ਫ਼ਿਲਮਾਂ ‘ਚ ਛੋਟੇ ਛੋਟੇ ਕਿਰਦਾਰ ਨਿਭਾਉਂਦਾ ਹੋਇਆ ਅੱਜ ਉਹ ਇਸ ਮੁਕਾਮ ‘ਤੇ ਪਹੁੰਚ ਗਿਆ ਹੈ ਕਿ ਪੂਰੀ ਦੀ ਪੂਰੀ ਫ਼ਿਲਮ ਉਸ ਦੁਆਲੇ ਘੁੰਮਦੀ ਹੈ। ਉਸਦੀ ਇਸ ਫ਼ਿਲਮ ਵਿੱਚ ਉਸ ਨਾਲ ਮੈਂਡੀ ਤੱਖਰ ਨੇ ਮੁੱਖ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿੱਚ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਮੰਨਤ ਸਿੰਘ, ਸਮੀਪ ਕੰਗ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਰੀਤ ਸੌਹਲ ਦਾ ਸ਼ਾਮਲ ਹੈ।
ਬੀਨੂੰ ਮੁਤਾਬਕ ਇਹ ਫ਼ਿਲਮ ਵੀ ਨਿਰੋਲ ਰੂਪ ‘ਚ ਪਰਿਵਾਰਕ ਕਾਮੇਡੀ ਡਰਾਮਾ ਫ਼ਿਲਮ ਹੈ। ਫ਼ਿਲਮ ਦਾ ਨਾਇਕ ਵਿਆਹ ਲਈ ਕੁੜੀ ਲੱਭ ਰਿਹਾ ਹੈ। ਉਸ ਦੇ ਪਰਿਵਾਰ ਨੂੰ ਜੋ ਕੁੜੀ ਪਸੰਦ ਆਉਂਦੀ ਹੈ ਉਹ ਉਸ ਨੂੰ ਨਹੀਂ ਪਸੰਦ ਆਉਂਦੀ ਅਤੇ ਜਿਹੜੀ ਕੁੜੀ ਉਸ ਨੂੰ ਪਸੰਦ ਆਉਂਦੀ ਹੈ ਉਹ ਪੰਜਾਬ ਦੀ ਥਾਂ ਪਾਕਿਸਤਾਨ ਦੇ ਲਾਹੌਰ ਦੀ ਨਿਕਲਦੀ ਹੈ। ਉਸ ਕੁੜੀ ਨਾਲ ਵਿਆਹ ਕਰਵਾਉਣ ਫ਼ਿਲਮ ਦੇ ਨਾਇਕ ਲਈ ਵੱਡਾ ਮਸਲਾ ਬਣ ਜਾਂਦਾ ਹੈ। ਦੁਸ਼ਮਣ ਮੁਲਕ ਸਮਝੇ ਜਾਂਦੇ ਪਾਕਿਸਤਾਨ ਦੀ ਇਸ ਕੁੜੀ ਨਾਲ ਫ਼ਿਲਮ ਦੇ ਨਾਇਕ ਯਾਨੀ ਬੀਨੂੰ ਢਿੱਲੋਂ ਦੇ ਵਿਆਹ ਹੁੰਦਾ ਹੈ ਜਾਂ ਨਹੀਂ ਅਤੇ ਜੇ ਹੁੰਦਾ ਹੈ ਤਾਂ ਕਿੰਨਾ ਮੁਸ਼ਕਲਾਂ ‘ਚੋਂ ਲੰਘਕੇ ਇਹੀ ਇਸ ਫਿਲਮ ਦਾ ਦਿਲਚਸਪ ਮੁੱਦਾ ਹੈ।


ਬੀਨੂੰ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖਰੀ ਉਤਰੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਸਮੀਪ ਕੰਗ ਨਾਲ ਉਸ ਦੀ ਜੁਗਲਬੰਦੀ ਬਹੁਤ ਵਧੀਆ ਹੈ। ਸਮੀਪ ਕੰਗ ਦੀ ਫ਼ਿਲਮ ‘ਕੈਰੀ ਆਨ ਜੱਟਾ’ ਤੋਂ ਬਾਅਦ ਹੀ  ਉਸਦੇ ਕਰੀਅਰ ਨੇ ਰਫਤਾਰ ਫੜ•ੀ ਸੀ। ਬੀਨੂੰ ਢਿੱਲੋਂ ਮੁਤਾਬਕ ਇਹ ਫ਼ਿਲਮ ‘ਬੈਂਡ ਵਾਜੇ’ ਉਸਦੇ ਦਿਲ ਦੇ ਬੇਹੱਦ ਨੇੜੇ ਹੈ। ਫ਼ਿਲਮ ਦੀ ਕਹਾਣੀ ਅਜਿਹੀ ਹੈ ਕਿ ਹਰ ਦਰਸ਼ਕ ਦੇ ਦਿਲ ਨੂੰ ਟੁੰਬੇਗੀ। ਇਸ ਫ਼ਿਲਮ ‘ਚ ਉਹ ਕਿਸ ਤਰ•ਾਂ ਦਾ ਕਿਰਦਾਰ ਨਿਭਾ ਰਿਹਾ ਹੈ, ਇਹ ਫ਼ਿਲਮ ਦੇ ਟ੍ਰੇਲਰ ਨੇ ਦੱਸ ਹੀ ਦਿੱਤਾ ਹੈ। ਉਸ ਨੂੰ ਆਸ ਹੀ ਨਹੀਂ ਪੂਰਨ ਯਕੀਨ ਹੈ ਕਿ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਹੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ।

Comments & Feedback